ਸੁਸ਼ਾਤ ਸਿੰਘ ਮਾਮਲੇ ’ਚ ਐਨਸੀਬੀ ਦਾ ਵੱਡਾ ਖੁਲਾਸਾ : ਰਿਆ ਚੱਕਰਵਤੀ ਨੇ ਹੀ ਸੁਸ਼ਾਂਤ ਨੂੰ ਦਿੱਤੀ ਡਰੱਗ

ਸੁਸ਼ਾਤ ਸਿੰਘ ਮਾਮਲੇ ’ਚ ਐਨਸੀਬੀ ਦਾ ਵੱਡਾ ਖੁਲਾਸਾ : ਰਿਆ ਚੱਕਰਵਤੀ ਨੇ ਹੀ ਸੁਸ਼ਾਂਤ ਨੂੰ ਦਿੱਤੀ ਡਰੱਗ

ਮੁੰਬਈ (ਏਜੰਸੀ)। ਸੁਸ਼ਾਂਤ ਸਿੰਘ ਮਾਮਲੇ ’ਚ ਐਨਸੀਬੀ ਨੇ ਵੱਡਾ ਖੁਲਾਸਾ ਕੀਤਾ ਹੈ। ਐਨਸੀਬੀ ਨੇ ਅੱਜ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ। ਐਨਸੀਬੀ ਨੇ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਨੂੰ ਨਸ਼ੀਲੇ ਪਦਾਰਥ ਦਿੱਤੇ ਸਨ। ਚਾਰਜਸ਼ੀਟ ’ਚ ਰੀਆ ਦੇ ਭਰਾ ਸ਼ੋਵਿਕ ਸਮੇਤ 35 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ 27 ਜੁਲਾਈ ਨੂੰ ਹੋਵੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੇਕਰ ਰੀਆ ਚੱਕਰਵਰਤੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ 10 ਸਾਲ ਦੀ ਕੈਦ ਹੋ ਸਕਦੀ ਹੈ।

ਕੀ ਹੈ ਮਾਮਲਾ?

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ 2020 ਨੂੰ ਖੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਸਿੰਘ ਰਾਜਪੂਤ ਦੇ ਇਸ ਕਦਮ ਨੇ ਪੂਰੀ ਫਿਲਮ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਘਰ ’ਚ ਫਾਹੇ ਨਾਲ ਲਟਕਦਾ ਮਿਲਿਆ ਅਤੇ ਘਰ ’ਚ ਕੰਮ ਕਰਨ ਵਾਲੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here