ਕਿਹਾ, ਧਰਮ ਨੂੰ ਅੱਤਵਾਦ ਦੇ ਚਸ਼ਮੇ ਨਾਲ ਨਾ ਵੇਖੋ, ਪਾਕਿ ਜਾਣ ਤੋਂ ਰੋਕਣ ਵਾਲਿਆਂ ਨੂੰ ਮਾਫ਼ ਕਰਦਾ ਹਾਂ
ਅੱਤਵਾਦ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਪਾਕਿਸਤਾਨ ਜਾਣ ਤੋਂ ਇਨਕਾਰ
ਚੰਡੀਗੜ੍ਹ ਹਮੇਸ਼ਾ ਹੀ ਵਿਵਾਦਗ੍ਰਸਤ ਬਿਆਨ ਦੇਣ ਅਤੇ ਦੂਹਰੇ ਮਤਲਬ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਨਵਜੋਤ ਸਿੱਧੂ (Navjot Sidhu) ਪਾਕਿਸਤਾਨ ਪੁੱਜਦੇ ਹੀ ਆਪਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੀ ਖ਼ਿਲਾਫ਼ ਹੋ ਗਏ ਹਨ। ਨਵਜੋਤ ਸਿੱਧੂ ਨੇ ਪਾਕਿਸਤਾਨ ਪੁੱਜ ਕੇ ਅਮਰਿੰਦਰ ਸਿੰਘ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਧਰਮ ਨੂੰ ਰਾਜਨੀਤੀ ਅਤੇ ਅੱਤਵਾਦ ਦੇ ਚਸ਼ਮੇ ਨਾਲ ਦੇਖਣਾ ਗਲਤ ਹੈ, ਜਿਹੜਾ ਕਿ ਇਸ ਸਮੇਂ ਦੇਖਿਆ ਜਾ ਰਿਹਾ ਹੈ। ਨਵਜੋਤ ਸਿੱਧੂ ਦਾ ਸਿੱਧਾ ਇਸ਼ਾਰਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲ ਹੀ ਸੀ, ਕਿਉਂਕਿ ਅਮਰਿੰਦਰ ਸਿੰਘ ਨੇ ਅੱਤਵਾਦ ਕਾਰਨ ਪਾਕਿਸਤਾਨ ਜਾਣ ਤੋਂ ਸਾਫ਼ ਨਾਂਹ ਕਰ ਦਿੱਤੀ ਅਤੇ ਨਵਜੋਤ ਸਿੱਧੂ ਬਾਰੇ ਬਿਆਨ ਵੀ ਦਿੱਤਾ ਸੀ। ਨਵਜੋਤ ਸਿੱਧੂ ਮੰਗਲਵਾਰ ਨੂੰ ਬਾਘਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਏ ਸਨ ਅਤੇ ਉੱਥੇ ਪੁੱਜਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੋਹਲੇ ਵੀ ਗਾਏ। ਇਸੇ ਦੌਰਾਨ ਪਾਕਿਸਤਾਨ ਮੀਡੀਆ ਨੇ ਉਨ੍ਹਾਂ ਦੀ ਪਾਕਿ ਫੇਰੀ ਦੀ ਵਿਰੋਧਤਾ ਬਾਰੇ ਸਵਾਲ ਕੀਤੇ ਨਵਜੋਤ ਸਿੱਧੂ ਨੇ ਆਪਣੇ ਜਵਾਬ ‘ਚ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਧਰਮ ਨੂੰ ਕਦੇ ਵੀ ਰਾਜਨੀਤੀ ਜਾਂ ਫਿਰ ਅੱਤਵਾਦ ਦੇ ਚਸ਼ਮੇ ਨਾਲ ਨਹੀਂ ਦੇਖਣਾ ਚਾਹੀਦਾ ਹੈ। ਇਸ ਨਾਲ ਹੀ ਹੋਰ ਵੀ ਸ਼ਬਦੀ ਤੀਰ ਛੱਡਦੇ ਹੋਏ ਕਾਫ਼ੀ ਜ਼ਿਆਦਾ ਤਿੱਖੇ ਹਮਲੇ ਕੀਤੇ ਗਏ। ਇਥੇ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇਸ ਮੌਕੇ ਰਾਜਨੀਤੀ ਨਹੀਂ ਕਰਨਗੇ ਪਰ ਉਹ ਆਪਣੇ ਅਲੋਚਕਾਂ ਨੂੰ ਵੀ ਮੁਆਫ਼ ਕਰ ਰਹੇ ਹਨ। ਨਵਜੋਤ ਸਿੱਧੂ ‘ਤੇ ਇਸ ਵਾਰ ਪਾਕਿਸਤਾਨ ਜਾਣ ਮੌਕੇ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੀ ਬਿਆਨ ਦਿੱਤਾ ਸੀ (Navjot Sidhu)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।