ਪਿਛਲੇ ਸਾਲ ਹਿਮਾਚਲ ’ਚ ਹੋਈ ਭਾਰੀ ਬਰਸਾਤ ਨਾਲ ਹੋਏ ਨੁਕਸਾਨ ਦੀ ਅਜੇ ਪੂਰਤੀ ਨਹੀਂ ਹੋਈ ਕਿ ਜੰਮੂ ਕਸ਼ਮੀਰ ’ਚ ਅਪਰੈਲ ਦੇ ਅਖੀਰਲੇ ਹਫਤੇ ਹੋਈ ਭਾਰੀ ਬਰਸਾਤ ਨੇ ਇਸ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਨੂੰ ਬੁਰੀ ਤਰ੍ਹਾਂ ਠੱਪ ਕਰਕੇ ਰੱਖ ਦਿੱਤਾ। ਜੇਹਲਮ ਦਰਿਆ ਸਮੇਤ ਹੋਰ ਕੁਦਰਤੀ ਜਲਗਾਹਾਂ ’ਚ ਪਾਣੀ ਚੜਿ੍ਹਆ ਹੋਇਆ ਹੈ। ਭਾਵੇਂ ਜੇਹਲਮ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਰਿਹਾ ਹੈ ਪਰ ਆਵਾਜਾਈ ਬੁਰੀ ਤਰ੍ਹਾਂ ਠੱਪ ਰਹੀ। (Natural)
ਮਾਨਸੂਨ ਤੋਂ ਪਹਿਲਾਂ ਪਹਾੜੀ ਪ੍ਰਦੇਸ਼ਾਂ ’ਚ ਹਲਕੀ ਵਰਖਾ ਹੁੰਦੀ ਰਹਿੰਦੀ ਹੈ ਪਰ ਮੌਸਮ ਤੋਂ ਪਹਿਲਾਂ ਹੀ ਇੰਨੀ ਭਾਰੀ ਵਰਖਾ ਹੋਣੀ ਜਲਵਾਯੂ ਤਬਦੀਲੀ ਕਾਰਨ ਵਾਪਰ ਰਹੇ ਖਤਰਿਆਂ ਦਾ ਸੰਕੇਤ ਹੈ। ਪਹਾੜੀ ਪ੍ਰਦੇਸ਼ਾਂ ’ਚ ਰਾਹਤ ਕਾਰਜ ਚਲਾਉਣੇ ਵੀ ਵੱਡੀ ਚੁਣੌਤੀ ਹੁੰਦੇ ਹਨ। ਦੂਜੇ ਪਾਸੇ ਦੱਖਣੀ ਰਾਜਾਂ ’ਚ ਗਰਮੀ ਦਾ ਕਹਿਰ ਵਰ੍ਹ ਰਿਹਾ ਹੈ ਜਿੱਥੇ ਸਕੂਲਾਂ ’ਚ ਛੁੱਟੀਆਂ ਰੱਖੀਆਂ ਗਈਆਂ। ਅਸਲ ’ਚ ਜਲਵਾਯੂ ਤਬਦੀਲੀ ਦਾ ਕਹਿਰ ਪੂਰੀ ਦੁਨੀਆ ’ਚ ਵਰ੍ਹ ਰਿਹਾ ਹੈ। (Natural)
Also Read : Welfare Work: ‘ਪੰਛੀਆਂ ਦੀ ਸੰਭਾਲ ਲਈ ਯਤਨ ਦਿੰਦੇ ਨੇ ਦਿਲੀ ਸਕੂਨ’
ਮਾਰੂਥਲ ਆਖੇ ਜਾਂਦੇ ਦੁਬਈ ਦੀ ਹਾਲਤ ਵੀ ਸਮੁੰਦਰ ਵਰਗੀ ਬਣੀ ਹੋਈ ਹੈ। ਤੇਲੰਗਾਨਾ ’ਚ ਵਧਦੀ ਗਰਮੀ ਨੂੰ ਵੇਖਦਿਆਂ ਵੋਟਾਂ ਪਾਉਣ ਦੇ ਸਮੇਂ ’ਚ ਵਾਧਾ ਕੀਤਾ ਗਿਆ ਹੈ। ਜਲਵਾਯੂ ਤਬਦੀਲੀ ਕਾਰਨ ਕੁਦਰਤ ’ਚ ਹੋ ਰਹੀ ਉਥਲ-ਪੁਥਲ ਸਥਿਤੀ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੀ ਹੈ। ਇਹ ਵੀ ਜ਼ਰੂਰੀ ਹੈ ਕਿ ਕੁਦਰਤੀ ਆਫ਼ਤਾਂ ਦੇ ਮੱਦੇਨਜ਼ਰ ਸਰਕਾਰਾਂ ਨੂੰ ਰਾਹਤ ਕਾਰਜਾਂ ਦੇ ਢੰਗ-ਤਰੀਕਿਆਂ ਤੇ ਸਮਰੱਥਾ ਦੀ ਸਮੀਖਿਆ ਕਰਕੇ ਇਨ੍ਹਾਂ ’ਚ ਸੁਧਾਰ ਕਰਨ ਦੀ ਸਖ਼ਤ ਲੋੜ ਹੈ।