ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home Breaking News School Holida...

    School Holidays Punjab: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲਾਂ ਨੂੰ ਹੋ ਗਏ ਨਵੇਂ ਹੁਕਮ ਜਾਰੀ, 10 ਜੁਲਾਈ ਤੋਂ…

    School Holidays Punjab
    School Holidays Punjab: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲਾਂ ਨੂੰ ਹੋ ਗਏ ਨਵੇਂ ਹੁਕਮ ਜਾਰੀ, 10 ਜੁਲਾਈ ਤੋਂ...

    School Holidays Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਾਰੇ ਸਕੂਲਾਂ ਵਿਚ ਇਸ ਵੇਲੇ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਵਿਚਾਲੇ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ) ਅਤੇ ਸਕੂਲ ਮੁਖੀਆਂ ਨੂੰ ਸੈਸ਼ਨ 2025-26 ਦੌਰਾਨ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ-ਮਾਸਿਕ ਟੈਸਟ-1 ਕਰਵਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਪੱਤਰ ਅਨੁਸਾਰ, ਇਹ ਟੈਸਟ 10 ਜੁਲਾਈ, 2025 ਤੋਂ 19 ਜੁਲਾਈ, 2025 ਤੱਕ ਆਫਲਾਈਨ ਮੋਡ ’ਚ ਲਿਆ ਜਾਵੇਗਾ। ਸਾਰੇ ਸਕੂਲ ਮੁਖੀ ਆਪਣੇ ਪੱਧਰ ’ਤੇ ਡੇਟਸ਼ੀਟ ਤਿਆਰ ਕਰਨ ਅਤੇ ਯੋਜਨਾਬੱਧ ਢੰਗ ਨਾਲ ਟੈਸਟ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ। Summer Vacations

    6ਵੀਂ ਤੋਂ 8ਵੀਂ ਜਮਾਤ ਲਈ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦਾ ਦੋ-ਮਾਸਿਕ ਟੈਸਟ ਉਨ੍ਹਾਂ ਵਿਸ਼ਿਆਂ ’ਚੋਂ ਲਿਆ ਜਾਵੇਗਾ, ਜੋ ਮਿਸ਼ਨ ਸਮਰੱਥ ਯੋਜਨਾ ਤਹਿਤ ਜੁਲਾਈ ’ਚ ਪੜ੍ਹਾਏ ਜਾਂਦੇ ਸਨ। ਇਸ ਦੇ ਨਾਲ ਹੀ ਹੋਰ ਵਿਸ਼ਿਆਂ ਦਾ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ’ਚੋਂ ਹੋਵੇਗਾ। 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਸਾਰੀਆਂ ਕਲਾਸਾਂ ’ਚ ਦੋ-ਮਾਸਿਕ ਪ੍ਰੀਖਿਆਵਾਂ ਸਿਰਫ਼ ਅਪ੍ਰੈਲ ਅਤੇ ਮਈ ਦੇ ਸਿਲੇਬਸ ’ਚੋਂ ਲਈਆਂ ਜਾਣਗੀਆਂ।

    ਪ੍ਰਸ਼ਨ ਪੱਤਰ ਅਤੇ ਮੁਲਾਂਕਣ ਪ੍ਰਣਾਲੀ | School Holidays Punjab

    • ਪ੍ਰੀਖਿਆ ਕੁੱਲ 20 ਅੰਕਾਂ ਦੀ ਹੋਵੇਗੀ।
    • ਪ੍ਰਸ਼ਨ ਪੱਤਰ ਸਬੰਧਤ ਵਿਸ਼ਾ ਅਧਿਆਪਕਾਂ ਦੁਆਰਾ ਤਿਆਰ ਕੀਤਾ ਜਾਵੇਗਾ।
    • ਪ੍ਰੀਖਿਆ ਸਿਰਫ਼ ਸਬੰਧਤ ਵਿਸ਼ੇ ਦੇ ਸਮੇਂ ਦੌਰਾਨ ਹੀ ਲਈ ਜਾਵੇਗੀ।
    • ਮਿਸ਼ਨ ਸਮਰਥ ਲਈ ਨਿਰਧਾਰਤ ਸਮੇਂ ਦੌਰਾਨ 6ਵੀਂ ਤੋਂ 8ਵੀਂ ਜਮਾਤ ਦਾ ਕੋਈ ਵੀ ਪ੍ਰੀਖਿਆ ਨਹੀਂ ਲਈ ਜਾਵੇਗੀ।
    • ਪ੍ਰੀਖਿਆ ਦੇ 10 ਦਿਨਾਂ ਦੇ ਅੰਦਰ ਉੱਤਰ ਪੱਤਰੀਆਂ ਦੀ ਜਾਂਚ ਕਰਨਾ ਅਤੇ ਨਤੀਜਾ ਤਿਆਰ ਕਰਨਾ ਜ਼ਰੂਰੀ ਹੋਵੇਗਾ।
    • ਨਤੀਜਿਆਂ ਅਤੇ ਉੱਤਰ ਪੱਤਰੀਆਂ ਦਾ ਪੂਰਾ ਰਿਕਾਰਡ ਵਿਸ਼ਾਵਾਰ, ਕਲਾਸਵਾਰ ਅਤੇ ਵਿਦਿਆਰਥੀਵਾਰ ਪੱਧਰ ’ਤੇ ਰੱਖਿਆ ਜਾਵੇਗਾ।
    • ਇਨ੍ਹਾਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਸਾਰੇ ਸਕੂਲ ਮੁਖੀਆਂ ਨੂੰ ਸਮੇਂ ਸਿਰ ਪ੍ਰੀਖਿਆ ਕਰਵਾਉਣ ਅਤੇ ਰਜਿਸਟਰ ਵਿੱਚ ਸਾਰੇ ਰਿਕਾਰਡ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। Summer Vacations

    Read Also : ਹਰਿਆਣਾ ’ਚ ਇਸ ਤਰੀਕ ਤੋਂ ਖੁੱਲ੍ਹਣਗੇ ਸਾਰੇ ਸਰਕਾਰੀ ਤੇ ਨਿੱਜੀ ਸਕੂਲ!