ਬਲਾਕ ‘ਚ ਹੋਇਆ 29ਵਾਂ ਸ¢ਰੀਰਦਾਨ, ਬੇਟੀਆਂ ਨੇ ਦਿੱਤਾ ਪਿਤਾ ਦੀ ਅਰਥੀ ਨੂੰ ਮੋਢਾ
ਕਮਲਪ੍ਰੀਤ ਸਿੰਘ/ਤਲਵੰਡੀ ਸਾਬੋ। ਡੇਰਾ ਸੱਚਾ ਸੌਦਾ ਵੱਲੋਂ ਦੱਸੀ ਗਈ ਪਵਿੱਤਰ ਸਿੱਖਿਆ ‘ਤੇ ਚੱਲਦਿਆਂ ਸਥਾਨਕ ਬਲਾਕ ਦੇ ਪਿੰਡ ਨਥੇਹਾ ਦੇ ਸੇਵਾਦਾਰ ਪ੍ਰੇਮਪਾਲ ਸਿੰਘ ਇੰਸਾਂ ਦੇ ਪਿਤਾ ਮੁਖਤਿਆਰ ਸਿੰਘ ਇੰਸਾਂ (85) ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਬਠਿੰਡਾ ਦੇ ਆਦੇਸ਼ ਹਸਪਤਾਲ ਭੁੱਚੋ ਨੂੰ ਦਾਨ ਕੀਤਾ ਗਿਆ ਇਹ ਬਲਾਕ ‘ਚ 29ਵਾਂ ਸਰੀਰਦਾਨ ਕੀਤਾ ਗਿਆ।
ਜਾਣਕਾਰੀ ਅਨੁਸਾਰ, ਮੁਖਤਿਆਰ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚੱਲਦਿਆਂ ਜਿਉਂਦੇ ਜੀਅ ਮਰਨ ਉਪਰੰਤ ਸਰੀਰਦਾਨ ਤੇ ਅੱਖਾਂਦਾਨ ਦੇ ਫਾਰਮ ਭਰੇ ਹੋਏ ਸਨ ਅਚਾਨਕ ਸੰਖੇਪ ਬਿਮਾਰੀ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਪੁੱਤਰ ਪ੍ਰੇਮਪਾਲ ਸਿੰਘ ਇੰਸਾਂ, ਥਾਣੇਦਾਰ ਗੁਰਪਾਲ ਸਿੰਘ, ਪੋਤਰਾ ਖੁਸ਼ਪ੍ਰੀਤ ਸਿੰਘ ਇੰਸਾਂ, ਜੀਤ ਕੌਰ ਇੰਸਾਂ, ਰਾਜ ਕੌਰ, ਅਮਰਜੀਤ ਕੌਰ, ਮਨਜੀਤ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਕਰਮਜੀਤ ਕੌਰ, ਸਿਮਰਜੀਤ ਕੌਰ ਇੰਸਾਂ, ਚਰਨਜੀਤ ਕੌਰ, ਅਮਨਦੀਪ ਕੌਰ, ਜੈਸਮੀਨ ਕੌਰ, ਸੀਰਤ ਕੌਰ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਆਦੇਸ਼ ਮੈਡੀਕਲ ਤੇ ਰਿਸਰਚ ਸੈਂਟਰ ਭੁੱਚੋ ਬਠਿੰਡਾ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਅਰਥੀ ਨੂੰ ਮੋਢਾ ਦੇਣ ਦੀ ਰਸਮ ਉਨ੍ਹਾਂ ਦੀਆਂ ਬੇਟੀਆਂ ਜੀਤ ਕੌਰ ਇੰਸਾਂ, ਰਾਜ ਕੌਰ, ਅਮਰਜੀਤ ਕੌਰ, ਮਨਜੀਤ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਨਿਭਾ ਕੇ ਨਵੀਂ ਪਿਰਤ ਪਾਉਂਦਿਆਂ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਰੱਖ ਕੇ ਪਿੰਡ ਵਿੱਚੋਂ ਹੁੰਦੇ ਹੋਏ ਅਕਾਸ਼ ਗੁੰਜਾਊ ਨਾਅਰੇ ‘ਮੁਖਤਿਆਰ ਸਿੰਘ ਇੰਸਾਂ ਅਮਰ ਰਹੇ’ ਲਾ ਕੇ ਰਵਾਨਾ ਕੀਤਾ।
ਸਾਬਕਾ ਸਰਪੰਚ , ਥਾਣੇਦਾਰ ਨੇ ਸਮਾਜ ਭਲਾਈ ਕਾਰਜ ਦੀ ਸ਼ਲਾਘਾ ਕੀਤੀ
ਇਸ ਮੌਕੇ ਸੁਖਦੇਵ ਸਿੰਘ, ਕੁਲਵਿੰਦਰ ਨਥੇਹਾ, ਸਾਬਕਾ ਸਰਪੰਚ ਪਵਨ ਕੁਮਾਰ, ਥਾਣੇਦਾਰ ਗੁਰਪਾਲ ਸਿੰਘ ਸਮੇਤ ਪਿੰਡ ਦੇ ਲੋਕਾਂ ਨੇ ਡੇਰਾ ਸੱਚਾ ਸੌਦਾ ਦੇ ਇਸ ਸਮਾਜ ਭਲਾਈ ਕਾਰਜ ਦੀ ਸ਼ਲਾਘਾ ਕਰਦੇ ਹੋਏ। ਹੋਰ ਲੋਕਾਂ ਨੂੰ ਵੀ ਮਰਨ ਉਪਰੰਤ ਸਰੀਰਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਸਰੀਰ ‘ਤੇ ਨਵੀਆਂ ਖੋਜਾਂ ਕਰਕੇ ਸਮਾਜ ਦੇ ਜਿਉਦੇ ਲੋਕਾਂ ਦੀਆਂ ਬਿਮਾਰੀਆਂ ਦਾ ਹੱਲ ਕਰ ਸਕਣ। ਇਸ ਮੌਕੇ ਬਲਾਕ ਭੰਗੀਦਾਸ ਸੁਖਦੇਵ ਸਿੰਘ ਸੰਗਤ ਖੁਰਦ, ਨਿਰੰਜਨ ਸਿੰਘ, ਜਗਦੇਵ ਗਹਿਲੇਵਾਲਾ, ਸੁਭਾਸ਼ ਕੁਮਾਰ, ਥਾਣੇਦਾਰ ਗੁਰਿੰਦਰ ਸਿੰਘ ਚੱਕ ਭਾਈ ਕੇ, ਸੌਰਵ ਇੰਸਾਂ, ਬੂਟਾ ਸਿੰਘ, ਨਿਰਮਲ ਸਿੰਘ, ਗੁਰਬਿੰਦਰ ਸਿੰਘ, ਲਾਭ ਸਿੰਘ, ਨਛੱਤਰ ਸਿੰਘ, ਰਾਜਦੀਪ ਸਿੰਘ, ਗੁਰਜੀਤ ਸਿੰਘ, ਜਰਨੈਲ ਸਿੰਘ ਇੰਸਾਂ, ਬਲਜਿੰਦਰ ਸਿੰਘ, ਬਲਾਕ ਤਲਵੰਡੀ ਸਾਬੋ ਦੇ ਜਿੰਮੇਵਾਰ ਅਤੇ ਸ਼ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਰਿਸ਼ਤੇਦਾਰ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।