ਭਾਰਤ ਦਾ ਏਸ਼ੀਆਡ ‘ਚ 8ਵਾਂ ਸੋਨ ਤਗਮਾ | Asian Games
ਜਕਾਰਤਾ, (ਏਜੰਸੀ)। ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਗਮ ‘ਚ ਭਾਰਤ ਦੇ ਝੰਡਾ ਬਰਦਾਰ ਨੀਰਜ ਚੋਪੜਾ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ 88.06 ਮੀਟਰ ਦੀ ਜ਼ਬਰਦਸਤ ਥ੍ਰੋ ਨਾਲ 18ਵੀਆਂ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੀ ਨੇਜਾ ਸੁੱਟਣ ਦੇ ਮੁਕਾਬਲੇ ‘ਚ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਬਣਾ ਦਿੱਤਾ ਭਾਰਤ ਨੂੰ ਨੀਰਜ ਦੇ ਸੋਨ ਤੋਂ ਇਲਾਵਾ ਧਰੁਣ ਅਯਾਸਾਮੀ ਨੇ 400 ਮੀਟਰ ਪੁਰਸ਼ ਅੜਿੱਕਾ ਦੌੜ, ਸੁਧਾ ਸਿੰਘ ਨੇ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਈਵੇਂਟ ਅਤੇ ਨੀਨਾ ਵਰਾਕਿਲ ਨੇ ਮਹਿਲਾਵਾਂ ਦੀ ਲੰਮੀ ਛਾਲ ਈਵੇਂਟ ‘ਚ ਚਾਂਦੀ ਤਗਮਾ ਦਿਵਾ ਦਿੱਤਾ। (Asian Games)
ਹਰਿਆਣਾ ਦੇ 20 ਸਾਲ ਦੇ ਨੀਰਜ ਤੋਂ ਸੋਨੇ ਦੀ ਆਸ ਕੀਤੀ ਜਾ ਰਹੀ ਸੀ ਅਤੇ ਉਸਨੇ ਸ਼ਾਨਦਾਰ ਅੰਦਾਜ਼ ‘ਚ ਇਸ ਆਸ ਨੂੰ ਪੂਰਾ ਕਰ ਦਿਖਾਇਆ ਨੀਰਜ ਇਸ ਤਰ੍ਹਾਂ ਏਸ਼ੀਆਈ ਖੇਡਾਂ ‘ਚ ਨੇਜਾ ਸੁੱਟਣ ‘ਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣ ਗਏ ਨੀਰਜ ਨੇ ਇਸ ਦੇ ਨਾਲ ਹੀ ਦੇਸ਼ ਦੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦੇ ਇੱਕ ਹੀ ਸਾਲ ‘ਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦੇ 60 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਨੀਰਜ ਨੇ ਰਾਸ਼ਟਰਮੰਡਲ ਖੇਡਾਂ ‘ਚ 86.47 ਮੀਟਰ ਦੀ ਥ੍ਰੋ ਨਾਲ ਸੋਨ ਤਗਮਾ ਜਿੱਤਿਆ ਸੀ।
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਨੀਰਜ ਦੀ ਪਹਿਲੀ ਥ੍ਰੋ 83.46 ਮੀਟਰ ਸੀ ਦੂਸਰੀ ਥ੍ਰੋ ਫਾਊਲ ਰਹੀ ਪਰ ਤੀਸਰੀ ਥੋ ‘ਚ ਉਹਨਾਂ 88.06 ਮੀਟਰ ਦੀ ਦੂਰੀ ਨਾਪ ਲਈ ਨੀਰਜ ਨੇ ਚੌਥੀ ਕੋਸ਼ਿਸ਼ ‘ਚ 83.25 ਮੀਟਰ ਅਤੇ ਪੰਜਵੀਂ ਕੋਸ਼ਿਸ਼ ‘ਚ 86.36 ਮੀਟਰ ਤੱਕ ਨੇਜਾ ਸੁੱਟਿਆ ਅਤੇ ਛੇਵੀਂ ਥ੍ਰੋ ਫਾਊਲ ਰਹੀ ਪਰ ਤੀਸਰੀ ਕੋਸ਼ਿਸ਼ ਨਾਲ ਉਹ ਆਪਣਾ ਸੋਨ ਤਗਮਾ ਪੱਕਾ ਕਰ ਚੁੱਕੇ ਸਨ ਚੀਨ ਦੇ ਕੀਝੇਨ ਲਿਉ ਨੇ 82.22 ਮੀਟਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਚਾਂਦੀ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 80.75 ਮੀਟਰ ਨਾਲ ਕਾਂਸੀ ਤਗਮਾ ਜਿੱਤਿਆ। ਧਰੁਣ ਅਯਾਸਾਮੀ ਨੇ 400 ਮੀਟਰ ਪੁਰਸ਼ ਅੜਿੱਕਾ ਦੌੜ ‘ਚ ਚਾਂਦੀ ਤਗਮਾ ਜਿੱਤਿਆ ਅਯਾਸਾਮੀ ਨੇ 48.96 ਸੈਕਿੰਡ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਚਾਂਦੀ ਜਿੱਤੀ ਬਹਿਰੀਨ ਦੇ ਅਬਦਰਰਹਿਮਾਨ ਸਾਂਬਾ ਨੇ 47.66 ਦਾ ਨਵਾਂ ਏਸ਼ੀਆਈ ਖੇਡ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ ਜਾਪਾਨ ਦੇ ਤਾਕਾਤੋਸ਼ੀ ਨੇ 49.12 ਸੈਕਿੰਡ ਨਾਲ ਕਾਂਸੀ ਤਗਮਾ ਜਿੱਤਿਆ। (Asian Games)
ਤਾਮਿਲਨਾਡੂ ਦੇ 21 ਸਾਲਾ ਅਯਾਸਾਮੀ ਨੇ 2016 ਦੀਆਂ ਰੀਓ ਓਲੰਪਿਕ ‘ਚ ਹਿੱਸਾ ਲਿਆ ਸੀ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਉਹ ਹੀਟ ‘ਚ ਹੀ ਬਾਹਰ ਹੋ ਗਏ ਸਨ ਪਰ ਏਸ਼ੀਆਈ ਖੇਡਾਂ ‘ਚ ਉਹਨਾਂ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਆਪਣਾ ਪਹਿਲਾ ਏਸ਼ੀਆਡ ਤਗਮਾ ਜਿੱਤ ਲਿਆ। ਮਹਿਲਾਵਾਂ ਦੀ ਲੰਮੀ ਛਾਲ ਈਵੇਂਟ ‘ਚ ਨੀਨਾ ਵਰਾਕਿਲ ਨੇ ਭਾਰਤ ਨੂੰ ਇੱਕ ਹੋਰ ਚਾਂਦੀ ਤਗਮਾ ਦਿਵਾਇਆ ਨੀਨਾ ਨੇ ਆਪਣੀ ਚੌਥੀ ਕੋਸ਼ਿਸ਼ ‘ਚ 6.51 ਮੀਟਰ ਦੀ ਛਾਲ ਲਾ ਕੇ ਚਾਂਦੀ ਤਗਮਾ ਜਿੱਤਿਆ ਕੇਰਲ ਦੀ 28 ਸਾਲ ਦੀ ਨੀਨਾ।
ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ 10ਵੇਂ ਸਥਾਨ ‘ਤੇ ਰਹੀ ਸੀ ਵਿਅਤਨਾਮ ਦੀ ਥੀ ਥੂ ਨੇ 6.55 ਮੀਟਰ ਦੇ ਸੀਜ਼ਨ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤਿਆ ਚੀਨ ਦੀ ਜਿਆਓਲਿੰਗ ਨੇ 6.50 ਮੀਟਰ ਦੀ ਛਾਲ ਨਾਲ ਕਾਂਸੀ ਤਗਮਾ ਜਿੱਤਿਆ। ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਈਵੇਂਟ ‘ਚ ਸੁਧਾ ਸਿੰਘ ਨੇ 9 ਮਿੰਟ 40.03 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਤਗਮਾ ਜਿੱਤਿਆ ਬਹਿਰੀਨ ਨੇ ਸੋਨ ਅਤੇ ਵੀਅਤਨਾਮ ਨੇ ਕਾਂਸੀ ਤਗਮਾ ਜਿੱਤਿਆ। (Asian Games)