ਭੁੱਖ ਹੜਤਾਲ ਅਤੇ ਮੌਨ ਵਰਤ ’ਤੇ ਬੈਠੇ ਨਵਜੋਤ ਸਿੱਧੂ, ਪ੍ਰਸ਼ਾਸਨ ਵੱਲੋਂ ਲਖੀਮਪੁਰ ਤੋਂ ਹਟਾਉਣ ਦੀ ਕੋਸ਼ਿਸ਼

 ਪੁਲਿਸ ਦੇ ਉੱਚ ਅਧਿਕਾਰੀ ਪੁੱਜੇ ਮੌਕੇ ’ਤੇ, ਪੱਤਰਕਾਰ ਦੇ ਘਰ ਨਹੀਂ ਕੀਤਾ ਜਾਵੇਗਾ ਸਹਿਣ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲਖੀਮਪੁਰ ਉੱਤਰ ਪ੍ਰਦੇਸ਼ ਵਿਖੇ ਹੀ ਭੁੱਖ ਹੜਤਾਲ ’ਤੇ ਬੈਠ ਗਏ ਹਨ ਤਾਂ ਉਨਾਂ ਨੇ ਮੌਨ ਵਰਤ ਵੀ ਧਾਰਨ ਕਰ ਲਿਆ ਹੈ। ਜਿਸ ਕਾਰਨ ਉਨਾਂ ਨੂੰ ਮਨਾਉਣ ਲਈ ਪੁੱਜੇ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਨਵਜੋਤ ਸਿੱਧੂ ਨੂੰ ਪ੍ਰਸ਼ਾਸਨ ਵੱਲੋਂ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਵਜੋਤ ਸਿੰਧੂ ਮੌਨ ਵਰਤ ਕਰਕੇ ਕੋਈ ਜੁਆਬ ਹੀ ਨਹੀਂ ਦੇ ਰਿਹਾ ਹੈ।

ਲਖੀਮਪੂਰ ਪ੍ਰਸ਼ਾਸਨ ਲਗਾਤਾਰ ਨਵਜੋਤ ਸਿੱਧੂ ਅਤੇ ਮੌਕੇ ’ਤੇ ਹਾਜ਼ਰ ਪੰਜਾਬ ਦੇ ਵਿਧਾਇਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਿ੍ਰਤਕ ਪੱਤਰਕਾਰ ਰਮਨ ਕਸ਼ਯਪ ਦੇ ਘਰ ਵਿੱਚ ਇਸ ਤਰਾਂ ਦਾ ਪ੍ਰਦਰਸ਼ਨ ਨਾ ਕੀਤਾ ਜਾਵੇ, ਕਿਉਂਕਿ ਉਨਾਂ ਨੂੰ ਸਿਰਫ਼ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਪਰ ਹੁਣ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਜਾਜ਼ਤ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।

ਲਖੀਮਪੂਰ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਮਝਾਉਣ ਦੇ ਬਾਵਜੂਦ ਨਵਜੋਤ ਸਿੱਧੂ ਮੌਕੇ ਤੋਂ ਜਾਣ ਦੀ ਥਾਂ ’ਤੇ ਮਿ੍ਰਤਕ ਪੱਤਰਕਾਰ ਦੇ ਘਰ ਵਿੱਚ ਹੀ ਇੱਕ ਬੈਡ ’ਤੇ ਲੇਟ ਗਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਉਨਾਂ ਨੂੰ ਨੇੜਲੀ ਕਿਸੇ ਥਾਂ ’ਤੇ ਸ਼ਿਫ਼ਟ ਕਰਨ ਲਈ ਮਿੰਨਤਾਂ ਕਰ ਰਿਹਾ ਹੈ ਪਰ ਨਵਜੋਤ ਸਿੱਧੂ ਅਤੇ ਸਾਥੀ ਵਿਧਾਇਕ ਮੰਨਣ ਨੂੰ ਤਿਆਰ ਨਹੀਂ ਹਨ। ਜਿਸ ਦੇ ਚਲਦੇ ਪ੍ਰਸ਼ਾਸਨ ਵੱਲੋਂ ਉੱਤਰ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਕਿ ਇਸ ਮੌਕੇ ਉਹ ਕੀ ਕਰਨ ?

ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਇਸ ਮਾਮਲੇ ਵਿੱਚ ਦੋਸ਼ੀ ਦੱਸੇ ਜਾ ਰਹੇ ਅਸੀਸ ਮਿਸ਼ਰਾ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਉਹ ਭੁੱਖ ਹੜਤਾਲ ਅਤੇ ਮੌਨ ਵਰਤ ’ਤੇ ਹੀ ਰਹਿਣਗੇ। ਇਸ ਨਾਲ ਹੀ ਮਿ੍ਰਤਕ ਪੱਤਰਕਾਰ ਰਮਨ ਕਸ਼ਯਪ ਦੇ ਘਰੋਂ ਵੀ ਬਾਹਰ ਨਹੀਂ ਜਾਣਗੇ।

ਇਹ ਵੀ ਪੜ੍ਹੋ..

ਸਿੱਧੂੂ ਨੂੰ ਮੁੱਖ ਮੰਤਰੀ ਅਹੁਦੇ ਦੀ ਭੁੱਖ, ਬੋਲੇ, ਚੰਨੀ ਡੁੱਬੋ ਦੇਵੇਗਾ 2022 ’ਚ ਕਾਂਗਰਸ ਨੂੰ

ਕਿਹਾ, ਭਗਵੰਤ ਸਿੱਧੂ ਦੇ ਮੁੰਡੇ ਨੂੰ ਹੋਣਾ ਚਾਹੀਦਾ ਸੀ ਮੁੱਖ ਮੰਤਰੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਚੰਨੀ ਦਰਮਿਆਨ ਖਿੱਚੋਤਾਣ ਵਧਦੀ ਜਾ ਰਹੀ ਹੈ ਮੁੱਖ ਮੰਤਰੀ ਦੇ ਅਹੁਦੇ ਲਈ ਸਿੱਧੂ ਲਗਾਤਾਰ ਤਰਲੋ ਮੱਛੀ ਹੋ ਰਹੇ ਹਨ ਇਸ ਦੌਰਾਨ ਉਨ੍ਹਾਂ ਚੰਨੀ ਦੀ ਕਮਾਨ ’ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਇੱਕ ਪ੍ਰੋਗਰਾਮ ਦੌਰਾਨ ਸਿੱਧੂ ਨੇ ਕਿਹਾ ਜੇਕਰ ਸਰਦਾਰ ਭਗਵੰਤ ਸਿੰਘ (ਨਵਜੋਤ ਸਿੱਧੂ ਦੇ ਪਿਤਾ) ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਦੇ ਤਾਂ ਫਿਰ ਦੇਖਦੇ ਸਕਸੇਸ ਕੀ ਹੁੁੰਦਾ ਹੈ ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸ ਲਈ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨਾਲ ਖਿੱਚੋਤਾਣ ਵੇਖਣ ਨੂੰ ਮਿਲ ਰਹੀ ਹੈ।

ਘਟਨਾ ਇਸ ਕਦਰ ਵਾਪਰੀ ਕਿ ਸਿੱਧੂ ਦੀ ਅਗਵਾਈ ’ਚ ਮੁਹਾਲੀ ਏਅਰਪੋਰਟ ਚੌਂਕ ਤੋਂ ਪੰਜਾਬ ਕਾਂਗਰਸ ਦਾ ਲਖੀਮਪੁਰ ਰੋਸ਼ ਮਾਰਚ ਕੱਢਿਆ ਗਿਆ ਸੀ ਸਿੱਧੂ ਇਸ ਮਾਰਚ ’ਚ ਸਮੇਂ ਸਿਰ ਪਹੁੰਚ ਗਏ ਸਨ ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਝ ਦੇਰੀ ਨਾਲ ਪੁੱਜੇ ਜਿਸ ਤੋਂ ਬਾਅਦ ਸਿੱਧੂ ਭੜਕ ਗਏ ਤੇ ਮੁੱਖ ਮੰਤਰੀ ਚੰਨੀ ’ਤੇ ਆਪਣਾ ਗੁੱਸਾ ਕੱਢ ਦਿੱਤਾ।

ਸਿੱਧੂ ਨੇ ਮੁੱਖ ਮੰਤਰੀ ਨੂੰ ਅਪਸ਼ਬਦ ਤੱਕ ਕਹਿ ਦਿੱਤੇ ਪਰਗਟ ਸਿੰਘ ਵੱਡੀ ਗਿਣਤੀ ’ਚ ਜੁਟੀ ਭਿੜ ਨੂੰ ਵਿਖਾਉਦੇ ਹੋਏ ਕਹਿ ਰਹੇ ਸਨ ਕਿ ਅੱਜ ਤਾਂ ਬੱਲੇ ਬੱਲੇ ਹੋ ਗਈ ਸਿੱਧੂ ਕੋਲ ਖੜੇ ਸੁਖਜਿੰਦਰ ਡੈਨੀ ਨੇ ਵੀ ਕਿਹਾ ਕਿ ਅੱਜ ਦਾ ਪ੍ਰੋਗਰਾਮ ਸਕਸੇਸਫੁੱਲ ਹੋ ਗਿਆ ਇਨ੍ਹਾਂ ਦੋਵਾਂ ਦੀ ਗੱਲਬਾਤ ਤੋਂ ਬਾਅਦ ਸਿੱਧੂ ਤੈਸ਼ ’ਚ ਆ ਗਏ ਤੇ ਬੋਲੇ। ਹਾਲੇ ਸਕਸੇਸ ਕਿੱਥੇ, ਜੇਕਰ ਸਰਦਾਰ ਭਗਵੰਤ ਸਿੱਧੂ (ਨਵਜੋਤ ਸਿੱਧੂ ਦੇ ਪਿਤਾ) ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਦੇ ਤਾਂ ਫਿਰ ਦੇਖਦੇ ਸਕਸੇਸ ਕੀ ਹੁੁੰਦਾ ਹੈ ਸਿੱਧੂ ਨੇ ਕਿਹਾ ਕਿ ਇਹ (ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) 2022 ’ਚ ਕਾਂਗਰਸ ਨੂੰ ਡੁੱਬੋ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ