Farmers Meeting: (ਗੁਰਪ੍ਰੀਤ ਪੱਕਾ) ਫਰੀਦਕੋਟ। ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਿਲਾ ਨੌ ਦੀ ਸਰਪ੍ਰਸਤੀ ਵਿੱਚ ਬਲਜਿੰਦਰ ਸਿੰਘ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਸਕੱਤਰ ਜਰਨਲ ਸ਼ਮਸ਼ੇਰ ਸਿੰਘ ਕਿੰਗਰਾ ਤੇ ਸੂਬਾ ਖਜ਼ਾਨਚੀ ਜਸਕਰਨ ਸਿੰਘ ਗੋਲੇਵਾਲਾ ਵੀ ਹਾਜ਼ਰ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਕਿਲਾ ਨੌ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਟਿਪਣੀ ਵਿੱਚ ਕਿਹਾ ਹੈ ਕਿ ਜੋ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਵੇ ਤਾਂ ਕਿ ਆਪੇ ਹੀ ਪਰਾਲੀ ਸਾੜਨ ਤੋਂ ਹੱਟ ਜਾਣਗੇ।
ਉਹਨਾਂ ਸਵਾਲ ਕੀਤਾ ਕੀ ਭਾਰਤ ਜਾਂ ਪੰਜਾਬ ਵਿੱਚ ਪ੍ਰਦੂਸ਼ਣ ਪਰਾਲੀ ਦੀ ਅੱਗ ਨਾਲ ਹੀ ਫੈਲਦਾ ਹੈ। ਕਿਸਾਨ ਤਾਂ ਮਜ਼ਬੂਰੀ ਵੱਸ ਮਸਾਂ ਪੰਦਰਾਂ ਕੁ ਦਿਨ ਹੀ ਪਰਾਲੀ ਨੂੰ ਅੱਗ ਲਾਉਂਦੇ ਹਨ ਦੂਜੀ ਪਾਸੇ ਲੱਖਾਂ ਵਹੀਕਲ ਤੇ ਹਜ਼ਾਰਾਂ ਫੈਕਟਰੀਆਂ ਆਦਿ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੇ ਹਨ ਫੈਕਟਰੀਆਂ ਨੇ ਗੰਦੇ ਪਾਣੀ ਨਾਲ ਨਦੀਆਂ ਨਾਲਿਆਂ ਨੂੰ ਪ੍ਰਦੂਸ਼ਿਤ ਕੀਤਾ ਪਿਆ ਹੈ ਜਿਸ ਨਾਲ ਮਨੁੱਖ ਤੇ ਪਸ਼ੂਆਂ ਨੂੰ ਭਿਆਨਕ ਬਿਮਾਰੀਆਂ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ। ਪੀਣ ਵਾਲਾ ਪਾਣੀ ਪੀਣ ਯੋਗ ਨਹੀਂ ਰਿਹਾ। ਕੀ ਮਾਣਯੋਗ ਸੁਪਰੀਮ ਕੋਰਟ ਇਹਨਾਂ ਫੈਕਟਰੀਆਂ ਆਦਿ ’ਤੇ ਕੋਈ ਕਾਰਵਾਈ ਕਰੇਗੀ ਉਹਨਾਂ ਕਿਹਾ ਕਿ ਇਕੱਲੇ ਕਿਸਾਨਾਂ ਨੂੰ ਹੀ ਨਿਸ਼ਾਨਾਂ ਕਿਉਂ ਬਣਾਇਆ ਜਾ ਰਿਹਾ ਹੈ?
ਇਹ ਵੀ ਪੜ੍ਹੋ: Punjab School Timing: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ! ਜਾਣੋ ਪੂਰੀ ਅਪਡੇਟ
ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਕਿੰਗਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਇਹ ਕਹਿ ਰਹੇ ਹਨ ਕਿ ਅੰਨਦਾਤੇ ਨੂੰ ਮੁਜ਼ਰਮ ਕਰਾਰ ਨਾ ਦਿੱਤਾ ਜਾਵੇ ਨਾ ਪਰਚੇ ਕੱਟੇ ਜਾਣ ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਉੱਤੇ ਪਰਚੇ ਵੀ ਕੱਟੇ ਜਾਂ ਰਹੇ ਹਨ ਤੇ ਜਮਾਂਬੰਦੀਆਂ ਵਿੱਚ ਲਾਲ ਇੰਟਰੀਆਂ ਵੀ ਕੀਤੀਆਂ ਜਾਂ ਰਹੀਆਂ ਹਨ ਜਦੋਂ ਕਿ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਮੁੱਖ ਮੰਤਰੀ ਦੇ ਅਧੀਨ ਹੈ। ਸਪੱਸ਼ਟ ਹੈ ਕਿ ਮੁੱਖ ਮੰਤਰੀ ਕਿਸਾਨਾਂ ਨਾਲ ਡਰਾਮੇਬਾਜ਼ੀ ਕਰ ਰਿਹਾ ਹੈ। Farmers Meeting
ਮੀਟਿੰਗ ਵਿੱਚ ਗੁਰਚਰਨ ਸਿੰਘ ਨੱਥਲਵਾਲ, ਸੱਭਿਆਚਾਰਕ ਸਕੱਤਰ ਬਲਧੀਰ ਮਾਹਲਾ, ਮਨਜੀਤ ਸਿੰਘ, ਚਰਨਜੀਤ ਸਿੰਘ ਪੱਖੀ, ਗੁਸਾਹਿਬ ਸਿੰਘ ਹਰੀਏਵਾਲਾ, ਬਲਵੰਤ ਸਿੰਘ ਕੰਮੇਆਣਾ, ਚਰਨਜੀਤ ਸਿੰਘ ਗੋਲੇਵਾਲਾ, ਜਸਕਰਨ ਸਿੰਘ ਪਿਪਲੀ, ਬੂਟਾ ਸਿੰਘ ਸੰਗਤਪੁਰਾ, ਓਂਕਾਰ ਸਿੰਘ, ਗੁਰਨਾਮ ਸਿੰਘ ਮੰਡ, ਸੁਖਦੇਵ ਸਿੰਘ ਰੱਤੀ ਰੋੜੀ, ਤੇ ਅਮਰੀਕ ਸਿੰਘ ਮੋਰਾਂਵਾਲੀ ਤੋਂ ਇਲਾਵਾ ਹੋਰ ਕਿਸਾਨ ਯੂਨੀਅਨ ਆਗੂਆਂ ਨੇ ਵੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿੱਚ ਜ਼ਿਲ੍ਹੇ ਭਰ ਤੋਂ ਵੱਖ-ਵੱਖ ਬਲਾਕਾਂ ਤੇ ਇਕਾਈਆਂ ਦੇ ਅਹੁਦੇਦਾਰ ਤੇ ਮੈਂਬਰ ਵੱਡੇ ਲੈਵਲ ’ਤੇ ਸ਼ਾਮਲ ਹੋਏ।














