ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News Shocking Thef...

    Shocking Theft Tricks: ਚੋਰ ਵੱਲੋਂ ਚੋਰੀ ਕਰਨ ਦਾ ਨਵਾਂ ਤਰੀਕਾ, ਰਹਿ ਜਾਓਗੇ ਤੁਸੀਂ ਹੈਰਾਨ…

    Shocking Theft Tricks
    ਅਬੋਹਰ: ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਜਖ਼ਮੀ ਬਾਈਕ ਸਵਾਰ ਨੂੰ ਲਿਆਉਣ ਮੌਕੇ ਇੱਕਠੀ ਹੋਈ ਭੀੜ।

    ਜ਼ਖ਼ਮੀ ਬਾਈਕ ਸਵਾਰ ਦਾ ਸਾਥੀ ਦੱਸਕੇ, ਚਲਾਕੀ ਨਾਲ ਕਾਰ ਲੈ ਕੇ ਫਰਾਰ

    Shocking Theft Tricks: ਅਬੋਹਰ, (ਮੇਵਾ ਸਿੰਘ)। ਸੜਕ ਹਾਦਸੇ ਵਿਚ ਜਖ਼ਮੀ ਹੋਏ ਇਕ ਵਿਅਕਤੀ ਨੂੰ ਸਰਕਾਰੀ ਹਸਪਤਾਲ ਅਬੋਹਰ ਵਿਚ ਇਲਾਜ ਲਈ ਦਾਖਲ ਕਰਾਉਣ ਆਏ ਕਾਰ ਚਾਲਕ ਦੀ ਕਾਰ ਨੂੰ ਇਕ ਵਿਅਕਤੀ ਨੇ ਬੜੀ ਚਲਾਕੀ ਵਰਤਦਿਆਂ ਚੋਰੀ ਕੀਤਾ ਤੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ਚੋਰੀ ਕਰਨ ਵਾਲਾ ਗਲਤ ਅਨਸਰ ਆਪਣੇ-ਆਪ ਨੂੰ ਸੜਕ ਹਾਦਸੇ ਵਿਚ ਜਖ਼ਮੀ ਬਾਈਕ ਸਵਾਰ ਦਾ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਿਹਾ ਸੀ। ਹਸਪਤਾਲ ਵਿਚ ਮੌਜੂਦ ਕਾਰ ਚਾਲਕ ਮਨੋਜ ਕੁਮਾਰ ਨੇ ਵਾਸੀ ਵਰਿਆਮਖੇੜਾ ਨੇ ਦੱਸਿਆ ਕਿ ਉਹ ਆਪਣੀ ਕਾਰ ’ਤੇ ਜਦੋਂ ਬਹਾਵਾਲਾ ਸਾਈਡ ਨੂੰ ਜਾ ਰਿਹਾ ਸੀ ਤਾਂ ਇਕ ਬਾਈਕ ਵਿਚ ਟੱਕਰ ਹੋਣ ਕਰਕੇ ਬਾਈਕ ਵਾਲਾ ਸੜਕ ‘ਤੇ ਡਿੱਗਕੇ ਜਖ਼ਮੀ ਹੋ ਗਿਆ।

    ਇਹ ਵੀ ਪੜ੍ਹੋ: Rainwater Flooding Roads: ਮਾੜੇ ਸਿਸਟਮ ਕਾਰਨ ਸੜਕਾਂ ਡੁੱਬੀਆਂ, ਮੀਂਹ ਦਾ ਪਾਣੀ ਰਾਹਗੀਰਾਂ ਲਈ ਬਣਿਆ ਮੁਸੀਬਤਾਂ

    ਹਾਦਸੇ ਤੋਂ ਬਾਅਦ ਉਹ ਆਪਣੀ ਕਾਰ ‘ਤੇ ਉਕਤ ਬਾਈਕ ਸਵਾਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਆਇਆ। ਮਨੋਜ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਭੀੜ ਦਾ ਫਾਇਦਾ ਉਠਾਉਂਦਿਆਂ ਇਕ ਵਿਅਕਤੀ ਉਸ ਦੇ ਕੋਲ ਆਇਆ ਤੇ ਜਖ਼ਮੀ ਬਾਈਕ ਵਾਲੇ ਦਾ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦੇ ਹੋਏ ਕਹਿਣ ਲੱਗਿਆ ਕਿ ਤੂੰ ਇੱਥੋਂ ਕਿਤੇ ਭੱਜ ਨਾ ਜਾਵੇਂ, ਇਸ ਲਈ ਕਾਰ ਦੀ ਚਾਬੀ ਉਸ ਨੂੰ ਫੜਾ ਦੇ। ਉਸ ਨੇ ਜਦੋਂ ਚਾਬੀ ਉਸ ਨੂੰ ਦੇ ਦਿੱਤੀ ਤਾਂ ਉਹ ਉਸ ਦੀ ਕਾਰ ਚੋਰੀ ਕਰਕੇ ਫਰਾਰ ਹੋ ਗਿਆ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। Shocking Theft Tricks

    ਜਦੋਂ ਉਸ ਨੇ ਜਖ਼ਮੀ ਬਾਈਕ ਵਾਲੇ ਨੂੰ ਉਕਤ ਵਿਅਕਤੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਉਸ ਦਾ ਜਾਣਕਾਰ ਨਹੀਂ ਸੀ, ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਕੀਤੀ। ਜਿਕਰਯੋਗ ਹੈ ਕਿ ਕੱਲ੍ਹ ਹੀ ਸਿਵਲ ਹਸਪਤਾਲ ਵਿਚ ਆਪਣੀ ਪਤਨੀ ਦੀ ਡਿਲੀਵਰੀ ਕਰਾਉਣ ਆਏ ਨੌਜਵਾਨ ਦਾ ਬਾਈਕ ਵੀ ਅਣਪਛਾਤਾ ਚੋਰ ਹਸਪਤਾਲ ਵਿੱਚੋਂ ਚੋਰੀ ਕਰਕੇ ਫਰਾਰ ਹੋ ਗਿਆ ਸੀ, ਜਿਸ ਦਾ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।