ਕੌਮੀ ਪੱਧਰ ‘ਤੇ ਖੇਡਕੇ ਵਾਪਸ ਪਰਤੀ ਖਿਡਾਰਨ ਸਨਮਾਨਿਤ

National, Level, Games,  Player, Honored, Sports

ਸੱਚ ਕਹੂੰ ਨਿਊਜ਼
ਸੰਗਤ ਮੰਡੀ, 21 ਦਸੰਬਰ

ਭਾਰਤ ਦੇ 29 ਸੂਬਿਆਂ ਦੀਆਂ ਦੇਸ਼ ਪੱਧਰੀ ਸਕੂਲਜ਼ ਨੈੱਟਬਾਲ ਖੇਡਾਂ ਅੰਡਰ-17 ਪਿਛਲੇ ਦਿਨੀਂ ਛੱਤੀਸਗੜ੍ਹ ਸੂਬੇ ਦੇ ਜ਼ਿਲ੍ਹਾ ਬਾਲੋਦੋ ਬਜ਼ਾਰ, ਸ਼ਹਿਰ ਭਾਟਾਪਾਰਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ‘ਚ 29 ਸੂਬਿਆਂ ‘ਚੋਂ ਪੰਜਾਬ ਰਾਜ ਲੜਕੇ-ਲੜਕੀਆਂ ਦੀ ਟੀਮ ਨੇ ਸ਼ਮੂਲੀਅਤ ਕੀਤੀ, ਜਿਸ ‘ਚ ਬਠਿੰਡਾ ਜ਼ਿਲ੍ਹੇ ਦੀ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਤੇ ਬਿਪਜੀਤ ਸਿੰਘ ਪੁੱਤਰ ਬਲਰਾਜ ਸਿੰਘ ਬਾਜਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਨਹੀਂ , ਸਗੋਂ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕੀਤਾ ਹੈ। ਭਾਵੇਂ ਕਿ ਨੈੱਟਬਾਲ ਲੜਕਿਆਂ ਦੀ ਟੀਮ ਨੇ 29 ਸੂਬਿਆਂ ‘ਚੋਂ ਪੰਜਾਬ ਨੇ ਦੂਸਰਾ ਸਥਾਨ ਤੇ ਲੜਕੀਆਂ ਦੀ ਟੀਮ ਨੇ ਚੌਥਾ ਸਥਾਨ ਹਾਸਲ ਕਰਕੇ ਆਪਣੇ ਪੰਜਾਬ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਦਾ ਨਾਂਅ ਰੌਸ਼ਨ ਕੀਤਾ ਹੈ।

ਇਨ੍ਹਾਂ ਖਿਡਾਰੀਆਂ ਦੇ ਵਾਪਸ ਪਰਤਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ, ਬਲਰਾਜ ਸਿੰਘ ਡੀਪੀਈ ਤੇ ਬਲਵੀਰ ਸਿੰਘ ਕਮਾਂਡੋ ਦੀ ਅਗਵਾਈ ‘ਚ ਕੌਮੀ ਪੱਧਰ ‘ਤੇ ਖੇਡਕੇ ਵਾਪਸ ਪਰਤੇ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਲੱਡੂ ਵੰਡ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਪੱਪੂ ਤੇ ਉਨ੍ਹਾਂ ਦੇ ਪਾਰਟੀ ਆਗੂ ਬਲਵਿੰਦਰ ਸਿੰਘ, ਮਨਦੀਪ ਸਿੰਘ, ਗੁਰਸੇਵਕ ਸਿੰਘ ਤੇ ਸਮੂਹ ਸਟਾਫ਼ ਨੇ ਕੌਮੀ ਪੱਧਰ ‘ਤੇ ਖੇਡਕੇ ਪਰਤੀ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਵਾਸੀ ਬੀੜ ਬਹਿਮਣ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਦੋ ਹੋਰ ਕੌਮੀ ਪੱਧਰ ਦੀਆਂ ਖਿਡਾਰਨਾਂ ਬੇਅੰਤ ਕੌਰ ਪੁੱਤਰੀ ਕੁਲਵੰਤ ਸਿੰਘ ਅਤੇ ਹਰਪ੍ਰੀਤ ਕੌਰ ਪੁੱਤਰੀ ਗੁਰਲਾਭ ਸਿੰਘ ਜੰਗੀਰਾਣਾ ਜੋ ਕਿ ਸਾਲ 2015-16 ਦੌਰਾਨ ਕੌਮੀ ਪੱਧਰ ਤੇ ਨੈੱਟਬਾਲ ਖੇਡਾਂ ‘ਚ ਮੱਲਾ ਮਾਰ ਕੇ ਆਪਣੇ ਸਕੂਲ ਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ ਨੂੰ ਵੀ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਤੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਨੇ ਕੌਮੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਨੂੰ 2100-2100 ਰੁਪਏ ਦੀ ਨਕਦ ਰਕਮ ਦਿੱਤੀ ਗਈ। ਇਸ ਮੌਕੇ ਸਕੂਲ ‘ਚ ਪਹੁੰਚੇ ਪਤਵੰਤਿਆਂ ਦਾ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਤੇ ਪ੍ਰੈੱਸ ਸਕੱਤਰ ਬਲਵੀਰ ਸਿੰਘ ਕਮਾਂਡੋ ਵੱਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੇ ਵੱਖ-ਵੱਖ ਵਰਗ ਦੇ ਸਮੂਹ ਖਿਡਾਰੀਆਂ ਨੂੰ ਲੱਡੂ ਵੰਡੇ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।