ਏਜੰਸੀ
ਇੰਦੌਰ, 21 ਦਸੰਬਰ
ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਵੰਨ ਡੇ ਸੀਰੀਜ਼ ‘ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਸ਼ੁੱਕਰਵਾਰ ਨੂੰ ਇੰਦੌਰ ‘ਚ ਸ਼੍ਰੀਲੰਕਾ ਖਿਲਾਫ਼ ਦੂਜਾ ਟਵੰਟੀ-20 ਮੈਚ ਜਿੱਤਕੇ ਲਗਾਤਾਰ ਤੀਜੀ ਸੀਰੀਜ਼ ‘ਚ ਵੀ ਜੇਤੂ ਬਣਨ ਉੱਤਰੇਗਾ ਭਾਰਤ ਨੇ ਤਿੰਨ ਟੈਸਟਾਂ ਦੀ ਸੀਰੀਜ਼ ਸ਼੍ਰੀਲੰਕਾ ਤੋਂ 1-0 ਨਾਲ ਤੇ ਵੰਨਡੇ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਤੇ ਹੁਣ ਉਸ ਕੋਲ ਟਵੰਟੀ-20 ਸੀਰੀਜ਼ ‘ਚ ਵੀ ਕਬਜ਼ਾ ਕਰਨ ਦਾ ਮੌਕਾ ਹੈ
ਭਾਰਤ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਨੂੰ ਪਹਿਲੇ ਟਵੰਟੀ-20 ਮੈਚ ‘ਚ ਕਟਕ ‘ਚ ਉਸ ਦੀ ਸਭ ਤੋਂ ਵੱਡੀ ਸ਼ਿਕਸਤ ਦਿੱਤੀ ਸੀ ਅਤੇ 93 ਦੌੜਾਂ ਨਾਲ ਮੈਚ ਜਿੱਤ ਕੇ ਇਸ ਫਾਰਮੈਟ ‘ਚ ਆਪਣੀ ਸਭ ਤੋਂ ਵੱਡੀ ਜਿੱਤ ਕਾਇਮ ਕੀਤੀ ਸੀ ਲੈਅ ‘ਚ ਚੱਲ ਰਹੀ ਟੀਮ ਦੇ ਮੌਜ਼ੂਦਾ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਨੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ‘ਚ ਹਰਫਨਮੌਲਾ ਖੇਡ ਦੀ ਬਦੌਲਤ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ ਦੂਜਾ ਮੈਚ ਜਿੱਤ ਕੇ ਭਾਰਤ ਸ਼੍ਰੀਲੰਕਾ ਖਿਲਾਫ ਟਵੰਟੀ-20 ਦੀ ਅਜੇਤੂ ਬੜ੍ਹਤ ਕਾਇਮ ਕਰ ਲਵੇਗਾ ਜੋ ਉਸ ਦੀ ਸ਼੍ਰੀਲੰਕਾ ਖਿਲਾਫ ਇਸ ਸਾਲ ਦੂਜੀ ਵਾਰ ਤਿੰਨਾਂ ਫਾਰਮੈਟ ‘ਚ ਵਿਦੇਸ਼ੀ ਤੇ ਆਪਣੀ ਜ਼ਮੀਨ ‘ਤੇ ਸੀਰੀਜ਼ ਜਿੱਤ ਵੀ ਹੋਵੇਗੀ
ਭਾਰਤ ਨੇ ਤਿੰਨਾਂ ਫਾਰਮੈਟਾਂ ‘ਚ ਸ਼੍ਰੀਲੰਕਾ ਨੂੰ ਉਸੇ ਦੇ ਮੈਦਾਨ ‘ਤੇ ਇਸ ਸਾਲ 9-0 ਨਾਲ ਹਰਾਇਆ ਸੀ ਕਟਕ ‘ਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਸੀ ਜਿਸ ‘ਚ ਗੇਂਦਬਾਜ਼ਾਂ ਖਾਸ ਕਰਕੇ ਯੁਜਵੇਂਦਰ ਚਾਹਲ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਸੀ, ਜਿਨ੍ਹਾਂ ਨੇ ਸ਼੍ਰੀਲੰਕਾਈ ਟੀਮ ਨੂੰ 87 ਦੌੜਾਂ ‘ਤੇ ਹੀ ਢੇਰ ਕਰ ਦਿੱਤਾ ਸੀ ਯੁਜਵੇਂਦਰ ਇਸ ਮੈਚ ‘ਚ ਸਭ ਤੋਂ ਜ਼ਿਆਦਾ ਚਾਰ ਵਿਕਟ ਲੈ ਕੇ ਮੈਨ ਆਫ ਦਿ ਮੈਚ ਬਣੇ ਪਰ ਉਨ੍ਹਾਂ ਦੀ ਲੈਗ ਸਪਿੱਨ ਤੇ ਗੁਗਲੀ ਗੇਂਦਬਾਜ਼ੀ ਨੇ ਜਿਸ ਤਰ੍ਹਾਂ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਉਹ ਬਹੁਤ ਦਿਲਚਸਪ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।