ਨੈਸ਼ਨਲ ਯੂਥ ਕਲੱਬ ਨੇ ਗਰੀਨ ਦੀਵਾਲੀ ਲਈ ਦੀਵੇ ਵੰਡੇ

Diwali 2023
ਫਰੀਦਕੋਟ :ਨੈਸਨਲ ਯੂਥ ਕਲੱਬ ਦੇ ਪ੍ਰਧਾਨ ਡਾ: ਸੰਜੀਵ ਸੇਠੀ,ਚੇਅਰਮੈਨ ਪਿ੍ਰੰਸੀਪਲ ਸੁਰੇਸ ਅਰੋੜਾ,ਰਾਜਿੰਦਰ ਦਾਸ ਰਿੰਕੂ,ਪਿ੍ਰਤਪਾਲ ਸਿੰਘ ਕੋਹਲੀ ਅਤੇ ਡਾ: ਪਰਮਿੰਦਰ ਸਿੰਘ ਲੋਕਾਂ ਨੂੰ ਦੀਵੇ ਵੰਡੱਦੇ ਹੋਏ।

(ਗੁਰਪ੍ਰੀਤ ਪੱਕਾ) ਫਰੀਦਕੋਟ। Diwali 2023 ਨੈਸਨਲ ਯੂਥ ਕਲੱਬ (ਰਜਿ:) ਫਰੀਦਕੋਟ ਵੱਲੋਂ ਗਰੀਨ ਦਿਵਾਲੀ ਮਨਾਉਣ ਅਤੇ ਆਮ ਲੋਕਾਂ ਨੂੰ ਪਟਾਖੇ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾਂ ਦੇਣ ਦੇ ਮਨੋਰਥ ਨਾਲ ਕਲੱਬ ਦੇ ਪ੍ਰਧਾਨ ਡਾ: ਸੰਜੀਵ ਸੇਠੀ ਦੀ ਅਗਵਾਈ ਵਿੱਚ ਆਮ ਲੋਕਾਂ ਨੂੰ ਮੁਫਤ ਦੀਵੇ ਵੰਡੇ ਗਏ। Diwali 2023

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਦੀਵਾਲੀ ’ਤੇ ਇੱਕ ਹੋਰ ਤੋਹਫਾ

Diwali 2023
ਫਰੀਦਕੋਟ :ਨੈਸਨਲ ਯੂਥ ਕਲੱਬ ਦੇ ਪ੍ਰਧਾਨ ਡਾ: ਸੰਜੀਵ ਸੇਠੀ,ਚੇਅਰਮੈਨ ਪਿ੍ਰੰਸੀਪਲ ਸੁਰੇਸ ਅਰੋੜਾ,ਰਾਜਿੰਦਰ ਦਾਸ ਰਿੰਕੂ,ਪਿ੍ਰਤਪਾਲ ਸਿੰਘ ਕੋਹਲੀ ਅਤੇ ਡਾ: ਪਰਮਿੰਦਰ ਸਿੰਘ ਲੋਕਾਂ ਨੂੰ ਦੀਵੇ ਵੰਡੱਦੇ ਹੋਏ।

ਕਲੱਬ ਦੇ ਪ੍ਰਧਾਨ ਡਾ: ਸੰਜੀਵ ਸੇਠੀ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਪ੍ਰਦੂਸਣ ਨੂੰ ਮੁੱਖ ਰੱਖਦੇ ਹੋਏ ਸਾਨੂੰ ਪ੍ਰਦੂਸਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਉਹਨਾ ਦੱਸਿਆ ਕਿ ਕਲੱਬ ਵੱਲੋਂ 2000 ਦੀਵੇ ਆਮ ਲੋਕਾਂ ਨੂੰ ਮੁਫਤ ਵੰਡੇ ਗਏ। ਕਲੱਬ ਦੇ ਚੇਅਰਮੈਨ ਪਿ੍ਰੰਸੀਪਲ ਸੁਰੇਸ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਪ੍ਰਦੂਸਣ ਰਹਿਤ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਪਰਮਿੰਦਰ ਸਿੰਘ ਸੇਵਾ ਮੁਕਤ ਪਿ੍ਰੰਸੀਪਲ,ਰਾਜਿੰਦਰ ਦਾਸ ਰਿੰਕੂ,ਪਿ੍ਰਤਪਾਲ ਸਿੰਘ ਕੋਹਲੀ ਅਤੇ ਵਿਕਾਸ ਮਿੱਤਲ ਹਾਜ਼ਰ ਸਨ। Diwali 2023