ਕਦੇ ਨਾ ਭੁੱਲਣ ਵਾਲਾ ਪਾਠ
ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ Çਲੰਕਨ ਕੋਲ ਇੱਕ ਨੌਜਵਾਨ ਆਇਆ, ਜੋ ਬੇਕਾਰੀ ਕਾਰਨ ਭੀਖ ਮੰਗਣ ਦੀ ਸੋਚ ਰਿਹਾ ਸੀ ਉਸ ਨੇ Çਲੰਕਨ ਤੋਂ ਮਾਲੀ ਮੱਦਦ ਮੰਗੀ ਨੌਜਵਾਨ ਨੇ ਕਿਹਾ, ‘‘ਮੈਂ ਬਹੁਤ ਗਰੀਬ ਹਾਂ ਈਸ਼ਵਰ ਨੇ ਮੈਨੂੰ ਕੁਝ ਨਹੀਂ ਦਿੱਤਾ, ਦਇਆ ਕਰੋ’’ Çਲੰਕਨ ਨੇ ਉਸ ਵੱਲ ਵੇਖਿਆ ਤੇ ਕਿਹਾ, ‘‘ਠੀਕ ਹੈ, ਮੈਂ ਤੈਨੂੰ ਦੋ ਹਜ਼ਾਰ ਡਾਲਰ ਦੇ ਸਕਦਾ ਹਾਂ ਤੂੰ ਆਪਣੇ ਦੋਵੇਂ ਪੈਰ ਮੈਨੂੰ ਦੇ ਦੇ’’
ਨੌਜਵਾਨ ਬੋਲਿਆ, ‘‘ਪੈਰ ਤਾਂ ਮੈਂ ਨਹੀਂ ਦੇ ਸਕਦਾ, ਕਿਉਂਕਿ ਫਿਰ ਮੈਂ ਤੁਰਾਂਗਾ ਕਿਵੇਂ?’’ Çਲੰਕਨ ਬੋਲਿਆ, ‘‘ਚੰਗਾ ਜੇਕਰ ਪੈਰ ਨਹੀਂ ਦੇ ਸਕਦਾ ਤਾਂ ਆਪਣੇ ਦੋਵੇਂ ਹੱਥ ਦੇ ਦੇ ਮੈਂ ਤੈਨੂੰ ਦਸ ਹਜ਼ਾਰ ਡਾਲਰ ਦੇ ਸਕਦਾ ਹਾਂ’’ ਨੌਜਵਾਨ ਬੋਲਿਆ, ‘‘ਜਨਾਬ! ਦਸ ਹਜ਼ਾਰ ਤਾਂ ਕੀ ਜੇਕਰ ਕੋਈ ਮੈਨੂੰ ਪੰਜਾਹ ਹਜ਼ਾਰ ਡਾਲਰ ਵੀ ਦੇਵੇ ਤਾਂ ਵੀ ਮੈਂ ਆਪਣੇ ਹੱਥ ਉਸ ਨੂੰ ਨਹੀਂ ਦਿਆਂਗਾ’’ Çਲੰਕਨ ਨੇ ਥੋੜ੍ਹਾ ਹੱਸਦਿਆਂ ਕਿਹਾ, ‘‘ਚੰਗਾ ਠੀਕ ਹੈ, ਚੱਲੋ ਮੈਨੂੰ ਆਪਣੀਆਂ ਅੱਖਾਂ ਹੀ ਦੇ ਦੇ, ਮੈਂ ਤੈਨੂੰ ਇੱਕ ਲੱਖ ਡਾਲਰ ਦੇ ਦਿਆਂਗਾ’’ ਨੌਜਵਾਨ ਨੇ ਕਿਹਾ, ‘‘ਜਨਾਬ!
ਤੁਸੀਂ ਕਿਹੋ-ਜਿਹੀਆਂ ਗੱਲਾਂ ਕਰਦੇ ਹੋ ਕਦੇ ਹੱਥ ਮੰਗਦੇ ਹੋ, ਕਦੇ ਪੈਰ ਮੰਗਦੇ ਹੋ ਇਨ੍ਹਾਂ ਦੀ ਕੀਮਤ ਡਾਲਰਾਂ ’ਚ ਦੱਸਦੇ ਹੋ ਕੀ ਕੋਈ ਆਪਣੇ ਹੱਥ, ਪੈਰ, ਅੱਖਾਂ ਦੇ ਸਕਦਾ ਹੈ? ਅੱਖਾਂ ਦੇ ਦਿਆਂਗਾ ਤਾਂ ਅੰਨ੍ਹਾ ਨਹੀਂ ਹੋ ਜਾਵਾਂਗਾ’’ Çਲੰਕਨ ਬੋਲਿਆ, ‘‘ਵੇਖ ਜਵਾਨਾ, ਜਦੋਂ ਪਰਮਾਤਮਾ ਨੇ ਤੈਨੂੰ ਇੰਨੀਆਂ ਕੀਮਤੀ ਚੀਜ਼ਾਂ ਦਿੱਤੀਆਂ ਹੋਈਆਂ ਹਨ ਤਾਂ ਤੂੰ ਗਰੀਬ ਕਿਵੇਂ ਹੋਇਆ? ਕੀ ਤੈਨੂੰ ਇਹ ਕਹਿਣਾ ਸੋਭਾ ਦਿੰਦੈ ਕਿ ਤੇਰੇ ਕੋਲ ਕੁਝ ਨਹੀਂ ਹੈ? ਜਾਓ ਮਿਹਨਤ ਕਰੋ ਇਹ ਹੱਥ ਭੀਖ ਮੰਗਣ ਲਈ ਨਹੀਂ ਇਨ੍ਹਾਂ ਨੂੰ ਮਾਲਕ ਦੀ ਪ੍ਰਾਰਥਨਾ ਲਈ ਉਠਾਓ ਜਾਂ ਫਿਰ ਦੂਜਿਆਂ ਦੀ ਮੱਦਦ ਲਈ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.