ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਸਾਨ ਸੰਗਠਨਾਂ ਦੇ ਦਿੱਲੀ ਕੂਚ ਅੰਦੋਲਨ ਕਾਰਨ ਹਰਿਆਣਾ ’ਚ ਪੰਜਾਬ ਨਾਲ ਲੱਗਦੇ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਸ਼ਨਿੱਚਰਵਾਰ ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਸਰਸਾ, ਫਤਿਹਾਬਾਦ, ਜੀਂਦ, ਕੈਥਲ ਤੇ ਹਿਸਾਰ ਜ਼ਿਲ੍ਹਿਆਂ ’ਚ 11 ਫਰਵਰੀ ਨੂੰ ਸਭ ਤੋਂ ਪਹਿਲਾਂ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ। ਦੋ ਦਿਨ ਪਹਿਲਾਂ ਇਹ ਪਾਬੰਦੀ ਰਾਤ 11:59 ਵਜੇ ਤੱਕ ਵਧਾ ਦਿੱਤੀ ਗਈ ਸੀ ਅਤੇ ਅੱਜ ਫਿਰ ਪਾਬੰਦੀ ਸ਼ਨਿੱਚਰਵਾਰ ਰਾਤ 11:59 ਵਜੇ ਤੱਕ ਵਧਾ ਦਿੱਤੀ ਗਈ ਹੈ। (Internet Ban News)
ਇਸ ਦਰਮਿਆਨ ਪਿਛਲੇ ਤਿੰਨ ਦਿਨਾਂ ’ਚ ਹਰਿਆਣਾ ਪੰਜਾਬ ਦੀਆਂ ਹੱਦਾਂ ’ਤੇ ਕਿਸਾਨਾ ਤੇ ਹਰਿਆਣਾ ਪੁਲਿਸ ਦੇ ਟਕਰਾਅ ਨੂੰ ਦੇਖਦੇ ਹੋਏ ਪੰਜਾਬ ਦੇ ਪਟਿਆਲਾ, ਸੰਗਰੂਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਵੀ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਸੇਵਾਵਾਂ ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਰੋਕੀਆਂ ਗਈਆਂ ਹਨ। ਦਿੱਲੀ ਕੂਚ ਅੰਦੋਲਨ ਦੌਰਾਨ ਇੰਟਰਨੈੱਟ ਸੇਵਾਵਾਂ ਦੀ ਪਾਬੰਦੀ ਤੋਂ ਇਲਾਵਾ ਵੱਡੇ ਪੈਮਾਨੇ ’ਤੇ ਕਿਸਾਨ ਨੇਤਾਵਾਂ ਤੇ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਬੈਨ ਕਰ ਦਿੱਤੇ ਗਏ ਹਨ। (Internet Ban News)
ਦਿੱਲੀ ਕੂਚ : ਸਰਕਾਰਾਂ ਨੂੰ ਮੰਗਲਵਾਰ ਤੱਕ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼
ਕਿਸਾਨ ਸੰਗਠਨਾਂ ਦੇ ਦਿੱਲੀ ਕੂਚ ਰੋਕਣ ਲਈ ਹਰਿਆਣਾ ਸਰਕਾਰ ਦੇ ਪੰਜਾਬ ਨਾਲ ਲੱਗਦੀਆਂ ਹੱਦਾਂ ਸੀਲ ਕਰਨ ਅਤੇ ਕੁਝ ਜ਼ਿਲ੍ਹਿਆਂ ’ਚ ਇੰਟਰਨੈੱਟ ਬੰਦ ਕਰਨ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਕੇਂਦਰ ਤੇ ਪੰਜਾਬ, ਹਰਿਆਣਾ ਤੇ ਦਿੱਲੀ ਸਰਕਾਰਾਂ ਨੂੰ ਮੰਗਲਵਾਰ (20 ਫਰਵਰੀ) ਤੱਕ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ। ਬੀਤੇ ਦਿਨ ਅਦਾਲਤ ਨੂੰ ਦੱਸਿਆ ਗਿਆ ਕਿ ਕੇਂਦਰ ਦੇ ਮੰਤਰੀਆਂ ਦੀ ਕਿਸਾਨ ਨੇਤਾਵਾਂ ਨਾਲ ਮੀਟਿੰਗ ਹੋਣ ਵਾਲੀ ਹੈ, ਜਿਸ ਤੋਂ ਬਾਅਦ ਅਦਾਲਤ ਨੇ ਉਕਤ ਨਿਰਦੇਸ਼ ਦਿੱਤੇ।
Also Read : Kisan Andolan : ਮੀਟਿੰਗ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਨੇ ਇੰਟਰਨੈੱਟ ‘ਤੇ ਮੋਦੀ ਗਰਾਫ ਬਾਰੇ ਕੀ ਕਿਹਾ
ਮਾਮਲੇ ’ਚ ਦੋ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਹਨ। ਵਕੀਲ ਉਦੈ ਪ੍ਰਤਾਪ ਸਿੰਘ ਦੀ ਅਰਜ਼ੀ ’ਚ ਜਿੱਥੇ ਹਰਿਆਣਾ ਸਰਕਾਰ ਦੁਆਰਾ ਪੰਜਾਬ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕਰਨਾ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਨੂੰ ਚੁਣੌਤੀ ਦਿੱਤੀ ਗਈ ਹੈ। ਦੂਜੀ ਅਰਜੀ ’ਚ ਕਿਸਾਨਾਂ ਦੇ ਅੰਦੋਲਨ ਨਾਲ ਆਮ ਲੋਕਾਂ ਨੂੰ ਹਰੀ ਰਹੀ ਸਮੱਸਿਆ ਦਾ ਮਾਮਲਾ ਚੁੱਕਿਆ ਗਿਆ ਹੈ।