ਬਲਵਿੰਦਰ ਕੌਰ ਬਲਾਕ ਮਹਿਮਾ ਗੋਨਿਆਣਾ ਦੀ ਬਣੀ 32ਵੀਂ ਸਰੀਰਦਾਨੀ

Balwinder Kaur , Body Donation , Mahima Gonyana

ਪਿੰਡ ਹਰਰਾਏਪੁਰ ‘ਚ ਹੋਇਆ ਦੂਜਾ ਸਰੀਰਦਾਨ

ਜਗਤਾਰ ਜੱਗਾ/ਗੋਨਿਆਣਾ। ਪਿੰਡ ਹਰਰਾਏਪੁਰ ਦੀ ਮਾਤਾ ਬਲਵਿੰਦਰ ਕੌਰ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਮਾਤਾ ਬਲਵਿੰਦਰ ਕੌਰ ਨੂੰ ਬਲਾਕ ਮਹਿਮਾ ਗੋਨਿਆਣਾ ਦੀ 32ਵੀਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਹੋਇਆ ਹੈ ਜਦੋਂ ਕਿ ਪਿੰਡ ਦਾ ਇਹ ਦੂਜਾ ਸਰੀਰਦਾਨ ਹੈ ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਵਾਸੀ ਜਲੌਰ ਸਿੰਘ ਇੰਸਾਂ ਦੀ ਪਤਨੀ ਬਲਵਿੰਦਰ ਕੌਰ (75) ਜੋ ਕਿ ਆਪਣੀ ਸੰਖੇਪ ਬਿਮਾਰੀ ਤੋਂ ਬਾਅਦ ਬੀਤੀ ਰਾਤ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ।  Body Donation

ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਵੱਲੋਂ ਡੇਰਾ ਸੱਚਾ ਸੌਦਾ ਦੇ 134 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਮਹਿਮਾ ਗੋਨਿਆਣਾ ਦੀ ਸਰੀਰਦਾਨ ਅਤੇ ਖੂਨਦਾਨ ਇਕਾਈ ਨਾਲ ਸੰਪਰਕ ਕਰਨ ਤੋਂ ਬਾਅਦ ਆਦੇਸ਼ ਮੈਡੀਕਲ ਤੇ ਰਿਸਰਚ ਸੈਂਟਰ ਭੁੱਚੋ ਮੰਡੀ ਨੂੰ ਮਾਤਾ ਦਾ ਮ੍ਰਿਤਕ ਸਰੀਰ ਦਾਨ ਕੀਤਾ ਗਿਆ। ਮਾਤਾ ਜੀ ਦੀ ਅੰਤਿਮ ਯਾਤਰਾ ਸਮੇਂ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਨੂੰ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਲੰਘਾਉਂਦੇ ਹੋਏ ਰਵਾਨਾ ਕੀਤਾ ਗਿਆ ਇਸ ਮੌਕੇ ਮਾਤਾ ਦੀਆਂ ਪੋਤੀਆਂ ਅਤੇ ਨੂੰਹਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ   ਇਸ ਮੌਕੇ ਬਲਾਕ ਦੇ ਜਿੰਮੇਵਾਰ, ਰਿਸ਼ਤੇਦਾਰ ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈਆਂ ਤੋਂ ਇਲਾਵਾ ਹੋਰ ਵੀ ਸਾਧ-ਸੰਗਤ ਤੇ ਪਿੰਡ ਵਾਸੀ ਹਾਜ਼ਰ ਸਨ। Body Donation

 ਸਰਪੰਚ, ਉੱਘੇ ਨੇਤਾ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ

ਪਿੰਡ ਹਰਰਾਏਪੁਰ ਦੇ ਸਰਪੰਚ ਸੁਖਦੀਪ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਬਹੁਤ ਵਧੀਆ ਪਹਿਲ ਕੀਤੀ ਗਈ ਹੈ ਜੋ ਕਿ ਅੱਜ ਬੱਚੇ ਡਾਕਟਰ ਬਣਨਾ ਚਾਹੁੰਦੇ ਹਨ ਉਹ ਇਨ੍ਹਾਂ ਸਰੀਰਾਂ ‘ਤੇ ਆਪਣੀ ਖੋਜ ਕਰਕੇ ਵਧੀਆ ਡਾਕਟਰ ਬਣਨਗੇ। ਪਿੰਡ ਦੇ ਉੱਘੇ ਨੇਤਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬੌਬੀ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੋ ਮਰ ਕੇ ਵੀ ਦੂਸਰਿਆਂ ਦੇ ਕੰਮ ਆਉਣ ਲਈ ਆਪਣਾ ਸਰੀਰਦਾਨ ਕਰਦੇ ਹਨ ਇਹ ਅੱਜ ਦੇ ਯੁਗ ਵਿੱਚ ਬਹੁਤ ਵੱਡੀ ਗੱਲ ਹੈ। ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਕੋਈ ਵੀ ਆਪਣਾ ਵਾਲ ਤੱਕ ਨਹੀਂ ਦਿੰਦਾ।

ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਗੁਰੂ ਜੀ ਜੋ ਆਪਣੇ ਭਗਤਾਂ ਨੂੰ ਇਸ ਤਰ੍ਹਾਂ ਦੀ ਪਵਿੱਤਰ ਸਿੱਖਿਆ ਦੇ ਰਹੇ ਹਨ ਅਤੇ ਡੇਰਾ ਸ਼ਰਧਾਲੂ ਹੀ ਹਨ ਜੋ ਜਿਉਂਦੇ ਜੀਅ ਤਾਂ ਲੋਕਾਂ ਦੇ ਕੰਮ ਆਉਂਦੇ ਹੀ ਹਨ ਅਤੇ ਮਰ ਕੇ ਵੀ ਆਪਣਾ ਪੂਰਾ ਸਰੀਰ ਮਾਨਵਤਾ ਨੂੰ ਸਮਰਪਿਤ ਕਰ ਦਿੰਦੇ ਹਨ ਜੋ ਸਿਰਫ ਡੇਰਾ ਸੱਚਾ ਸੌਦਾ ਦੇ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਨਾਲ ਹੀ ਸੰਭਵ ਹੋ ਸਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।