65ਵੀਆਂ ਨੈਸ਼ਨਲ ਸਕੂਲ ਖੇਡਾਂ 2019-20
ਨੈੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਛਤੀਸਗੜ੍ਹ ਅਤੇ ਲੜਕੀਆਂ ਦੇ ਮੁਕਾਬਲਿਆਂ ‘ਚ ਪੰਜਾਬ ਨੇ ਤਾਮਿਲਨਾਡੂ ਨੂੰ ਹਰਾਇਆ
ਸੱਚ ਕਹੂੰ ਨਿਊਜ਼/ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੀਆਂ 65ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਅੱਜ ਦੂਜੇ ਦਿਨ ਨਾਕ ਆਊਟ ਪ੍ਰਣਾਲੀ ਅਧੀਨ ਹੋਏ ਪਹਿਲੇ ਗੇੜ ਦੇ ਮੈਚਾਂ ਦੌਰਾਨ ਰੌਚਿਕ ਖੇਡ ਮੁਕਾਬਲੇ ਵੇਖਣ ਨੂੰ ਮਿਲੇ । ਅੱਜ ਦੇ ਮੁਕਾਬਲੇ ਸਟੇਟ ਆਰਗੇਨਾਈਜਰ ਰੁਪਿੰਦਰ ਰਵੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲੁਧਿਆਣਾ ਸਵਰਨਜੀਤ ਕੌਰ, ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਅਧਿਕਾਰੀ ਸ੍ਰੀ ਸੰਜੇ ਗੌਤਮ , ਕੁਲਦੀਪ ਮਿਸ਼ਰਾ ਅਤੇ ਧੇਰਿੰਦਰ ਕੁਮਾਰ ਦੀ ਨਿਗਰਾਨੀ ਹੇਠ ਸ਼ੁਰੂ ਹੋਏ ਇਸ ਵਿਚ ਅੰਡਰ 19 ਲੜਕੇ ਨੈਟਬਾਲ ਦਾ ਪਹਿਲਾ ਮੁਕਾਬਲਾ ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚਕਾਰ ਹੋਇਆ, ਜਿਸ ਵਿਚ ਮਹਾਂਰਾਸ਼ਟਰ ਦੀ ਟੀਮ ਜੇਤੂ ਰਹੀ। ਦੂਸਰਾ ਮੁਕਾਬਲਾ ਸੀਬੀਐਸਈ ਦੀ ਟੀਮ ਅਤੇ ਕੇਰਲਾ ਵਿਚਕਾਰ ਹੋਇਆ ਜਿਸ ਵਿਚ ਕੇਰਲਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।
ਤੀਜਾ ਮੈਚ ਪੰਜਾਬ ਤੇ ਛੱਤੀਸਗੜ ਵਿਚਕਾਰ ਹੋਇਆ ਜਿਸ ਵਿੱਚ ਪੰਜਾਬ ਦੀ ਟੀਮ ਜੇਤੂ ਰਹੀ । ਚੌਥਾ ਮੁਕਾਬਲਾ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਵਿਚਕਾਰ ਹੋਇਆ ਜਿਸ ਵਿਚ ਕਰਨਾਟਕਾ ਦੀ ਟੀਮ ਜੇਤੂ ਰਹੀ। ਦੂਸਰੇ ਮੁਕਾਬਲੇ ਵਿਚ ਦਿੱਲੀ ਨੇ ਵਿੱਦਿਆ ਭਾਰਤੀ ਨੂੰ ਹਰਾਇਆ । ਤੀਸਰਾ ਮੁਕਾਬਲਾ ਪੰਜਾਬ ਅਤੇ ਤਾਮਿਲਨਾਡੂ ਵਿਚਕਾਰ ਹੋਇਆ ਜਿਸ ਵਿਚ ਪੰਜਾਬ ਦੀ ਟੀਮ ਜੇਤੂ ਰਹੀ । ਚੌਥਾ ਮੁਕਾਬਲਾ ਤੇਲੰਗਨਾ ਅਤੇ ਆਈ.ਪੀ.ਐਸ.ਸੀ ਵਿਚਕਾਰ ਹੋਇਆ ਜਿਸ ਵਿਚ ਆਈ.ਪੀ.ਐਸ.ਸੀ ਦੀ ਟੀਮ ਜੇਤੂ ਰਹੀ । ਪੰਜਵਾਂ ਮੈਚ ਹਰਿਆਣਾ ਤੇ ਆਂਧਰਾ ਪ੍ਰਦੇਸ ਵਿਚਕਾਰ ਹੋਇਆ ਜਿਸ ਵਿਚ ਹਰਿਆਣਾ ਜੇਤੂ ਰਿਹਾ । ਛੇਵਾਂ ਮੈਚ ਚੰਡੀਗੜ ਤੇ ਸੀ.ਬੀ.ਐਸ.ਈ ਵਿਚਕਾਰ ਹੋਇਆ ਜਿਸ ਵਿਚ ਚੰਡੀਗੜ ਨੇ ਜਿੱਤ ਪ੍ਰਾਪਤ ਕੀਤੀ ਸੱਤਵੇ ਮੈਚ ਵਿਚ ਕੇਰਲਾ ਨੇ ਜੰਮੂ ਕਸ਼ਮੀਰ ਨੂੰ ਹਰਾਇਆ।
ਪ੍ਰਦੇਸ਼ ਦੀ ਅਨੂਸੇਆ ਨੇ ਵੱਖੋ ਵੱਖ ਭਾਰ- ਵਰਗਾਂ ਵਿਚ ਜਿੱਤ ਪ੍ਰਾਪਤ ਕੀਤੀ
ਲੜਕੀਆਂ ਦੇ ਵੁਸ਼ੂ ਖੇਡ ਮੁਕਾਬਲਿਆਂ ਦੌਰਾਨ ਪੰਜਾਬ ਦੀ ਜਸਲੀਨ ਨੇ ਕੇਰਲਾ ਦੀ ਅੰਜਲੀ ਨੂੰ , ਮੱਧ ਪ੍ਰਦੇਸ਼ ਦੀ ਪ੍ਰਿਆਂਸ਼ੀ ਨੇ ਗੁਜਰਾਤ ਦੀ ਸਵਾਲਿਆ ਨੂੰ , ਮਹਾਂਰਾਸ਼ਟਰ ਦੀ ਸ਼ਮਿਕਸ਼ਾ ਨੇ ਰਾਜਸਥਾਨ ਦੀ ਪੂਰਵੀ ਵਰਮਾ ਨੂੰ ਹਰਾਇਆ । ਕੇਰਲਾ ਦੀ ਮਜੀਦਾ ਨੇ ਗੁਜਰਾਤ ਦੀ ਬਡਰੱਖਾ ਨੂੰ , ਮੱਧ ਪ੍ਰਦੇਸ਼ ਦੀ ਭਰਖਾ ਨੇ ਤੇਲੰਗਨਾ ਦੀ ਜੋਤੀ ਨੂੰ , ਵਿੱਦਿਆ ਭਾਰਤੀ ਵੱਲੋ ਸ਼ਾਲਨੀ ਨੇ ਝਾੜਖੰਡ ਦੀ ਰਾਧਿਕਾ ਨੂੰ ਹਰਾਇਆ । ਇਸ ਤੋਂ ਇਲਾਵਾ ਅੱਜ ਦੇ ਹੋਏ ਮੁਕਾਬਲਿਆਂ ਦੌਰਾਨ ਦਿੱਲੀ ਟੀਮ ਦੀ ਪਰੀਤੀ, ਬਿਹਾਰ ਦੀ ਸੁਪ੍ਰੀਆ, ਉਤਰ ਪ੍ਰੇਦਸ਼ ਦੀ ਮਾਨਸ਼ੀ, ਮਹਾਂਰਾਸ਼ਟਰ ਦੀ ਭਗਤੀ, ਮਹਾਂਰਾਸ਼ਟਰ ਦੀ ਸਿਧੀ, ਰਾਜਸਥਾਨ ਦੀ ਮੋਨਿਕਾ, ਪੰਜਾਬ ਦੀ ਰਿਤੂ ਅਤੇ ਤੇਲੰਗਨਾ ਦੀ ਪੂਜਾ, ਮੱਧ ਪ੍ਰਦੇਸ਼ ਦੀ ਖੁਸ਼ੀ, ਮਹਾਂਰਾਸ਼ਟਰ ਦੀ ਤਨੂ, ਝਾਰਖੰਡ ਦੀ ਸੂਪ੍ਰੀਆ, ਤੇਲੰਗਨਾ ਦੀ ਹਿਮਾ ਬਿੰਦੂ, ਦਿੱਲੀ ਦੀ ਪਲਵੀ, ਬਿਹਾਰ ਦੀ ਅਨੁਸਕਾ, ਉਤਰ ਪ੍ਰਦੇਸ਼ ਦੀ ਅਨੂਸੇਆ ਨੇ ਵੱਖੋ ਵੱਖ ਭਾਰ- ਵਰਗਾਂ ਵਿਚ ਜਿੱਤ ਪ੍ਰਾਪਤ ਕੀਤੀ।
ਲੜਕੀਆਂ ਦੇ ਵੁਸ਼ੂ ਦੇ ਮੁਕਾਬਲੇ ਵਿਚ ਕੇਰਲਾ ਦੀ ਸਰੀਜਥਾ, ਗੁਜਰਾਤ ਦੀ ਬਲਖਾਲਾ, ਰਾਜਸਥਾਨ ਦੀ ਸੁਨੀਤਾ, ਮਹਾਂਰਾਸ਼ਟਰ ਦੀ ਸ਼ਖੀ, ਕੇਰਲਾ ਦੀ ਅੰਜਲੀ, ਰਾਜਸਥਾਨ ਦੀ ਨਿਤਿਕਾ, ਮਹਾਂਰਾਸ਼ਟਰ ਦੀ ਅਸਵਨੀ, ਤਾਮਿਲਨਾਡੂ ਦੀ ਪੂਰਨਸ਼ੀ, ਬਿਹਾਰ ਦੀ ਮਾਇਆ, ਰਾਜਸਥਾਨ ਦੀ ਚਿਰੰਗੀ ਅਤੇ ਬਿਹਾਰ ਦੀ ਨਿਭਾ ਵੱਖੋ-ਵੱਖਰੇ ਭਾਰ ਵਰਗ ਵਿਚ ਜੇਤੂ ਰਹੀਆਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਕਿਰਪਾਲ ਸਿੰਘ ਜਿਲਾ ਗਾਈਡੈਂਸ ਅਧਿਕਾਰੀ ਅਤੇ ਅਜੀਤਪਾਲ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।