New Traffic Rules: ਗੱਡੀਆਂ ‘ਚ ਲੱਗਿਆ ਸਨਰੂਫ਼ ਹੋ ਸਕਦੈ ਖਤਰਨਾਕ, ਮਸਤੀ ਕਰਦੇ ਬੱਚਿਆਂ ਨੂੰ ਟਰੈਫਿਕ ਇੰਚਾਰਜ਼ ਨੇ ਕੀ ਕਿਹਾ?, ਤੁਸੀਂ ਵੀ ਜਾਣੋ

New Traffic Rules
New Traffic Rules: ਗੱਡੀਆਂ 'ਚ ਲੱਗਿਆ Sunroof ਹੋ ਸਕਦੈ ਖਤਰਨਾਕ, ਮਸਤੀ ਕਰਦੇ ਬੱਚਿਆਂ ਨੂੰ ਟਰੈਫਿਕ ਇੰਚਾਰਜ਼ ਨੇ ਕੀ ਕਿਹਾ?, ਤੁਸੀਂ ਵੀ ਜਾਣੋ

New Traffic Rules: ਵੈਬ ਡੈਸਕ ਸੱਚ ਕਹੂੰ। ਅੱਜ-ਕੱਲ੍ਹ ਲੋਕ ਸੜਕ ’ਤੇ ਗੱਡੀਆਂ ਚਲਾਉਂਦੇ ਸਮੇਂ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਕਰ ਰਹੇ ਹਨ। ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ’ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ। ਟਰੈਫਿਕ ਪੁਲਿਸ ਆਪਣੇ ਫਰਜ਼ ਅਨੁਸਾਰ ਜਿੰਨਾ ਹੋ ਸਕਦਾ ਹੈ ਲੋਕਾਂ ਨੂੰ ਜਾਗਰੂਕ ਕਰਦੀ ਹੈ। ਪਰ ਆਮ ਲੋਕਾਂ ਨੂੰ ਖੁਦ ਹੀ ਇਸ ਲਈ ਜਾਗਰੂਕ ਹੋਣਾ ਪਵੇਗਾ।

ਇਸੇ ਤਰ੍ਹਾਂ ਦੀ ਹੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇੱਕ ਵਿਅਕਤੀ ਆਪਣੀ ਗੱਡੀ ਦਾ ਸਨਰੂਫ਼ (Sunroof) ਖੋਲ੍ਹ ਕੇ ਗੱਡੀ ਚਲਾ ਰਿਹਾ ਹੈ। ਉਸ ਸਨਰੂਫ਼ ਵਿੱਚੋਂ ਦੋ ਬੱਚੇ ਬਾਹਰ ਨਿੱਕਲ ਕੇ ਗੱਡੀ ਦੇ ਉੱਤੇ ਖੜ੍ਹੇ ਦਿਖਾਈ ਦੇ ਰਹੇ ਹਨ। ਐਨੇ ਨੂੰ ਇੱਕ ਟਰੈਫਿਕ ਪੁਲਿਸ ਮੁਲਾਜ਼ਮ ਉਸ ਗੱਡੀ ਨੂੰ ਰੋਕਦਾ ਹੈ ਤੇ ਬੜੇ ਹੀ ਪਿਆਰ ਤੇ ਸ਼ਾਂਤ ਸੁਭਾਅ ਨਾਲ ਗੱਡੀ ਦੀ ਮਾਲਕ ਨੂੰ ਸਮਝਾ ਰਿਹਾ ਹੈ।

New Traffic Rules

ਟਰੈਫਿਕ ਪੁਲਿਸ ਮੁਲਾਜ਼ਮ ਬੜੀ ਹਲੀਮੀ ਨਾਲ ਸਮਝਾਉਂਦਾ ਹੈ ਕਿ ਸਨਰੂਫ਼ ਵਿੱਚ ਬੱਚਿਆਂ ਨੂੰ ਖੜ੍ਹੇ ਨਾ ਕਰੋ। ਇਸ ਨਾਲ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪੁਲਿਸ ਮੁਲਾਜ਼ਮ ਦੇ ਦੱਸਣ ਮੁਤਾਬਕ ਜੇਕਰ ਗੱਡੀ ਨੂੰ ਅਚਾਨਕ ਬਰੇਕ ਲਾਉਣੀ ਪੈ ਗਈ ਤਾਂ ਬੱਚੇ ਸਨਰੂਫ਼ ਵਿੱਚੋਂ ਨਿੱਕਲ ਕੇ ਸਿੱਧਾ ਸੜਕ ’ਤੇ ਜਾ ਡਿੱਗਣਗੇ।

Read Also : Bathe In Rain Benefits: ਕਿਉਂ ਜ਼ਰੂਰੀ ਹੈ ਮੀਂਹ ’ਚ ਨਹਾਉਣਾ, ਆਸਮਾਨ ਤੋਂ ਡਿੱਗਦੀਆਂ ਬੂੰਦਾਂ ਤੋਂ ਮਿਲਦੇ ਹਨ ਅਣਗਿਣਤ ਫਾਇਦੇ

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਦੇਸ਼ ਵਿੱਚ ਅੱਜਕੱਲ੍ਹ ਚਾਈਨਾ ਡੋਰ ਨਾਲ ਗਰਦਨ ਕੱਟਣ ਦੀਆਂ ਘਟਨਾਵਾਂ ਵੀ ਬਹੁਤ ਹੋ ਰਹੀਆਂ ਹਨ। ਜੇਕਰ ਕੋਈ ਚਾਈਨਾ ਡੋਰ ਬੱਚਿਆਂ ਦੇ ਗਲ ਵਿੱਚ ਪੈ ਗਈ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਾਰਨ ਹਨ ਜਿਹੜੇ ਸਨਰੂਫ਼ ਵਿੱਚ ਖੜ੍ਹੇ ਬੱਚਿਆਂ ’ਤੇ ਭਾਰੀ ਪੈ ਸਕਦੇ ਹਨ।

ਤੁਹਾਨੂੰ ਦੱਸ ਦਈਏ ਕਿ ਜਦੋਂ ਗੱਡੀ ਰਫ਼ਤਾਰ ਨਾਲ ਸੜਕ ’ਤੇ ਚੱਲਦੀ ਹੈ ਤਾਂ ਸੜਕ ਤੋਂ ਉੱਡੇ ਹੋਏ ਮਿੱਟੀ ਦੇ ਕਣ ਬਹੁਤ ਜਿਆਦਾ ਸਪੀਡ ਨਾਲ ਅੱਖਾਂ ਵਿੱਚ ਪੈਂਦੇ ਹਨ। ਸਨਰੂਫ਼ ਦਾ ਆਨੰਦ ਬੱਚਿਆਂ ਦੀਆਂ ਅੱਖਾਂ ’ਤੇ ਭਾਰੀ ਪੈ ਸਕਦਾ ਹੈ।

ਟਰੈਫਿਕ ਨਿਯਮਾਂ ਦੀ ਕਰੋ ਪਾਲਣਾ | New Traffic Rules

ਚਾਰ ਪਹੀਆ ਵਾਹਨ ਚਲਾਉਂਦੇ ਹੋਏ ਫਾਸਟ ਸੀਟ ਬੈਲਟ

  • ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਸੀਟ ਬੈਲਟ ਬੰਨ੍ਹ ਲਓ. ਸੀਟ ਬੈਲਟ ਤੁਹਾਡੀ ਸੁਰੱਖਿਆ ਲਈ ਹਨ ਨਾ ਕਿ ਸਿਰਫ ਚਲਾਨਾਂ ਤੋਂ ਬਚਣ ਲਈ.
  • ਸੀਟ ਬੈਲਟ ਤੁਹਾਨੂੰ ਪਹੀਏ ਦੇ ਪਿੱਛੇ ਅਤੇ ਟੱਕਰ ਦੀ ਸਥਿਤੀ ਵਿੱਚ ਵਾਹਨ ਦੇ ਨਿਯੰਤਰਣ ਵਿੱਚ ਰੱਖਦੀ ਹੈ.
  • ਸੀਟ ਬੈਲਟ ਤੁਹਾਡੇ ਸਿਰ ਅਤੇ ਸਰੀਰ ਨੂੰ ਵਾਹਨ ਦੇ ਅੰਦਰੋਂ ਟਕਰਾਉਣ ਤੋਂ ਰੋਕਦੀ ਹੈ.
  • ਸੀਟ ਬੈਲਟ ਤੁਹਾਨੂੰ ਟੱਕਰ ਵਿੱਚ ਵਾਹਨ ਦੇ ਅੰਦਰ ਰੱਖਦੀ ਹੈ. ਟੱਕਰ ਦੇ ਦੌਰਾਨ ਵਾਹਨ ਤੋਂ ਬਾਹਰ ਸੁੱਟੇ ਗਏ ਵਿਅਕਤੀ ਨੂੰ ਗੰਭੀਰ ਸੱਟ ਲੱਗਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ.
  • ਸੀਟ ਬੈਲਟਾਂ ਨੂੰ ਆਰਾਮ ਨਾਲ ਪਹਿਨਿਆ ਜਾਣਾ ਚਾਹੀਦਾ ਹੈ . ਮੋਡੇ ਦੀ ਪੱਟੀ ਆਪਣੇ ਮੋਡੇ ਉੱਤੇ ਰੱਖੋ, ਕਦੇ ਵੀ ਆਪਣੀ ਬਾਂਹ ਦੇ ਹੇਠਾਂ ਨਾ ਰੱਖੋ. ਲੈਪ ਬੈਲਟ ਨੂੰ ਕਮਰ ਦੇ ਉੱਪਰ ਨੀਵਾਂ ਰੱਖਣਾ ਚਾਹੀਦਾ ਹੈ, ਪੇਟ ਦੇ ਉੱਪਰ ਨਹੀਂ.

ਖੱਬੇ ਪਾਸੇ ਮੁੜਣ ਲਈ

  • ਇਹ ਯਕੀਨੀ ਕਰੋ ਕਿ ਮੋੜ ਦਾ ਰਸਤਾ ਸਾਫ਼ ਹੈ ਅਤੇ ਤੁਹਾਡੇ ਖੱਬੇ ਪਾਸੇ ਕੋਈ ਵੀ ਤੁਹਾਡੇ ਪਿੱਛੇ ਨਹੀਂ ਆ ਰਿਹਾ।
  • ਹੱਥ ਜਾਂ ਸੰਕੇਤ ਦੁਆਰਾ ਖੱਬੇ ਅਤੇ ਸੰਕੇਤ ਦਿਓ।
  • ਜਿੰਨਾ ਸੰਭਵ ਹੋ ਸਕੇ ਖੱਬੇ ਪਾਸੇ ਰੱਖੋ- ਵਾਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ।
  • ਮੋੜ ਪੂਰਾ ਕਰਨ ਤੋਂ ਬਾਅਦ, ਹੌਲੀ-ਹੌਲੀ ਅਤੇ ਸੁਚਾਰੂ ਰੂਪ ਨਾਲ ਟਰੈਫਿਕ ਵਿੱਚ ਅਭੇਦ ਹੋਵੋ।

ਸੱਜੇ ਪਾਸੇ ਮੁੜਣ ਲਈ

  • ਇਹ ਯਕੀਨੀ ਕਰੋ ਕਿ ਪਿੱਛੇ ਟਰੈਫਿਕ ਸੁਰੱਖਿਅਤ ਦੂਰੀ ’ਤੇ ਹੈ।
  • ਸੱਜੇ ਹੱਥ ਦਾ ਸੰਕੇਤ ਦਿਓ ਅਤੇ ਹੌਲੀ ਹੌਲੀ ਹੌਲੀ ਕਰੋ।
  • ਹੋਰ ਵਾਹਨਾਂ ਨੂੰ ਤੁਹਾਡੇ ਖੱਬੇ ਪਾਸੇ ਤੋਂ ਲੰਘਣ ਲਈ ਜਿੰਨਾ ਸੰਭਵ ਹੋ ਸਕੇ ਜਗ੍ਹਾ ਛੱਡੋ, ਅਤੇ ਸੜਕ ਦੇ ਸੱਜੇ ਪਾਸੇ ਇੱਕ ਪਾਸੇ ਦੀਆਂ ਸੜਕਾਂ ਤੇ ਸਥਿਤੀ ਲਓ।
  • ਜਿਵੇਂ ਹੀ ਤੁਸੀਂ ਆਪਣੇ ਅਤੇ ਆਉਣ ਵਾਲੇ ਟਰੈਫਿਕ ਦੇ ਵਿੱਚ ਇੱਕ ਸੁਰੱਖਿਅਤ ਪਾੜਾ ਪਾਉਂਦੇ ਹੋ, ਸੜਕ ਦੇ ਨਿਯਮਾਂ, 1989 ਦੇ ਨਿਯਮਾਂ ਦੇ ਤੇਜ਼ੀ ਨਾਲ ਪਰ ਸੁਰੱਖਿਅਤ ਰੂਪ ਨਾਲ ਮੋੜ ਲੈਂਦੇ ਹਨ।

ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰ ਕੇ ਗੱਡੀ ਨਾ ਚਲਾਓ। ਨਸ਼ਾ ਸਾਡੀ ਸਿਹਤ ਤੇ ਜ਼ਿੰਦਗੀ ਲਈ ਘਾਤਕ ਹੈ ਇਸ ਤੋਂ ਬਚ ਕੇ ਰਹੋ।