ਨੇਹਲ ਵਢੇਰਾ ਨੇ ਤੋੜਿਆ 66 ਸਾਲ ਪੁਰਾਣਾ ਰਿਕਾਰਡ, ਖੇਡੀ 578 ਦੌੜਾਂ ਪਾਰੀ

nahera vahra

ਵਢੇਰਾ (Nehal Vadra Runs) ਨੇ ਪਾਰੀ ‘ਚ 42 ਚੌਕੇ ਅਤੇ 37 ਛੱਕੇ ਲਾਏ

ਲੁਧਿਆਣਾ। ਲੁਧਿਆਣਾ ਦੇ ਨੇਹਾਲ ਵਢੇਰਾ ਦਾ ਨੇ ਕ੍ਰਿਕਟ ਦੀ ਦੁਨੀਆ ’ਚ ਇੱਕ ਹੋਰ ਰਿਕਾਰਡ ਕਾਇਮ ਕੀਤਾ ਹੈ। ਵਢੇਰਾ ਨੇ 578 ਦੌੜਾਂ ਦੀ ਪਾਰੀ ਖੇਡ ਕੇ 66 ਸਾਲਾਂ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ।  ਨੇਹਲ ਵਢੇਰਾ ਨੇ ਅੰਡਰ-23 ਟੂਰਨਾਮੈਂਟ ‘ਚ 578 ਦੌੜਾਂ ਬਣਾ ਕੇ ਚਮਨ ਲਾਲ ਦਾ 66 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। 4- ਰੋਜ਼ਾ ਸੈਮੀ ਫਾਈਨਲ ਟੂਰਨਾਮੈਂਟ ਅੰਡਰ-23 ਬਠਿੰਡਾ ਦੇ ਨਾਲ 28 ਅਪ੍ਰੈਲ ਨੂੰ ਹੰਬੜਾ ਰੋਡ ਨੇੜੇ ਜੀਆਰਡੀ ਕ੍ਰਿਕਟ ਗਰਾਊਂਡ ਵਿਖੇ ਖੇਡਿਆ ਗਿਆ। ਇਸ ਮੈਚ ਵਿੱਚ ਨੇਹਲ ਨੇ 414 ਗੇਂਦਾਂ ਵਿੱਚ 578 ਦੌੜਾਂ ਬਣਾਈਆਂ। ਉਨ੍ਹਾਂ ਨੇ 37 ਛੱਕੇ ਅਤੇ 42 ਚੌਕੇ ਲਗਾਏ।

ਨੇਹਲ ਦੀ ਇਸ ਸ਼ਾਨਦਾਰ ਪਾਰੀ ਦੇ ਦਮ ‘ਤੇ ਲੁਧਿਆਣਾ ਨੇ 4 ਦਿਨਾ ਮੈਚ ਦੇ ਦੂਜੇ ਦਿਨ 6 ਵਿਕਟਾਂ ‘ਤੇ 880 ਦੌੜਾਂ ‘ਤੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ। ਜਵਾਬ ‘ਚ ਬਠਿੰਡਾ ਨੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ‘ਤੇ 117 ਦੌੜਾਂ ਬਣਾ ਲਈਆਂ ਸਨ। ਇਸ ਦੇ ਨਾਲ ਨੇਹਲ ਵਢੇਰਾ ਨੇ ਰਾਜ-ਸੰਗਠਿਤ ਕ੍ਰਿਕਟ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਦਾ 66 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਨੇਹਲ ਤੋਂ ਪਹਿਲਾਂ ਇਹ ਰਿਕਾਰਡ ਪੰਜਾਬ ਦੇ ਸਾਬਕਾ ਕ੍ਰਿਕਟਰ ਚਮਨ ਲਾਲ ਮਲਹੋਤਰਾ ਦੇ ਨਾਂਅ ਸੀ।

ਇਸ ਦੇ ਲਈ ਨੇਹਲ ਨੇ ਵਿਸ਼ਵ ਪੱਧਰ ‘ਤੇ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰਰ ਦੀ ਸੂਚੀ ਵਿੱਚ ਵੀ ਜਗ੍ਹਾ ਬਣਾਈ ਹੈ। ਨੇਹਲ ਨੇ ਸਭ ਤੋਂ ਤੇਜ਼ 200, ਸਭ ਤੋਂ ਤੇਜ਼ 300, ਸਭ ਤੋਂ ਤੇਜ਼ 400 ਅਤੇ ਸਭ ਤੋਂ ਤੇਜ਼ 500 ਦੌੜਾਂ ਵੀ ਬਣਾਈਆਂ ਹਨ। ਹਾਲਾਂਕਿ ਇਹ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਨਹੀਂ ਹੈ, ਫਿਰ ਵੀ ਇਹ ਇੱਕ ਵੱਡੀ ਪ੍ਰਾਪਤੀ ਹੈ।

ਨੇਹਲ ਨੇ ਲੰਮੀ ਪਾਰੀ ਖੇਡਣ ਤੋਂ ਬਾਅਦ ਕੀ ਕਿਹਾ

ਰਿਕਾਰਡ ਪਾਰੀ ਦੇ ਖੇਡਣ ਤੋਂ ਬਾਅਦ ਨੇਹਲ ਨੇ ਕਿਹਾ ਕਿ ਦੇਸ਼ ਭਰ ‘ਚ ਲੱਖਾਂ ਕ੍ਰਿਕਟ ਖਿਡਾਰੀ ਹਨ। ਹੁਣ ਜੇਕਰ ਤੁਸੀਂ ਲੱਖਾਂ ‘ਚ ਆਪਣੀ ਪਛਾਣ ਬਣਾਉਣੀ ਹੈ ਤਾਂ ਤੁਹਾਨੂੰ ਕੁਝ ਵੱਖਰਾ ਕਰਨਾ ਪਵੇਗਾ। ਮੈਨੂੰ ਬਚਪਨ ਤੋਂ ਹੀ ਕ੍ਰਿਕਟ ਵਿੱਚ ਦਿਲਚਸਪੀ ਰਹੀ ਹੈ। ਮੈਂ ਬਾਡੀ ਫਿਟਨੈਸ ਅਤੇ ਸਪੋਰਟਸ ਵਿੱਚ ਸਖ਼ਤ ਮਿਹਨਤ ਕਰਦਾ ਹਾਂ। ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ, ਜਿਸ ਦੀ ਬਦੌਲਤ ਅੱਜ ਮੈਂ ਖੇਡ ਰਿਹਾ ਹਾਂ। ਮੇਰਾ ਸੁਫਨਾ ਆਈਪੀਐਲ ਅਤੇ ਦੇਸ਼ ਲਈ ਖੇਡਣ ਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ