ਸਾਡੇ ਨਾਲ ਸ਼ਾਮਲ

Follow us

16.4 C
Chandigarh
Monday, February 16, 2026
More
    Home Breaking News ਬੱਚੇ ਦੇ ਜਨਮ ਦ...

    ਬੱਚੇ ਦੇ ਜਨਮ ਦਿਨ ਦੀ ਖੁਸ਼ੀ ’ਚ ਰਾਸ਼ਟਰੀ ਝੰਡੇ ਵੰਡੇ

    ਬੱਚੇ ਦੇ ਜਨਮ ਦਿਨ ਦੀ ਖੁਸ਼ੀ ’ਚ ਰਾਸ਼ਟਰੀ ਝੰਡੇ ਵੰਡੇ

    ਨਿਹਾਲ ਸਿੰਘ ਵਾਲਾ, (ਗੁਰਮੇਲ ਗੋਗੀ) ਮੋਗਾ ਜ਼ਿਲ੍ਹੇ ਦੇ ਪੱਚੀ ਮੈਂਬਰ ਰਾਕੇਸ਼ ਕੁਮਾਰ ਇੰਸਾਂ ਪੱਤੋ ਹੀਰਾ ਸਿੰਘ ਨੇ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਸਾਧ-ਸੰਗਤ ਨੂੰ ਤਿਰੰਗੇ ਝੰਡੇ ਵੰਡ ਕੇ ਮਨਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ 15 ਮੈਂਬਰ ਰਮਨਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸ਼ੁਰੂ ਕੀਤੇ ਗਏ 142ਵੇਂ ਮਾਨਵਤਾ ਭਲਾਈ ਦੇ ਕਾਰਜ ਤਿਰੰਗੇ ਦੀ ਆਨ, ਬਾਨ ਅਤੇ ਸ਼ਾਨ ਨੂੰ ਹਮੇਸ਼ਾ ਉੱਚਾ ਰੱਖਾਂਗੇ ਤੇ ਅਮਲ ਕਰਦਿਆਂ ਆਪਣੇ ਬੱਚੇ ਕਬੀਰ ਇੰਸਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਫਿਜ਼ੂਲ ਖਰਚੀ ਕਰਨ ਦੀ ਬਜਾਏ ਸਾਧ-ਸੰਗਤ ਨੂੰ ਤਿਰੰਗੇ ਝੰਡੇ ਵੰਡੇ।

    ਇਸ ਮੌਕੇ 25 ਮੈਂਬਰ ਰਾਕੇਸ਼ ਕੁਮਾਰ ਇੰਸਾਂ ਨੇ ਸਾਧ-ਸੰਗਤ ਨੂੰ ਬੇਨਤੀ ਕੀਤੀ ਕਿ ਪੂਜਨੀਕ ਗੁਰੂ ਜੀ ਦੇ ਵਚਨਾਂ ਅਨੁਸਾਰ ਇਨ੍ਹਾਂ ਕੌਮੀ ਝੰਡਿਆਂ ਨੂੰ ਆਪਣੇ ਘਰਾਂ ਵਿਚ ਮਾਣ-ਸਨਮਾਨ ਨਾਲ ਉੱਚੀ ਜਗ੍ਹਾ ’ਤੇ ਸਥਾਪਤ ਕਰਨਾ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਧ-ਸੰਗਤ ਨੇ ਕਬੀਰ ਇੰਸਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਮਾਲਕ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਕਿ ਮਾਲਕ ਬੱਚੇ ਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here