ਅਸਟਰੇਲੀਆ ਦੇ ਜ਼ਖਮਾਂ ‘ਤੇ ਹਾਰ ਦਾ ਨਮਕ

Salt, Loss, Australia, Wounds

ਕੇਪਟਾਊਨ (ਏਜੰਸੀ)। ਆਪਣੇ ਕਪਤਾਨ ਸਟੀਵਨ ਸਮਿੱਥ (Sports News) ਦੇ ਬਾਲ ਟੈਂਪਰਿੰਗ ‘ਚ ਦੋਸ਼ੀ ਪਾਏ ਜਾਣ ਅਤੇ ਉਨ੍ਹਾਂ ‘ਤੇ ਇੱਕ ਟੈਸਟ ਦੀ ਪਾਬੰਦੀ ਲੱਗਣ ਦੇ ਅਸਟਰੇਲੀਆ ਦੇ ਜ਼ਖਮਾਂ ‘ਤੇ ਦੱਖਣੀ ਅਫਰੀਕਾ ਨੇ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਐਤਵਾਰ ਨੂੰ 322 ਦੌੜਾਂ ਦੀ ਕਰਾਰੀ ਹਾਰ ਦਾ ਨਮਕ ਛਿੜਕ ਦਿੱਤਾ। ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ‘ਚ 373 ਦੌੜਾਂ ਬਣਾਉਣ ਤੋਂ ਬਾਅਦ ਅਸਟਰੇਲੀਆ ਸਾਹਮਣੇ 430 ਦੌੜਾਂ ਦਾ ਟੀਚਾ ਰੱਖਿਆ ਪਰ ਅਸਟਰੇਲੀਆਈ ਟੀਮ 39.4 ਓਵਰਾਂ ‘ਚ ਸਿਰਫ 107 ਦੌੜਾਂ ‘ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਨੇ 322 ਦੌੜਾਂ ਦੀ ਵੱਡੀ ਜਿੱਤ ਨਾਲ ਅਸਟਰੇਲੀਆ ਖਿਲਾਫ ਚਾਰ ਮੈਚਾਂ ਦੀ ਸੀਰੀਜ਼ ‘ਚ 2-1 ਦਾ ਵਾਧਾ ਬਣਾ ਲਿਆ।

ਇਹ ਵੀ ਪੜ੍ਹੋ : ਰਮਾਡਾ ’ਤੇ ਘਿਰ ਸਕਦੇ ਨੇ ਚੰਨੀ, ਗੋਆ ’ਚ 8 ਏਕੜ ਜ਼ਮੀਨ, ਕਿਰਾਇਆ ਸਿਰਫ਼ 1 ਲੱਖ, ਹੁਣ ਵਿਜੀਲੈਂਸ ਕਰੇਗਾ ਮਾਮਲਾ ਦਰਜ਼

ਤੇਜ਼ ਗੇਂਦਬਾਜ਼ ਮੋਰਨੇ ਮੋਰਕਲ ਨੇ ਖਤਰਨਾਕ ਗੇਂਦਬਾਜ਼ੀ (Sports News) ਕਰਦਿਆਂ ਸਿਰਫ 9.4 ਓਵਰਾਂ ‘ਚ 23 ਦੌੜਾਂ ਦੇ ਕੇ ਪੰਜ ਵਿਕਟਾਂ ਝਟਕ ਲਈਆਂ ਜਦੋਂਕਿ ਖੱਬੇ ਹੱਥ ਦੇ ਸਪਿੱਨਰ ਕੇਸ਼ਵ ਮਹਾਰਾਜ ਨੂੰ 32 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ। ਕੈਗਿਸੋ ਰਬਾਦਾ ਨੇ 31 ਦੌੜਾਂ ‘ਤੇ ਇੱਕ ਵਿਕਟ ਲਈ ਬਾਲ ਟੈਂਪਰਿੰਗ ‘ਚ ਦੋਸ਼ੀ ਪਾਏ ਜਾਣ ਤੌਂ ਬਾਅਦ ਇਸ ਮੈਚ ‘ਚ ਆਪਣੀ ਕਪਤਾਨੀ ਗੁਆਉਣ ਅਤੇ ਇੱਕ ਟੈਸਟ ਦੀ ਪਾਬੰਦੀ ਝੱਲ ਰਹੇ ਸਮਿੱਥ ਇਸ ਝਟਕੇ ਤੋਂ ਉੱਭਰ ਨਹੀਂ ਸਕੇ ਅਤੇ 21 ਗੇਂਦਾਂ ‘ਚ ਸਿਰਫ ਸੱਤ ਦੌੜਾਂ ਹੀ ਬਣਾ ਸਕੇ।

ਮੈਦਾਨ ‘ਤੇ ਬਾਲ ਟੈਂਪਰਿੰਗ ਨੂੰ ਅੰਜ਼ਾਮ ਦੇਣ ਵਾਲੇ (Sports News) ਨੌਜਵਾਨ ਓਪਨਰ ਕੈਮਰੁਨ ਬੇਨਕ੍ਰਾਫਨ 64 ਗੇਂਦਾਂ ‘ਚ 26 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਇਸ ਮੈਚ ‘ਚ ਉਪ ਕਪਤਾਨੀ ਗੁਆਉਣ ਵਾਲੇ ਓਪਨਰ ਡੇਵਿਡ ਵਾਰਨਰ ਨੇ 67 ਗੇਂਦਾਂ ਦਾ ਸਾਹਮਣਾ ਕਰਦਿਆਂ ਸਭ ਤੋਂ ਜ਼ਿਆਦਾ 32 ਦੌੜਾਂ ਬਣਾਈਆਂ ਮੈਚ ਦੇ ਬਾਕੀ ਸਮੇਂ ਲਈ ਕਪਤਾਨ ਨਿਯੁਕਤ ਕੀਤੇ ਗਏ। ਵਿਕਟਕੀਪਰ ਟਿਮ ਪੇਨ ਨੌਂ ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਅਸਟਰੇਲੀਆ ਨੇ ਬਾਲ ਟੈਂਪਰਿੰਗ ਦੀ ਯੋਜਨਾ ਮੈਚ ਜਿੱਤਣ ਲਈ ਬਣਾਈ ਸੀ, ਪਰ ਉਸ ਨੂੰ 322 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

ਅਸਟਰੇਲੀਆ ਨੇ ਆਪਣੀਆਂ (Sports News) ਸਾਰੀਆਂ 10 ਵਿਕਟਾਂ 19.4 ਓਵਰਾਂ ‘ਚ ਸਿਰਫ 50 ਦੌੜਾਂ ਜੋੜ ਕੇ ਗੁਆਈਆਂ ਮੋਰਕਲ ਨੂੰ ਮੈਚ ‘ਚ ਉਨ੍ਹਾਂ ਦੀਆਂ ਨੌਂ ਵਿਕਟਾਂ ਲਈ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਕੱਲ੍ਹ ਦੀਆਂ ਪੰਜ ਵਿਕਟਾਂ ‘ਤੇ 238 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਦੂਜੀ ਪਾਰੀ ‘ਚ 373 ਦੌੜਾਂ ਬਣਾਈਆਂ ਏਬੀ ਡਿਵੀਲੀਅਰਸ ਨੇ 63, ਕਵਿੰਟਨ ਡੀ ਕਾਕ ਨੇ 65 ਅਤੇ ਵੇਰਨੋਨ ਫਿਲੇਂਡਰ ਨੇ 52 ਦੌੜਾਂ ਬਣਾਈਆਂ। ਜੋਸ਼ ਹੇਜ਼ਲਵੁਡ, ਪੈਟ ਕਮਿੰਸ ਅਤੇ ਨਾਥਨ ਨਿਓਨ ਨੇ ਤਿੰਨ-ਤਿੰਨ ਵਿਕਟਾਂ ਲਈਆ।