ਏਜੰਸੀ
ਕਟਕ, 21 ਦਸੰਬਰ
ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਆਪਣੀ ਟੀ-20 ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਇਸ ਜਿੱਤ ‘ਚ ਸਭ ਤੋਂ ਵੱਡਾ ਯੋਗਦਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਰਿਹਾ ਹਾਲਾਂਕਿ ਟੀਮ ਦੀ ਜਿੱਤ ਦੇ ਹੀਰੋ ਚਾਰ ਵਿਕਟਾਂ ਕੱਢਣ ਵਾਲੇ ਸਪਿੱਨਰ ਯੁਜਵੇਂਦਰ ਚਹਿਲ ਤੇ ਅਰਧ ਸੈਂਕੜਾ ਜੜਨ ਵਾਲੇ ਕੇ ਐੱਲ ਰਾਹੁਲ ਵੀ ਰਹੇ ਪਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵਿਕਟਕੀਪਰ ਬੱਲੇਬਾਜ਼ ਐੱਮ ਐੱਸ ਧੋਨੀ ਦੀ ਵੀ ਰੱਜ ਕੇ ਤਾਰੀਫ ਕੀਤੀ ਜਿਨ੍ਹਾਂ ਨੇ ਚੌਥੇ ਨੰਬਰ ‘ਤੇ ਉੱਤਰ ਕੇ ਡੈੱਥ ਓਵਰਾਂ ‘ਚ ਕਫਾਇਤੀ ਦੌੜਾਂ ਬਣਾਉਣ ਤੋਂ ਇਲਾਵਾ ਵਿਕਟਾਂ ਪਿੱਛੇ ਵੀ ਹਮੇਸ਼ਾ ਵਾਂਗ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਨ੍ਹਾਂ ਕਿਹਾ ਕਿ ਧੋਨੀ ਦਾ ਜਵਾਬ ਨਹੀਂ ਹੈ।
ਧੋਨੀ ਨੇ ਟੀ-20 ‘ਚ ਹੁਣ ਉਹ ਸਭ ਤੋਂ ਜ਼ਿਆਦਾ 74 ਸ਼ਿਕਾਰ ਕਰਨ ਵਾਲੇ ਵਿਕਟਕੀਪਰ ਬਣ ਗਏ ਹਨ ਉਨ੍ਹਾਂ ਨੇ ਇਸ ਮੈਚ ‘ਚ ਦੋ ਕੈਚ ਅਤੇ ਦੋ ਸਟੰਪ ਕੀਤੇ ਸਾਊਥ ਅਫਰੀਕਾ ਦੇ ਏਬੀ ਡਿਵੀਲੀਅਰਸ ਨੂੰ ਪਿੱਛੇ ਛੱਡਿਆ ਹੈ, ਜਿਨ੍ਹਾਂ ਦੇ ਨਾਂਅ 72 ਸ਼ਿਕਾਰ ਹਨ
ਰੋਹਿਤ ਨੇ ਭਾਰਤ ਦੀ 93 ਦੌੜਾਂ ਦੀ ਜਿੱਤ ਤੋਂ ਬਾਅਦ ਕਿਹਾ ਕਿ ਕੇ ਐੱਲ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਧੋਨੀ ਤੇ ਮਨੀਸ਼ ਪਾਂਡੇ ਨੇ ਪਾਰੀ ਦਾ ਸ਼ਾਨਦਾਰ ਅੰਤ ਕੀਤਾ ਧੋਨੀ ਦਾ ਜਵਾਬ ਨਹੀਂ ਉਨ੍ਹਾਂ ਨੂੰ ਨੰਬਰ ਚਾਰ ‘ਤੇ ਉਤਾਰਨ ਦਾ ਅਸਲ ‘ਚ ਫਾਇਦਾ ਮਿਲਿਆ ਉਨ੍ਹਾਂ ਨੇ ਸਾਡੇ ਲਈ ਕਈ ਮੈਚ ਜਿੱਤੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਨੰਬਰ ਚਾਰ ਉਨ੍ਹਾਂ ਲਈ ਆਦਰਸ਼ ਹੈ ਰੋਹਿਤ ਨੇ ਕਿਹਾ ਕਿ ਟਾਸ ਹਾਰਨ ਨਾਲ ਕੋਈ ਖਾਸ ਅਸਰ ਨਹੀਂ ਪਿਆ
ਪਾਂਡੇ ਨੇ ਇੱਕੋ ਗੇਂਦ ‘ਤੇ ਜੜ ਦਿੱਤੀਆਂ11 ਦੌੜਾਂ
ਟੀਮ ਇੰਡੀਆ ਨੇ ਬੁੱਧਵਾਰ ਨੂੰ ਬਾਰਾਬਤੀ ਸਟੇਡੀਅਮ ‘ਚ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਸ਼੍ਰੀਲੰਕਾ ਨੂੰ 93 ਦੌੜਾਂ ਨਾਲ ਹਰਾ ਦਿੱਤਾ ਜਿੱਤ ‘ਚ ਬੱਲੇਬਾਜ਼ਾਂ ਦਾ ਵੀ ਅਹਿਮ ਰੋਲ ਰਿਹਾ ਜਿੱਥੇ ਕੇ. ਐੱਲ. ਰਾਹੁਲ ਨੇ ਜ਼ਬਰਦਸਤ ਪਾਰੀ ਖੇਡੀ ਤਾਂ ਉੱਥੇ ਐੱਮ. ਐੱਸ. ਧੋਨੀ ਤੇ ਮਨੀਸ਼ ਪਾਂਡੇ ਨੇ ਅੰਤ ‘ਚ ਤੇਜ਼ੀ ਨਾਲ ਦੌੜਾਂ ਬਣਾਕੇ ਸਕੋਰ ਨੂੰ 180 ਤੱਕ ਪਹੁੰਚਾ ਦਿੱਤਾ ਇਸ ਮੈਚ ‘ਚ ਇੱਕ ਅਜਿਹੀ ਗੇਂਦ ਵੀ ਸੁੱਟੀ ਗਈ ਜਿਸ ‘ਚ ਪਾਂਡੇ ਨੇ 11 ਦੌੜਾਂ ਬਣਾ ਲਈਆਂ
ਦਰਅਸਲ, ਸ਼੍ਰੀਲੰਕਾਈ ਗੇਂਦਬਾਜ਼ ਨੁਵਾਨ ਪ੍ਰਦੀਪ ਪਾਰੀ ਦਾ 19ਵਾਂ ਓਵਰ ਕਰਵਾਉਣ ਆਏ ਉਸ ਸਮੇਂ ਭਾਰਤੀ ਬੱਲੇਬਾਜ਼ ਧੋਨੀ ਤੇ ਪਾਂਡੇ ਹਰ ਗੇਂਦ ‘ਤੇ ਵੱਡੀ ਹਿੱਟ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ, ਪਰ ਪ੍ਰਦੀਪ ਨੇ ਵਧੀਆ ਗੇਂਦਬਾਜ਼ੀ ਕਰਦਿਆਂ ਪੰਜ ਗੇਂਦਾਂ ‘ਚ ਬਸ ਇੱਕ ਚੌਕਾ ਤੇ ਕੁਛ ਸਿੰਗਲ ਹੀ ਜਾਣ ਦਿੱਤੇ ਪਰ ਓਵਰ ਦੀ ਆਖਰੀ ਗੇਂਦ ‘ਚ ਕੁਝ ਅਜਿਹਾ ਹੋ ਗਿਆ ਜਿਸਨੂੰ ਸ਼ਾਇਦ ਹੀ ਨੁਵਾਨ ਪ੍ਰਦੀਪ ਕਦੇ ਭੁੱਲ ਸਕਣ ਪ੍ਰਦੀਪ ਨੇ ਆਖਰੀ ਗੇਂਦ ਪਾਂਡੇ ਦੀ ਕਮਰ ਤੋਂ ‘ਤੇ ਸੁੱਟ ਦਿੱਤੀ
ਪਾਂਡੇ ਨੇ ਉਸ ਗੇਂਦ ‘ਤੇ ਥਰਡ-ਮੈਨ ਦਿਸ਼ਾ ‘ਚ ਇੱਕ ਖੂਬਸੂਰਤ ਛੱਕਾ ਜੜ ਦਿੱਤਾ ਤੇ ਜਦੋਂ ਬਾਲਰ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਅੰਪਾਇਰ ਨੇ ਇਸ ਗੇਂਦ ਨੂੰ ਨੋ-ਬਾਲ ਕਰਾਰ ਕਰ ਦਿੱਤਾ ਫਿਰ ਇਸੇ ਓਵਰ ‘ਚ ਪਾਂਡੇ ਨੂੰ ਇੱਕ ਹੋਰ ਵੱਡਾ ਸ਼ਾਟ ਲਗਾਉਣ ਦਾ ਮੌਕਾ ਮਿਲ ਗਿਆ ਪਾਂਡੇ ਨੇ ਇਸ ਮੌਕੇ ਨੂੰ ਬਿਨਾਂ ਗੁਆਉਂਦਿਆਂ ਅਗਲੀ ਗੇਂਦ ‘ਤੇ ਚੌਕਾ ਜੜ ਦਿੱਤਾ ਇਸ ਤਰ੍ਹਾਂ ਪਾਂਡੇ ਨੇ ਇੱਕ ਹੀ ਓਵਰ ਵਿੱਚ 11 ਦੌੜਾਂ ਬਣਾ ਲਈਆਂ
ਮੁਕਾਬਲੇ ਦਾ ਪਾਸਾ ਧੋਨੀ ਨੇ ਪਲਟਿਆ
ਧੋਨੀ ਨੇ ਇਸ ਮੈਚ ‘ਚ 39 ਮਹੱਤਵਪੂਰਨ ਦੌੜਾਂ ਤਾਂ ਬਣਾਈਆਂ ਹੀ ਨਾਲ ਹੀ ਵਿਕਟਾਂ ਪਿੱਛੇ ਦੋ ਕੈਚ ਤੇ ਦੋ ਸਟੰਪਿੰਗ ਕਰਕੇ ਮੁਕਾਬਲੇ ਦਾ ਪਾਸਾ ਪਲਟ ਦਿੱਤਾ ਰੋਹਿਤ ਨੇ ਕਿਹਾ ਕਿ ਟਾਸ ਨੇ ਖਾਸ ਫਰਕ ਨਹੀਂ ਪਾਇਆ ਕਿਉਂਕਿ ਨਮੀ ਸ਼ੁਰੂ ਤੋਂ ਹੀ ਸੀ ਸਾਨੂੰ ਉਮੀਦ ਸੀ ਕਿ ਉਹ ਪੂਰੇ 40 ਓਵਰਾਂ ਤੱਕ ਰਹੇਗੀ ਤੇ ਆਖਿਰ ਤੱਕ ਕੁਝ ਵੀ ਨਹੀਂ ਬਦਲਿਆ ਬਾਅਦ ‘ਚ ਵੀ ਬੱਲੇਬਾਜ਼ੀ ਕਰਨਾ ਅਸਾਨ ਨਹੀਂ ਸੀ ਰੋਹਿਤ ਨੇ ਯੁਜਵੇਂਦਰ ਚਹਿਲ ਤੇ ਕੁਲਦੀਪ ਯਾਂਦਵ ਦੀ ਸਪਿੱਨ ਜੋੜੀ ਦੀ ਵੀ ਤਾਰੀਫ ਕੀਤੀ ਭਾਰਤੀ ਕਪਤਾਨ ਨੇ ਕਿਹਾ ਕਿ ਚਹਿਲ ਤੇ ਕੁਲਦੀਪ ਦਰਮਿਆਨ ਦੇ ਓਵਰਾਂ ‘ਚ ਸਾਡੇ ਕੋਲ ਵਿਕਟਾਂ ਲੈਣ ਦੇ ਬਦਲ ਸਨ ਅਤੇ ਉਹ ਜਾਣਦੇ ਹਨ ਕਿ ਟੀਮ ਉਨ੍ਹਾਂ ਤੋਂ ਕੀ ਚਾਹੁੰਦੀ ਹੈ ਅਤੇ ਉਹ ਉਸ ਅਨੁਸਾਰ ਪ੍ਰਦਰਸ਼ਨ ਕਰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।