ਸੇਵਾ ਦੀ ਪੈਸੇ ਨਾਲ ਤੁਲਨਾ ਕਦੇ ਨਾ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈਆਂ ਨੂੰ ਸੇਵਾ ਦਾ ਮੁੱਲ ਦਾ ਪਤਾ ਹੀ ਨਹੀਂ, ਮਾਇਆ ਰਾਣੀ ਨੂੰ ਹੀ ਸੇਵਾ ਸਮਝਦੇ ਹਨ ਸੇਵਾ ਕਰਾਂ ਬਦਲੇ ’ਚ ਇਹ ਮਿਲਣਾ ਚਾਹੀਦਾ, ਸੇਵਾ ਕਰਾਂ ਮੈਨੂੰ ਤਾਂ ਉਹ ਮਿਲਣਾ ਚਾਹੀਦਾ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਪੁਰਾਣੇ ਸਮੇਂ ’ਚ ਵੀ ਅਜਿਹਾ ਹੁੰਦਾ ਰਿਹਾ ਹੈ ਪਰ ਜਦੋਂ ਤੁਸੀਂ ਸੇਵਾ ਦਾ ਮੁੱਲ ਲੈ ਲਿਆ, ਫਿਰ ਸੇਵਾ ਦਾ ਜੋ ਰੂਹਾਨੀ, ਨੂਰਾਨੀ ਫਲ ਤੁਹਾਨੂੰ ਦੈਵੀ ਫਲ ਜੋ ਪਰਮਾਤਮਾ ਨੇ ਤੁਹਾਨੂੰ ਦੇਣਾ ਹੈ, ਉਹ ਕਿਵੇਂ ਮਿਲੇਗਾ ਅਤੇ ਕਿਸ ਤਰ੍ਹਾਂ ਮਿਲੇਗਾ?
ਕਿਉਂਕਿ ਤੁਸੀਂ ਸੇਵਾ ਨੂੰ ਪੈਸੇ ਦੇ ਪੱਲੜੇ ’ਚ ਤੋਲ ਦਿੱਤਾ ਸੇਵਾ ਨਿਸਵਾਰਥ ਭਾਵਨਾ ਨਾਲ ਹੁੰਦੀ ਹੈ ਅਤੇ ਉਸ ਸੇਵਾ ਦਾ ਫਲ ਸਮੁੰਦਰ ਦੇ ਰੂਪ ’ਚ ਨਾ ਮਿਲੇ ਅਸੀਂ?ਤੁਹਾਨੂੰ ਲਿਖ ਕੇ ਗਾਰੰਟੀ ਦੇ ਸਕਦੇ ਹਾਂ ਕਿਉਂ ਇੰਨਾ ਕਾਨਫ਼ੀਡੈਂਸ ਹੈ? ਕਿਉਂਕਿ ਸਾਈਂ ਦਾਤਾ ਸ਼ਾਹ ਮਸਤਾਨਾ ਜੀ ਨੇ, ਸਾਡੇ ਖਸਮ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਮਾਲਕ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਸੇਵਾ ਜੋ ਕਰਦੇ ਹਨ
ਸਤਿਗੁਰੂ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ, ਭਗਤ ਪਿਆਰੇ ਹੁੰਦੇ ਹਨ, ਦਿਲ ਦੇ ਟੁਕੜੇ ਸਾਰੇ ਦੇ ਸਾਰੇ ਹੁੰਦੇ ਹਨ ਹੁਣ ਸਤਿਗੁਰੂ ਦੀਆਂ ਅੱਖਾਂ ਦਾ ਤਾਰਾ ਜੋ ਹੋ ਗਿਆ, ਪਰਮ ਪਿਤਾ ਪਰਮਾਤਮਾ ਦਾ, ਤਾਂ ਉਸ ਨੂੰ?ਕਮੀ ਕੋਈ ਕਿਵੇਂ ਆ ਸਕਦੀ ਹੈ ਅਤੇ ਕਿਸ ਤਰ੍ਹਾਂ ਆ ਸਕਦੀ ਹੈ, ਹੋ ਹੀ ਨਹੀਂ ਸਕਦਾ ਅਸੀਂ ਖੁਦ ਅਜ਼ਮਾਇਆ ਹੈ, ਸੇਵਾ ਕਰਿਆ ਕਰਦੇ ਸੀ, ਜੋ ਵੀ ਸੇਵਾ ਆਸ਼ਰਮ ’ਚ ਮਿਲਦੀ, ਉਸ ਸਮੇਂ ਜਦੋਂ ਅਸੀਂ ਲੋਕ ਆਇਆ ਕਰਦੇ ਸੀ ਤਾਂ ਕਣਕ ਵਗੈਰਾ ਵੱਢਣੀ, ਕਣਕ ਦੀ ਬੋਰੀਆਂ ਚੁੱਕਣੀਆਂ, ਉਨ੍ਹਾਂ ਨੂੰ ਕਮਰਿਆਂ ’ਚ ਲਾਉਣਾ, ਆਮ ਤੌਰ ’ਤੇ ਸੇਵਾ ਹੁੰਦੀ ਸੀ ਅਤੇ ਸੇਵਾ ਕਰਵਾਉਣ ਵਾਲਾ ਹੁੰਦਾ ਸੀ,
ਕਈ ਲੋਕ ਉਸ ਨੂੰ ਦੇਖ ਕੇ ਭੱਜ ਜਾਂਦੇ ਸੀ, ਆ ਗਿਆ ਇਹ ਫੜ੍ਹ ਕੇ ਕਹੇਗਾ ਚੱਲ ਬਿੱਲੂ ਥੋੜ੍ਹੇ ਜੇ ਗੱਟੇ ਲਾ ਦਿਓ ਅਸੀਂ ਲੋਕ ਉਸ ਨੂੰ ਲੱਭਦੇ ਸੀ ਕਿੱਥੇ ਹੈ? ਕੋਈ ਸੇਵਾ ਪੁੱਛੀਏ ਤਾਂ ਕਹਿਣ ਦਾ ਮਤਲਬ ਆਪਣੀ-ਆਪਣੀ ਭਾਵਨਾ ਹੁੰਦੀ ਹੈ, ਆਪਣੇ-ਆਪਣੇ ਖਿਆਲ ਹੁੰਦੇ ਹਨ ਅਤੇ ਇਹ ਗਰੰਟੀ ਨਾਲ ਕਹਿੰਦੇ ਹਾਂ ਕਿ ਬੇਪਰਵਾਹ ਜੀ ਨੇ ਨਾ ਕੋਈ ਕਮੀ ਛੱਡੀ ਸੀ ਕਿਸੇ ਨੂੰ, ਨਾ ਛੱਡੀ ਹੈ ਅਤੇ ਅੱਗੇ ਤਾਂ ਛੱਡਣੀ ਕੀ ਸੀ ਤਾਂ ਸੇਵਾ ਦਾ ਜਜ਼ਬਾ ਖਤਮ ਨਾ ਹੋਣ ਦਿਓ ਸੇਵਾ ਨੂੰ ਪੈਸਿਆਂ ਨਾਲ ਨਾ ਤੋਲੋ
ਆਪਣੇ ਬਜ਼ੁਰਗਾਂ ਦੀ ਸੇਵਾ ਤੋਂ ਸ਼ੁਰੂ ਕਰੋ ਸੇਵਾ ਕਾਰਜ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਹਿਲੀ ਸੇਵਾ ਕਰੋ ਆਪਣੇ ਬਜ਼ੁਰਗ ਮਾਂ-ਬਾਪ, ਦਾਦਾ-ਦਾਦੀ, ਜਾਂ ਜੋ ਵੀ ਹਨ ਉਨ੍ਹਾਂ ਦੀ ਉਨ੍ਹਾਂ ਨੂੰ?ਅਨਾਥ ਬਿਰਧ ਆਸ਼ਰਮ ’ਚ ਨਾ ਭੇਜੋ ਇਹ ਤੁਹਾਨੂੰ ਗੁਜਾਰਿਸ਼ ਹੈ ਪਰ ਅੱਜ-ਕੱਲ੍ਹ ਲੋਕ ਅਜਿਹਾ ਕਰ ਰਹੇ ਹਨ ਤਾਂ ਸਾਧ-ਸੰਗਤ ਹਰ ਸੇਵਾ ਕਾਰਜ ਬੜੇ ਜ਼ੋਰ-ਸ਼ੋਰ ਨਾਲ ਕਰਦੀ ਹੈ, ਤਾਂ ਅਸੀਂ ਇੱਕ ਸੇਵਾ ਸ਼ੁਰੂ ਕਰਵਾਈ ਸੀ, ਚਿੱਠੀ ’ਚ ਸ਼ਾਇਦ ਤੁਸੀਂ ਪੜ੍ਹੀ ਸੀ, ਅਨਾਥ ਮਾਤਾ-ਪਿਤਾ ਸੇਵਾ, ਜੀ! ਬੱਚੇ ਹੱਥ ਖੜ੍ਹੇ ਕਰ ਰਹੇ ਹਨ ਕਿ ਹਾਂ, ਜੀ ਬੇਟਾ, ਬਿਲਕੁਲ-ਬਿਲਕੁਲ, ਅਸ਼ੀਰਵਾਦ, ਮਾਲਕ ਖੁਸ਼ੀਆਂ ਦੇਵੇ ਸਭ ਨੇ ਸੁਣਿਆ ਤੁਸੀਂ ਚਿੱਠੀਆਂ ’ਚ ਤਾਂ ਕਿਉਂ ਨਾ ਸਾਧ-ਸੰਗਤ ਬਲਾਕਾਂ ’ਚ, ਜਿੱਥੇ ਲੱਗਦਾ ਹੈ ਕਿ ਜ਼ਰੂਰਤ ਹੈ, ਪਿੰਡਾਂ ’ਚ ਤਾਂ ਸਾਨੂੰ ਲੱਗਦਾ ਨਹੀਂ ਕਿ ਇਸ ਦੀ ਜ਼ਰੂਰਤ ਪੈਂਦੀ ਹੋਵੇਗੀ, ਪਿੰਡਾਂ ’ਚ ਘੱਟ ਹੈ
ਅਜੇ ਵੀ ਸ਼ਾਇਦ, ਜੋ ਸਾਨੂੰ ਫ਼ੀਲੰਗ ਆਉਂਦੀ ਹੈ, ਕਿ ਮਾਂ-ਬਾਪ ਨੂੰ ਘਰੋਂ ਕੱਢਦੇ ਹੋਣਗੇ, ਬਹੁਤ ਘੱਟ ਰੇਸ਼ੋ ਹੋਵੇਗੀ, ਸ਼ਹਿਰਾਂ ’ਚ ਹੋਰ ਜ਼ਿਆਦਾ ਹੈ ਤੇ ਮਹਾਂਨਗਰਾਂ ’ਚ ਤਾਂ ਪੁੱਛੋ ਹੀ ਨਾ ਤਾਂ ਜੇਕਰ ਸੰਭਵ ਹੈ, ਸਾਧ-ਸੰਗਤ ਅਨਾਥ ਬਿਰਧ ਆਸ਼ਰਮ, ਜੋ ਅਸੀਂ ਪਹਿਲਾਂ ਕਿਹਾ ਕਰਦੇ ਸੀ, ਤਾਂ ਕੀ ਉਹ ਸੇਵਾ ਕਰਨ?ਨੂੰ?ਤੁਸੀਂ ਤਿਆਰ ਹੋ? ‘ਜੀ ਤੁਸੀਂ ਜ਼ੋਰ ਦੀ ਨਾਅਰਾ (ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ) ਲਾਓ ਤੇ ਹੱਥ ਹੇਠਾਂ ਕਰ ਲਓ, ਬਹੁਤ-ਬਹੁਤ ਅਸ਼ੀਰਵਾਦ ਤਾਂ ਇਹ ਵੀ ਜਿੰਮੇਵਾਰ ਲਿਖ ਲੈਣਗੇ ਕਿ ਐਡਮ ਬਲਾਕ ਦੇ ਨਾਲ ਮਿਲ ਕੇ ਅਨਾਥ ਬਿਰਧ ਆਸ਼ਰਮ ਜਿੰਮੇਵਾਰ ਜ਼ਰੂਰ ਬਣਵਾਉਣ ਇਸ ਲਈ ਵੀ ਇੱਕ ਡਿਜ਼ਾਈਨ ਤਿਆਰ ਕਰਵਾਵਾਂਗੇ ਤੇ ਮੋਬਾਇਲ ਟੁਆਇਲਟ ਦਾ ਡਿਜ਼ਾਈਨ ਤਿਆਰ ਹੋ ਚੁੱਕਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ