Punjab

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਲਈ ਯੈਲੋ ਅਲਰਟ

ਖਾਤੇ ‘ਚ ਘੱਟ ਰਾਸ਼ੀ ਰੱਖਣ ‘ਤੇ ਬੈਂਕਾਂ ਨੇ ਗਾਹਕਾਂ ਤੋਂ ਵਸੂਲੇ 5,000 ਕਰੋੜ ਰੁਪਏ

Sach Kahoon Punjabi Desk Picture
Published On

ਐਸਬੀਆਈ ਨੇ 2012 ਤੱਕ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਵਸੂਲਿਆ ਸੀ ਜ਼ੁਰਮਾਨਾ

ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਬੈਂਕਾਂ ਨੂੰ ਸੇਵਾ-ਹੋਰ ਟੈਕਸ ਵਸੂਲਣ ਦਾ ਅਧਿਕਾਰ ਹੈ

ਨਵੀਂ ਦਿੱਲੀ, ਏਜੰਸੀ

ਜਨਤਕ ਖੇਤਰ ਦੇ 21 ਬੈਂਕਾਂ ਤੇ ਨਿੱਜੀ ਖੇਤਰ ਦੇ ਤਿੰਨ ਪ੍ਰਮੁੱਖ ਨੇ ਬੀਤੇ ਵਿੱਤ ਵਰ੍ਹੇ 2017-18 ਦੌਰਾਨ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਖਪਤਕਾਰਾਂ ਤੋਂ 5,000 ਕਰੋੜ ਰੁਪਏ ਵਸੂਲੇ ਹਨ। ਬੈਂਕਿੰਗ ਅੰਕੜਿਆਂ ‘ਚ ਇਹ ਗੱਲ ਸਾਹਮਣੇ ਆਈ ਹੈ ਇਸ ਮਾਮਲੇ ‘ਚ ਜ਼ੁਰਮਾਨਾ ਵਸੂਲਣ ‘ਚ ਭਾਰਤੀ ਸਟੇਟ ਬੈਂਕ ਸਭ ਤੋਂ ਅੱਗੇ ਰਿਹਾ। ਇਸ ਨੇ ਕੁੱਲ 24 ਬੈਂਕਾਂ ਵੱਲੋਂ ਵਸੂਲੇ  4,989.55 ਕਰੋੜ ਰੁਪਏ ਜ਼ੁਰਮਾਨੇ ਦਾ ਲਗਭਗ ਅੱਧਾ 2,433.87 ਕਰੋੜ ਰੁਪਏ ਵਸੂਲੇ ਹਨ।

ਜ਼ਿਕਰਯੋਗ ਹੈ ਕਿ ਐਸਬੀਆਈ ਨੂੰ ਬੀਤੇ ਵਿੱਤੀ ਵਰ੍ਹੇ ‘ਚ 6,547 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ, ਜੇਕਰ ਬੈਂਕ ਨੂੰ ਇਹ ਵਾਧੂ ਆਮਦਨ ਨਹੀਂ ਹੁੰਦੀ ਤਾਂ ਉਸ ਦਾ ਨੁਕਸਾਨ ਹੋਰ ਜ਼ਿਆਦਾ ਰਹਿੰਦਾ। ਇਸ ਤੋਂ ਬਾਅਦ ਐਚਡੀਐਫਸੀ ਬੈਂਕ ਨੇ 590.84 ਕਰੋੜ ਰੁਪਏ, ਐਕਸਿਸ ਬੈਂਕ ਨੇ 530.12 ਕਰੋੜ ਰੁਪਏ ਤੇ ਆਈਸੀਆਈਸੀਆਈ ਬੈਂਕ ਨੇ 317.60 ਕਰੋੜ ਰੁਪਏ ਵਸੂਲੇ ਹਨ। ਐਸਬੀਆਈ ਨੇ 2012 ਤੱਕ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਜ਼ੁਰਮਾਨਾ ਵਸੂਲਿਆ ਸੀ। ਉਸ ਨੇ ਵਿਵਸਥਾ ਇੱਕ ਅਕਤੂਬਰ 2017 ਤੋਂ ਫਿਰ ਸ਼ੁਰੂ ਕੀਤੀ ਹੈ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਬੈਂਕਾਂ ਨੂੰ ਸੇਵਾ ਹੋਰ ਟੈਕਸ ਵਸੂਲਣ ਦਾ ਅਧਿਕਾਰ ਹੈ।

ਜੇਕਰ ਤੁਸੀਂ ਐਸਬੀਆਈ ਦੇ ਗਾਹਕ ਹੋ ਤੇ ਤੁਹਾਡੇ ਖਾਤੇ ‘ਚ ਇਹ ਘੱਟੋ-ਘੱਟ ਰਾਸ਼ੀ ਨਹੀਂ ਹੈ ਤਾਂ ਬੈਂਕ ਤੁਹਾਡੇ ਤੋਂ ਦੰਡ ਵਸੂਲਦਾ ਹੈ। ਉਦਾਹਰਨ ਲਈ ਮੈਟਰੋ ਸ਼ਹਿਰਾਂ ‘ਚ ਘੱਟੋ-ਘੱਟ ਰਾਸ਼ੀ 3000 ਰੁਪਏ ਹੈ ਤੇ ਜੇਕਰ ਤੁਹਾਡੇ ਖਾਤੇ ‘ਚ 75 ਫੀਸਦੀ ਭਾਵ 750 ਰੁਪਏ ਤੋਂ ਘੱਟ ਰਾਸ਼ੀ ਹੈ ਤਾਂ ਤੁਹਾਡੇ ‘ਤੇ 50 ਰੁਪਏ ਦੀ ਪੈਨਲਟੀ ਤੇ ਜੀਐੱਸਟੀ ਲਾਇਆ ਜਾਵੇਗਾ। ਜੇਕਰ ਤੁਹਾਡੇ ਲਈ ਐਸਬੀਆਈ ਰੱਖਣਾ ਮੁਸ਼ਕਲਾ ਹੋ ਰਿਹਾ ਹੈ ਤਾਂ ਤੁਸੀਂ ਬੇਸਿਕ ਬੱਚਤ ਖਾਤਾ ਵੀ ਖੁਲਵਾ ਸਕਦੇ ਹੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Latest News

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

Related Posts