ਕਤਰ ਸਰਕਾਰ ਨੇ ਅੱਠ ਭਾਰਤੀ ਸਾਬਕਾ ਸਮੁੰਦਰੀ ਨੇਵੀ ਫੌਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਇਹ ਮਾਮਲਾ ਸਾਹਮਣੇ ਆਉਣ ’ਤੇ ਪੂਰੀ ਦੁਨੀਆ ’ਚ ਹਲਚਲ ਹੋਈ ਹੈ ਇਹਨਾਂ ਸਾਬਕਾ ਫੌਜੀਆਂ ’ਤੇ ਦੋਸ਼ ਲੱਗਾ ਹੈ ਕਿ ਇਹ ਜਾਸੂਸੀ ਕਰ ਰਹੇ ਸਨ ਅਜਿਹੇ ਦੋਸ਼ ਲੱਗਣੇ ਉਹ ਵੀ ਇੱਕਦਮ ਇਕੱਠੇ ਅੱਠ ਫੌਜੀਆਂ ’ਤੇ ਮਾਮਲੇ ਨੂੰ ਬੁਰੀ ਤਰ੍ਹਾਂ ਸ਼ੱਕੀ ਬਣਾਉਂਦਾ ਹੈ ਅਸਲ ’ਚ ਸਾਬਕਾ ਫੌਜੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਦਾ ਅਜਿਹਾ ਰੁਝਾਨ ਹੈ ਕਿ ਇਹ ਮਾਮਲੇ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ ਇਹ ਜ਼ਰੂਰੀ ਨਹੀਂ ਕਿ ਹਰ ਸਾਬਕਾ ਫੌਜੀ ਜਾਸੂਸੀ ਹੀ ਕਰੇਗਾ ਫੌਜ ਦੀ ਨੌਕਰੀ ਪੂਰੀ ਹੋਣ ਤੋਂ ਬਾਅਦ ਬਹੁਤ ਸਾਰੇ ਫੌਜੀ ਆਪਣਾ ਕਾਰੋਬਾਰ ਵੀ ਕਰਦੇ ਹਨ ਤੇ ਜਿਵੇਂ ਲੱਖਾਂ ਲੋਕ ਹੋਰ ਵੀ ਵਿਦੇਸ਼ਾਂ ’ਚ ਕੰਮ ਕਰਦੇ ਹਨ ਤਾਂ ਇਹ ਫੌਜੀਆਂ ਦੀ ਵੀ ਜ਼ਰੂਰਤ ਹੈ। (Ex-Servicemen)
ਕਿ ਉਨ੍ਹਾਂ ਨੇ ਨੌਕਰੀ ਦੇ ਸਾਲ ਪੂਰੇ ਹੋਣ ਤੋਂ ਬਾਅਦ ਉਹਨਾਂ ਕੋਈ ਕਾਰੋਬਾਰ ਕਰਨਾ ਹੀ ਹੁੰਦਾ ਹੈ ਕਤਰ ਸਰਕਾਰ ਨੇ ਜਿਹੜੇ ਫੌਜੀਆਂ ਨੂੰ ਸਜ਼ਾ ਸੁਣਾਈ ਹੈ ਇਨ੍ਹਾਂ ’ਚ ਸਨਮਾਨਿਤ ਮੁਲਾਜ਼ਮ ਹਨ ਬਿਨਾਂ ਕਿਸੇ ਪੁਖਤਾ ਸਬੂਤ ਦੇ ਸਜ਼ਾ ਸੁਣਾ ਦੇਣੀ ਜਾਇਜ਼ ਨਹੀਂ ਆਮ ਤੌਰ ’ਤੇ ਇਹੀ ਹੁੰਦਾ ਆਇਆ ਹੈ ਕਿ ਕਈ ਸੁਰੱਖਿਆ ਏਜੰਸੀਆਂ ਆਪਣੀ ਕਿਸੇ ਨਾਕਾਮੀ ਨੂੰ ਛੁਪਾਉਣ ਲਈ ਕਿਸੇ ਹੋਰ ਦੇਸ਼ ਦੇ ਨਾਗਰਿਕ ਦੀ ਬਲੀ ਚੜ੍ਹਾ ਦਿੰਦੀਆਂ ਹਨ ਜਾਸੂਸੀ ਇੱਕ ਅਜਿਹਾ ਸ਼ਬਦ ਹੈ ਜੋ ਵਿਦੇਸ਼ੀ ’ਤੇ ਬਹੁਤ ਛੇਤੀ ਫਿੱਟ ਬੈਠਦਾ ਹੈ। (Ex-Servicemen)
ਇਹ ਵੀ ਪੜ੍ਹੋ : ICC World Cup 2023 : ਪਾਕਿਸਤਾਨ ਦੀਆਂ ਟੁੱਟੀਆਂ ਉਮੀਦਾਂ, ਅਫਰੀਕਾ ਨੇ 1 ਵਿਕਟ ਨਾਲ ਹਰਾਇਆ
ਹੁਣ ਭਾਰਤ ਸਰਕਾਰ ਲਈ ਇਹ ਬੜਾ ਜ਼ਰੂਰੀ ਹੋ ਗਿਆ ਹੈ ਕਿ ਤੇਜ਼ੀ ਨਾਲ ਕਾਰਵਾਈ ਕਰਕੇ ਫੌਜੀਆਂ ਦੀ ਸਲਾਮਤੀ ਲਈ ਕਦਮ ਉਠਾਏ ਜਾਣ ਵਿਦੇਸ਼ ਮੰਤਰਾਲੇ ਲਈ ਇਹ ਬਹੁਤ ਵੱਡੀ ਪ੍ਰੀਖਿਆ ਹੈ ਉਂਜ ਦੇਸ਼ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਿਦੇਸ਼ੀ ਮਾਮਲਿਆਂ ’ਚ ਬੜੇ ਮਾਹਿਰ ਹਨ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਵਿਦੇਸ਼ ਮੰਤਰੀ ਆਪਣੇ ਵਿਵੇਕ ਦੀ ਵਰਤੋਂ ਕਰਕੇ ਪੂਰੀ ਤਾਕਤ ਲਾਉਣਗੇ ਭਾਰਤ ਸਰਕਾਰ ਨੂੰ ਕਤਰ ਸਰਕਾਰ ’ਤੇ ਪੂਰਾ ਦਬਾਅ ਬਣਾਉਣਾ ਚਾਹੀਦਾ ਹੈ। (Ex-Servicemen)
ਇਸ ਤੋਂ ਪਹਿਲਾਂ ਭੂਸ਼ਣ ਜਾਧਵ ਦੇ ਮਾਮਲੇ ’ਚ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਹੀ ਕੌਮਾਂਤਰੀ ਅਦਾਲਤ ’ਚ ਦੇਸ਼ ਦਾ ਪੱਖ ਮਜ਼ਬੂਤੀ ਨਾਲ ਰੱਖਣ ਕਰਕੇ ਹੀ ਜਾਧਵ ਦੀ ਫਾਂਸੀ ’ਤੇ ਆਰਜ਼ੀ ਰੋਕ ਲੱਗੀ ਸੀ ਜਾਧਵ ਦੇ ਮਾਮਲੇ ’ਚ ਜਿੱਥੇ ਕੌਮਾਂਤਰੀ ਅਦਾਲਤ ’ਚ ਪਹੁੰਚ ਕੀਤੀ ਗਈ ਸੀ ਉੱਥੇ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਸਖਤ ਸੁਨੇਹਾ ਵੀ ਦਿੱਤਾ ਸੀ ਤੇ ਆਖਰ ਪਾਕਿਸਤਾਨ ਦਾ ਰਵੱਈਆ ਵੀ ਢਿੱਲਾ ਪਿਆ ਸੀ ਹੁਣ ਜਿੱਥੋਂ ਤੱਕ ਕਤਰ ਦੇ ਫੈਸਲੇ ਦਾ ਕੂਟਨੀਤਕ ਸੰਦਰਭ ਹੈ ਤਾਂ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਭਾਰਤ ਨੇ ਹਮਾਸ-ਇਜ਼ਰਾਈਲ ਜੰਗ ’ਚ ਇਜਰਾਇਲ ਦੀ ਹਮਾਇਤ ਕੀਤੀ ਹੋਈ ਹੈ। (Ex-Servicemen)
ਦੂਜੇ ਪਾਸੇ ਕਤਰ ਫਲਸਤੀਨ ਦਾ ਹਮਾਇਤੀ ਹੋਣ ਕਰਕੇ ਇਜ਼ਰਾਈਲ ਵਿਰੋਧੀ ਹੈ ਸਾਬਕਾ ਫੌਜੀਆਂ ਬਾਰੇ ਸੁਣਾਏ ਗਏ ਫੈਸਲੇ ’ਤੇ ਕੌਮਾਂਤਰੀ ਘਟਨਾਵਾਂ ਦਾ ਪਰਛਾਵਾਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕੌਮਾਂਤਰੀ ਮਾਮਲਿਆਂ ਦੇ ਮਾਹਿਰ ਇਹ ਵਿਚਾਰ ਰੱਖਦੇ ਹਨ ਕਿ ਭਾਰਤ ਤੇ ਇਜ਼ਰਾਇਲ ਦੀ ਨੇੜਤਾ ਕਤਰ ਨੂੰ ਚੁਭ ਰਹੀ ਹੈ ਤੇ ਭਾਰਤ ਨੂੰ ਨੀਂਵਾਂ ਵਿਖਾਉਣ ਲਈ ਕਤਰ ਨੇ ਇਹ ਸਖ਼ਤ ਫੈਸਲਾ ਲਿਆ ਉਮੀਦ ਕੀਤੀ ਜਾਂਦੀ ਹੈ ਕਿ ਕੌਮਾਂਤਰੀ ਹਾਲਾਤ ਕੁਝ ਵੀ ਹੋਣ ਭਾਰਤ ਸਰਕਾਰ ਆਪਣੇ ਪ੍ਰ੍ਰਭਾਵ ਦੀ ਵਰਤੋਂ ਕਰਕੇ ਕੋਈ ਰਸਤਾ ਜ਼ਰੂਰ ਕੱਢੇਗੀ।














