ਆਕਲੈਂਡ (ਏਜੰਸੀ)। ਲੈੱਗ ਸਪਿੱਨਰ ਟਾਡ ਐਸਲੇ ਨੇ ਆਖਰੀ ਸੈਸ਼ਨ ‘ਚ ਇੰਗਲੈਂਡ ਦੀਆਂ ਦੋ ਵਿਕਟਾਂ ਕੱਢਣ (New Zealand VS England) ਨਾਲ ਨਿਊਜ਼ੀਲੈਂਡ ਨੂੰ ਪਹਿਲੇ ਦਿਨ-ਰਾਤ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ ਪਾਰੀ ਅਤੇ 49 ਦੌੜਾਂ ਨਾਲ ਜਿੱਤ ਦਿਵਾ ਦਿੱਤੀ। ਇਸ ਨਾਲ ਦੋ ਮੈਚਾਂ ਦੀ ਸੀਰੀਜ਼ ‘ਚ ਮੇਜ਼ਬਾਨ ਟੀਮ ਨੇ 1-0 ਦਾ ਵਾਧਾ ਬਣਾ ਲਿਆ ਹੈ। ਜ਼ਖਮੀ ਮਿਸ਼ੇਲ ਸੇਂਟਨੇਰ ਦੀ ਜਗ੍ਹਾ ਟੀਮ ‘ਚ ਬੁਲਾਏ ਗਏ। ਐਸਲੇ ਨੇ ਕ੍ਰੇਗ ਓਵਰਟਨ ਨੂੰ ਲੱਤ ਅੜਿੱਕਾ ਕਰਕੇ ਤਿੰਨ ਦੌੜਾਂ ‘ਤੇ ਪਵੇਲੀਅਨ ਪਹੁੰਚਾ ਦਿੱਤਾ, ਜਦੋਂ ਕਿ ਜੇਮਸ ਐਂਡਰਸਨ (01) ਨੂੰ ਟ੍ਰੇਂਟ ਬੋਲਟ ਦੇ ਹੱਥੋਂ ਕੈਚ ਕਰਵਾ ਕੇ ਇੰਗਲੈਂਡ ਦੀ ਪਾਰੀ 126.1 ਓਵਰਾਂ ‘ਚ 320 ਦੌੜਾਂ ‘ਤੇ ਢੇਰ ਕਰਕੇ ਪਾਰੀ ਨਾਲ ਜਿੱਤ ਦਿਵਾ ਦਿੱਤੀ।
ਇਹ ਵੀ ਪੜ੍ਹੋ : ਕਰੂਕਸ਼ੇਤਰ ’ਚ ਕਿਸਾਨਾਂ ਦਾ ਮੋਰਚਾ ਖਤਮ
ਇਹ ਨਿਊਜ਼ੀਲੈਂਡ ਦੀ ਇੰਗਲੈਂਡ ਖਿਲਾਫ 10ਵੀਂ ਟੈਸਟ ਜਿੱਤ ਹੈ। ਇੰਗਲੈਂਡ ਨੇ ਇਸ ਤੋਂ ਪਹਿਲਾਂ ਆਪਣੀ ਪਾਰੀ ਦੀ ਸ਼ੁਰੂਆਤ ਕੱਲ੍ਹ ਦੀਆਂ ਤਿੰਨ ਵਿਕਟਾਂ ‘ਤੇ 132 ਦੌੜਾਂ ਤੋਂ ਅੱਗੇ ਕੀਤੀ ਸੀ। ਉਸ ਸਮੇਂ ਡੇਵਿਡ ਮਲਾਨ 19 ਦੌੜਾਂ ‘ਤੇ ਨਾਬਾਦ ਸਨ। ਹਾਲਾਂਕਿ ਉਹ ਆਪਣੇ ਸਕੋਰ ‘ਚ ਚਾਰ ਦੌੜਾਂ ਦਾ ਹੀ ਇਜ਼ਾਫਾ ਕਰ ਸਕੇ ਕਿ ਟਿਮ ਸਾਊਦੀ ਨੇ ਟਾਮ ਲਾਥਮ ਦੇ ਹੱਥੋਂ ਉਨ੍ਹਾਂ ਨੂੰ ਕੈਚ ਕਰਵਾ ਕੇ ਚੌਥੀ ਵਿਕਟ ਛੇਤੀ ਕੱਢ ਦਿੱਤੀ।
ਇੰਗਲੈਂਡ ਦੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੇ ਹਾਲਾਂਕਿ ਅਹਿਮ ਪਾਰੀਆਂ ਖੇਡ ਕੇ ਸਕੋਰ ‘ਚ ਇਜ਼ਾਫਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੇਨ ਸਟੋਕਸ ਨੇ 66 ਦੌੜਾਂ ਅਤੇ ਕ੍ਰਿਸ ਵੋਕਸ ਨੇ 52 ਦੌੜਾਂ ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੇਗਨਰ ਦੀ ਹਾਲਾਂਕਿ ਸ਼ਾਰਟ ਪਿੱਚ ਰਣਨੀਤੀ ਕੰਮ ਆਈ ਅਤੇ ਉਨ੍ਹਾਂ ਨੇ ਸਟੋਕਸ ਅਤੇ ਵੋਕਸ ਦੋਵਾਂ ਹੀ ਬੱਲੇਬਾਜ਼ਾਂ ਦੀਆਂ ਅਹਿਮ ਵਿਕਟਾਂ ਕੱਢ ਕੇ ਇੰਗਲੈਂਡ ਦੀ ਦੌੜ ਗਤੀ ‘ਤੇ ਬ੍ਰੇਕ ਲਾ ਦਿੱਤੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ‘ਪੰਜਾਬ ਵਿਜ਼ਨ ਦਸਤਾਵੇਜ਼-2047’ ਜਾਰੀ
ਸਟੋਕਸ ਨੇ 188 ਗੇਂਦਾਂ ਦੀ ਪਾਰੀ ‘ਚ ਛੇ ਚੌਕੇ ਅਤੇ ਵੋਕਸ ਨੇ 118 ਗੇਂਦਾਂ ਦੀ ਪਾਰੀ ‘ਚ ਅੱਠ ਚੌਕੇ ਲਾਏ। ਜਾਨੀ ਬੇਅਰਸਟੋ ਨੇ 72 ਗੇਂਦਾਂ ਦੀ ਪਾਰੀ ‘ਚ ਚਾਰ ਚੌਕੇ ਲਾ ਕੇ 26 ਦੌੜਾਂ ਅਤੇ ਮੋਇਨ ਅਲੀ ਨੇ 43 ਗੇਂਦਾਂ ‘ਚ ਛੇ ਚੌਕੇ ਲਾ ਕੇ 28 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਦੇ ਵੇਗਨਰ ਨੇ 77 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਬੋਲਟ ਨੇ 67 ਦੌੜਾਂ ‘ਤੇ ਤਿੰਨ ਵਿਕਟਾਂ ਕੱਢੀਆਂ। ਬੋਰਨ ਨੇ ਪਹਿਲੀ ਪਾਰੀ ‘ਚ 32 ਦੌੜਾ ‘ਤੇ ਛੇ ਵਿਕਟਾਂ ਕੱਢੀਆਂ ਸਨ, ਜਿਸ ਨਾਲ ਇੰਗਲੈਂਡ ਦੀ ਟੀਮ 58 ਦੌੜਾਂ ਦੇ ਆਪਣੇ ਟੈਸਟ ਇਤਿਹਾਸ ਦੇ ਦੂਜੇ ਸਭ ਤੋਂ ਛੋਟੇ ਸਕੋਰ ‘ਤੇ ਆਊਟ ਹੋ ਗਈ ਸੀ।
ਐਸਲੇ ਨੇ 39 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ ਬੋਲਟ ਨੂੰ ਮੈਚ ‘ਚ ਕੁੱਲ ਨੌਂ ਵਿਕਟਾਂ ਦੀ ਬਦੌਲਤ ਮੈਨ ਆਫ ਦ ਮੈਚ ਚੁਣਿਆ ਗਿਆ। ਮੈਚ ‘ਚ ਮੀਂਹ ਨੇ ਅੜਿੱਕਾ ਪਾਇਆ ਅਤੇ ਦੂਜੇ ਦਿਨ ਇੰਗਲੈਂਡ 23.1 ਓਵਰ ਹੀ ਖੇਡ ਸਕਿਆ। ਉੱਥੇ ਤੀਜੇ ਦਿਨ 17 ਗੇਂਦਾਂ ਦੀ ਹੀ ਖੇਡ ਹੋਈ ਪਰ ਇੰਗਲੈਂਡ ਨੂੰ ਇਸ ਦਾ ਫਾਇਦਾ ਨਹੀਂ ਮਿਲਿਆ। ਦੂਜਾ ਅਤੇ ਆਖਰੀ ਮੈਚ 30 ਮਾਰਚ ਤੋਂ ਕ੍ਰਾਈਸਟਚਰਚ ‘ਚ ਖੇਡਿਆ ਜਾਵੇਗਾ।