ਨਵਾਜ ਸ਼ਰੀਫ ਤੇ ਬੇਟੀ ਮਰੀਅਮ ਪਾਕਿਸਤਾਨ ਰਵਾਨਾ

Nawaz Sharif, And, Daughter Miriam, Leave, For, Pakistan

ਸ਼ਾਮ ਕਰੀਬ ਸਵਾ 6 ਵਜੇ ਪਹੁੰਚਣਗੇ ਲਾਹੌਰ | Nawaz Sharif

ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ (Nawaz Sharif) ਸ਼ਰੀਫ ਅਤੇ ਉਹਨਾਂ ਦੀ ਬੇਟੀ ਮਰੀਅਮ ਨਵਾਜ ਸ਼ੁੱਕਰਵਾਰ ਸਵੇਰੇ ਲੰਦਨ ਤੋਂ ਪਾਕਿਸਤਾਨ ਲਈ ਰਵਾਨਾ ਹੋ ਗਏ। ਪਾਕਿਸਤਾਨ ਦੇ ਦੈਨਿਕ ਸਮਾਚਾਰ ਪੱਤਰ ਡਾਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਨਵਾਜ ਸ਼ਰੀਫ ਅਤੇ ਉਹਨਾਂ ਦੀ ਬੇਟੀ ਅੱਜ ਸ਼ਾਮ ਕਰੀਬ ਸਵਾ 6 ਵਜੇ ਲਾਹੌਰ ਦੇ ਅਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣਗੇ। ਨਵਾਜ ਸ਼ਰੀਫ ਦੀ ਪਤਨੀ ਬੇਗਮ ਕੁਲਸੁਮ ਲੰਦਨ ਦੇ ਇੱਕ ਹਸਪਤਾਲ ‘ਚ ਭਰਤੀ ਹੈ।ਉਹ ਪਤਨੀ ਦੇ ਇਲਾਜ ਦੇ ਸਿਲਸਿਲੇ ‘ਚ ਕਾਫ਼ੀ ਸਮੇਂ ਤੋਂ ਆਪਣੇ ਬੇਟੀ ਨਾਲ ਲੰਦਨ ‘ਚ ਰਹਿ ਰਹੇ ਹਨ। ਨਵਾਜ ਸ਼ਰੀਫ ਅਤੇ ਉਹਨਾਂ ਦੀ ਬੇਟੀ ਮਰੀਅਮ ਨਵਾਜ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ 16 ਮੈਂਬਰੀ ਟੀਮ ਬਣਾਈ ਗਈ ਹੈ। ਦੋਵਾਂ ਨੂੰ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਸਿੱਧਾ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਲਿਆਂਦਾ ਜਾਵੇਗਾ। (Nawaz Sharif)

ਨਵਾਜ ਸ਼ਰੀਫ ਦੇ ਦਾਮਾਦ ਮੁਹੰਮਦ ਸਫਦਰ ਨੂੰ ਐਤਵਾਰ ਨੂੰ ਕੀਤਾ ਜਾ ਚੁੱਕਾ ਗ੍ਰਿਫ਼ਤਾਰ | Nawaz Sharif

ਇਸ ਤੋਂ ਪਹਿਲਾਂ ਨਵਾਜ ਸ਼ਰੀਫ ਦੇ ਦਾਮਾਦ ਮੁਹੰਮਦ ਸਫਦਰ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਦੀ ਅਦਾਲਤ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਛੇ ਜੁਲਾਈ ਨੂੰ ਆਪਣੇ ਇੱਕ ਫੈਸਲੇ ‘ਚ ਨਵਾਜ ਸ਼ਰੀਫ ਨੂੰ 10 ਸਾਲ, ਉਹਨਾਂ ਦੀ ਬੇਟੀ ਮਰੀਅਮ ਨਵਾਜ ਨੂੰ ਸੱਤ ਸਾਲ ਅਤੇ ਦਾਮਾਦ ਕੈਪਟਨ ਸਫਦਰ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਨਵਾਜ ਸ਼ਰੀਫ ‘ਤੇ 80 ਲੱਖ ਪਾਊਂਡ ਅਤੇ ਮਰੀਅਮ ਨਵਾਜ ‘ਤੇ 20 ਲੱਖ ਪਾਊਂਡ ਦਾ ਜੁਰਮਾਨਾ ਵੀ ਲਗਾਇਆ ਹੈ।