ਨਾਸਾ ਦਾ ਚੰਦਰਮਾ ‘ਤੇ ਪਾਣੀ ਹੋਣ ਦਾ ਦਾਅਵਾ

ਨਾਸਾ ਦਾ ਚੰਦਰਮਾ ‘ਤੇ ਪਾਣੀ ਹੋਣ ਦਾ ਦਾਅਵਾ

ਹਾਲ ਹੀ ‘ਚ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪਹਿਲੀ ਵਾਰ ਚੰਦਰਮੇ ਦੀ ਸਤ੍ਹਾ ‘ਤੇ ਪ੍ਰਤੱਖ ਪਾਣੀ ਦਾ ਸਬੂਤ ਲੱਭਣ ਦਾ ਦਾਅਵਾ ਕੀਤਾ ਹੈ ਚੰਦ ‘ਤੇ ਪਾਣੀ ਦੀ ਇਹ ਖੋਜ ਨਾਸਾ ਦੀ ਸਟ੍ਰੈਟੋਸਫ਼ੀਅਰ ਆਬਜ਼ਰਵੇਟਰੀ ਫਾਰ ਇੰਫ਼੍ਰਾਰੈੱਡ ਐਸਟ੍ਰੋਨਾਮੀ (ਸੋਫੀਆ) ਨੇ ਕੀਤੀ ਹੈ ਨਾਸਾ ਆਰਟੇਮਿਸ ਪ੍ਰੋਗਰਾਮ ਤਹਿਤ 2024 ਤੱਕ ਚੰਦਰਮੇ ਦੀ ਸਤ੍ਹਾ ‘ਤੇ ਮਨੁੱਖ ਨੂੰ ਭੇਜਣ ਦੀ ਤਿਆਰੀ ‘ਚ ਹੈ ਭਾਰਤ ਵੀ 2022 ‘ਚ ਗਗਨਯਾਨ ਦੇ ਜਰੀਏ ਚੰਦਰਮੇ ‘ਤੇ ਮਨੁੱਖ ਉਤਾਰਨ ਦੀ ਤਿਆਰੀ ‘ਚ ਹੈ ਇਸ ਮੁਹਿੰਮ ਤਹਿਤ ਨਾਸਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਚੰਦਰਮੇ ‘ਤੇ ਭਰਪੂਰ ਰੂਪ ‘ਚ ਪਾਣੀ ਮਿਲਿਆ ਹੈ ਇਹ ਧਰਤੀ ਤੋਂ ਦਿਖਣ ਵਾਲੇ ਦੱਖਣੀ ਧਰੁਵ ਦੇ ਇੱਕ ਖੱਡੇ ‘ਚ ਅਣੂਆਂ ਦੇ ਰੂਪ ‘ਚ ਨਜ਼ਰ ਆਇਆ ਹੈ

ਇਹ ਪਾਣੀ ਸੂਰਜ ਦੀਆਂ ਕਿਰਨਾਂ ਪੈਣ ਵਾਲੇ ਖੇਤਰ ‘ਚ ਮੌਜ਼ੂਦ ਕਲੇਵੀਅਸ ਕ੍ਰੇਟਰ (ਖੱਡੇ) ‘ਚ ਮਿਲਿਆ ਹੈ ਇਸ ਖੋਜ ਨਾਲ ਵਿਗਿਆਨੀਆਂ ਨੂੰ ਭਵਿੱਖ ‘ਚ ਚੰਦਰਮੇ ‘ਤੇ ਇਨਸਾਨੀ ਬਸਤੀ ਵਸਾਉਣ ‘ਚ ਮੱਦਦ ਮਿਲ ਸਕਦੀ ਹੈ ਹਾਲਾਂਕਿ ਭਾਰਤੀ ਪੁਲਾੜ ਏਜੰਸੀ ਇਸਰੋ ਦੇ 2008 ‘ਚ ਛੱਡੇ ਗਏ ਚੰਦਰਯਾਨ-1 ਨੇ 11 ਸਾਲ ਪਹਿਲਾਂ 2009 ‘ਚ ਹੀ ਚੰਦਰਮੇ ‘ਤੇ ਪਾਣੀ ਹੋਣ ਦੇ ਸਬੂਤ ਦੇ ਦਿੱਤੇ ਹਨ ਗ੍ਰਹਾਂ ‘ਤੇ ਪਾਣੀ ਮਿਲਣ ਦੀਆਂ ਸੰਭਾਵਨਾਵਾਂ ਮੰਗਲ ਅਤੇ ਬ੍ਰਹਿਸਪਤੀ ‘ਤੇ ਵੀ ਪ੍ਰਗਟ ਕੀਤੀਆਂ ਗਈਆਂ ਹਨ

ਨਾਸਾ ਹੈੱਡ ਕੁਆਰਟਰ ‘ਚ ਵਿਗਿਆਨ ਮਿਸ਼ਨ ਦੇ ਡਾਇਰੈਕਟਰ ਅਤੇ ਐਸਟ੍ਰੋਫ਼ਿਜ਼ਿਕਸ ਵਿਭਾਗ ਦੇ ਡਾਇਰੈਕਟਰ ਪਾਲ ਹਰਟਜ਼ ਨੇ ਕਿਹਾ ਕਿ ਸੋਫ਼ੀਆ ਨੇ ਚੰਦਰਮੇ ਦੇ ਦੱਖਣੀ ਗੋਲਾਰਧ ਸਥਿਤ ਧਰਤੀ ਤੋਂ ਦਿਖਾਈ ਦੇਣ ਵਾਲੇ ਸਭ ਤੋਂ ਵੱਡੇ ਖੱਡਿਆਂ ‘ਚੋਂ ਇੱਕ ਕਲੇਵੀਅਸ ਕ੍ਰੇਟਰ ‘ਚ ਪਾਣੀ ਦੇ ਅਣੂਆਂ (ਐਚ.2.ਓ) ਦਾ ਪਤਾ ਲਾਇਆ ਹੈ ਪਹਿਲਾਂ ਦੇ ਪ੍ਰੀਖਣਾਂ ਦੌਰਾਨ ਚੰਦਰਮੇ ਦੀ ਸਤ੍ਹਾ ‘ਤੇ ਹਾਈਡ੍ਰੋਜ਼ਨ ਦੇ ਤੱਤ ਦੀ ਮੌਜੂਦਗੀ ਦਾ ਪਤਾ ਲੱਗਾ ਸੀ ਪਰ ਹਾਈਡ੍ਰੋਜ਼ਨ ਅਤੇ ਪਾਣੀ ਦੇ ਨਿਰਮਾਣ ਲਈ ਜ਼ਰੂਰੀ ਤੱਤ ਹਾਈਡ੍ਰੋਕਸਿਲ ਦੀ ਗੁੱਥੀ ਨਹੀਂ ਸੁਲਝੀ ਸੀ ਇਸ ਗੁੱਥੀ ਦੇ ਸੁਲਝਣ ਤੋਂ ਬਾਅਦ ਚੰਦਰਮੇ ‘ਤੇ ਪਾਣੀ ਮੁਹੱਈਆ ਹੋਣ ਦੀ ਪੁਸ਼ਟੀ ਹੋ ਗਈ ਹੈ

ਇਹ ਪਾਣੀ ਪਹਿਲਾਂ ਦੇ ਅਨੁਮਾਨਾਂ ਤੋਂ 20 ਫੀਸਦੀ ਜ਼ਿਆਦਾ ਹੈ ਹਾਲਾਂਕਿ ਅਫ਼ਰੀਕਾ ਦੇ ਸਹਾਰਾ ਰੇਗਿਸਤਾਨ ‘ਚ ਮੌਜ਼ੂਦ ਪਾਣੀ ਦੀ ਤੁਲਨਾ ‘ਚ ਸੌ ਗੁਣਾ ਘੱਟ ਹੈ 22 ਅਕਤੂਬਰ 2008 ਨੂੰ ਭੇਜੇ ਗਏ ਭਾਰਤੀ ਮਿਸ਼ਨ ਚੰਦਰਯਾਨ-1 ਨੇ ਵੀ ਚੰਦਰਮੇ ‘ਤੇ ਪਾਣੀ ਹੋਣ ਦੇ ਸਬੂਤ ਦਿੱਤੇ ਹਨ ਇਹ ਪਾਣੀ ਚੰਦਰਯਾਨ ‘ਚ ਮੌਜ਼ੂਦ ਉਪਕਰਨ ਮੂਨ ਇੰਪੈਕਟ ਪ੍ਰੋਬ ਨੇ ਲੱਭਿਆ ਸੀ ਇਸ ਆਰਬੀਟਰ ਦੇ ਜਰੀਏ ਨਵੰਬਰ 2008 ‘ਚ ਚੰਦਰਮੇ ਦੇ ਦੱਖਣੀ ਧਰੁਵ ‘ਤੇ ਭੇਜਿਆ ਗਿਆ ਸੀ ਸਤੰਬਰ 2009 ‘ਚ ਇਸਰੋ ਨੇ ਦੱਸਿਆ ਕਿ ਚੰਦਰਮੇ ਦੀ ਸਤ੍ਹਾ ‘ਤੇ ਪਾਣੀ ਚੱਟਾਨ ਅਤੇ ਧੁੜ ਕਣਾਂ ‘ਚ ਭਾਫ਼ ਦੇ ਰੂਪ ‘ਚ ਮੁਹੱਈਆ ਹੈ ਇਹ ਚੱਟਾਨਾਂ ਦਸ ਲੱਖ ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਦੱਸੀਆਂ ਜਾ ਰਹੀਆਂ ਹਨ ਚੰਦਰਮੇ ‘ਤੇ ਮੂਨ ਇੰਪੈਕਟ ਪ੍ਰੋਬ ਭੇਜਣ ਦਾ ਸੁਝਾਅ ਵਿਗਿਆਨਕ ਅਤੇ ਰਾਸ਼ਟਰਪਤੀ ਰਹੇ ਡਾ. ਏਪੀਜੇ ਅਬਦੁਲ ਕਲਾਮ ਨੇ ਦਿੱਤਾ ਸੀ

ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਚੰਦਰਯਾਨ ਆਰਬੀਟਰ ਚੰਦ ਦੇ ਐਨੇ ਨੇੜੇ ਜਾ ਹੀ ਰਿਹਾ ਹੈ ਤਾਂ ਇਸ ਦੇ ਨਾਲ ਇੰਪੈਕਟਰ ਵੀ ਭੇਜ ਦਿੱਤਾ ਜਾਵੇ ਇਹ ਸਾਡੀ ਖੋਜ ‘ਚ ਨਵੇਂ ਮੁਕਾਮ ਜੋੜੇਗਾ ਇਸੇ ਇੰਪੈਕਟਰ ਨੇ ਚੰਦ ‘ਤੇ ਪਾਣੀ ਲੱਭਿਆ ਇੱਕ ਹੋਰ ਉਪਕਰਨ ਰੋਵਰ ਦੇ ਨਾਲ ‘ਪ੍ਰਗਿਆਨ’ ਵੀ ਚੰਦਰਯਾਨ-2 ਦੇ ਨਾਲ ਚੰਦ ‘ਤੇ ਉਤਾਰਿਆ ਗਿਆ ਹੈ ਹਾਲਾਂਕਿ ਚੰਦਰਯਾਨ-2 ਮਿਸ਼ਨ ਨਾਕਾਮ ਰਿਹਾ ਹੈ ਇਸ ਲਈ ਇਸ ਦੇ ਉਮੀਦੇ ਨਤੀਜੇ ਨਹੀਂ ਮਿਲ ਰਹੇ ਹਨ

ਭਾਰਤ ਦੇ ਚੰਦਰਯਾਨ-1 ਅਤੇ ਅਮਰੀਕੀ ਨਾਸਾ ਦੇ ਲੁਨਰ ਰੀਕੋਨਾਇਸੈਂਸ ਆਰਬੀਟਰ ਨੇ ਚੰਦਰਮੇ ‘ਤੇ ਚੌਤਰਫ਼ਾ ਪਾਣੀ ਮੁਹੱਈਆ ਹੋਣ ਦੇ ਸੰਕੇਤ ਦਿੱਤੇ ਹਨ ਉਂਜ ਚੰਦਰਮੇ ਦੀ ਸਤ੍ਹਾ ‘ਤੇ ਪਾਣੀ ਕਿਸੇ ਇੱਕ ਭੂ-ਭਾਗ ਵਿਚ ਨਹੀਂ, ਸਗੋਂ ਹਰ ਪਾਸੇ ਫੈਲਿਆ ਹੋਇਆ ਹੈ ਇਸ ਤੋਂ ਪਹਿਲਾਂ ਦੀਆਂ ਜਾਣਕਾਰੀਆਂ ਨਾਲ ਸਿਰਫ਼ ਇਹ ਗੱਲ ਹੋ ਰਹੀ ਸੀ ਕਿ ਚੰਦਰਮੇ ਦੇ ਧਰੁਵੀ ਅਕਸ਼ਾਂਸ਼ ‘ਤੇ ਜ਼ਿਆਦਾ ਮਾਤਰਾ ‘ਚ ਪਾਣੀ ਹੈ ਇਸ ਤੋਂ ਇਲਾਵਾ ਚੰਦਰਮੇ ‘ਤੇ ਦਿਨਾਂ ਅਨੁਸਾਰ ਵੀ ਪਾਣੀ ਦੀ ਮਾਤਰਾ ਵਧਦੀ ਅਤੇ ਘਟਦੀ ਰਹਿੰਦੀ ਹੈ ‘ਨੇਚਰ ਜੀਓ ਸਾਇੰਸ ਜਰਨਲ’ ‘ਚ ਛਪੇ ਲੇਖ ਮੁਤਾਬਿਕ ਚੰਦਰਮੇ ‘ਤੇ ਪਾਣੀ ਦੀ ਉਤਪਤੀ ਦਾ ਗਿਆਨ ਹੋਣ ਦੇ ਨਾਲ ਹੀ, ਇਸ ਦੇ ਪ੍ਰਯੋਗ ਦੇ ਨਵੇਂ ਤਰੀਕੇ ਲੱਭੇ ਜਾਣਗੇ

ਇਸ ਪਾਣੀ ਨੂੰ ਪੀਣ ਲਾਇਕ ਬਣਾਉਣ ਲਈ ਨਵੀਂ ਰਿਸਰਚ ਹੋਵੇਗੀ ਇਸ ਨੂੰ ਹਾਈਡ੍ਰੋਜਨ ਅਤੇ ਅਕਸੀਜ਼ਨ ‘ਚ ਵਿਘਟਿਤ ਕਰਕੇ ਸਾਹ ਲੈਣ ਲਾਇਕ ਵਾਤਾਵਰਨ ਨਿਰਮਿਤ ਕਰਨ ਦੀਆਂ ਵੀ ਕੋਸ਼ਿਸ਼ਾਂ ਹੋਣਗੀਆਂ ਇਸ ਪਾਣੀ ਨੂੰ ਵਿਘਟਿਤ ਕਰਕੇ ਇਸ ਨੂੰ ਰਾਕੇਟ ਦੇ ਬਾਲਣ ਦੇ ਰੂਪ ‘ਚ ਵੀ ਇਸਤੇਮਾਲ ਕੀਤਾ ਜਾਵੇਗਾ ਚੰਦਰਮੇ ‘ਤੇ ਜਦੋਂ ਪਾਣੀ ਦੀਆਂ ਸੰਭਾਵਨਾਵਾਂ ਜ਼ੀਰੋ ਸਨ, ਉਦੋਂ ਰੂਸ ਅਤੇ ਅਮਰੀਕਾ ਖਰਚੀਲੀਆਂ ਹੋਣ ਕਾਰਨ ਚੰਦ-ਮੁਹਿੰਮਾਂ ਤੋਂ ਪਿੱਛੇ ਹਟ ਗਏ ਸਨ ਇੱਥੇ ਮਾਨਵਯੁਕਤ ਗੱਡੀ ਭੇਜਣ ਦੇ ਬਾਵਜੂਦ ਚੰਦਰਮੇ ਦੇ ਖਗੋਲੀ ਰਹੱਸਾਂ ਦੇ ਨਵੇਂ ਖੁਲਾਸੇ ਨਹੀਂ ਹੋ ਸਕੇ ਸਨ ਮਨੁੱਖੀ ਬਸਤੀਆਂ ਵਸਾਏ ਜਾਣ ਦੀਆਂ ਸੰਭਾਵਨਾਵਾਂ ਵੀ ਨਹੀਂ ਲੱਭੀਆਂ ਜਾ ਸਕੀਆਂ ਸਨ

ਉਂਜ, ਦੋਵਾਂ ਹੀ ਦੇਸ਼ਾਂ ਦੀ ਹੋੜ ਬਿਨਾਂ ਕਿਸੇ ਨਤੀਜੇ ‘ਤੇ ਪਹੁੰਚੇ ਠੰਢੀ ਪੈਂਦੀ ਗਈ ਪਰੰਤੂ 90 ਦੇ ਦਹਾਕੇ ‘ਚ ਚੰਦਰਮੇ ਨੂੰ ਲੈ ਕੇ ਫਿਰ ਤੋਂ ਦੁਨੀਆ ਦੇ ਸਾਹਮਣੇ ਦੇਸ਼ਾਂ ਦੀ ਦਿਲਚਸਪੀ ਵਧਣ ਲੱਗੀ ਅਜਿਹਾ ਉਦੋਂ ਹੋਇਆ ਜਦੋਂ ਚੰਦਰਮੇ ‘ਤੇ ਬਰਫ਼ੀਲੇ ਪਾਣੀ ਅਤੇ ਭਵਿੱਖ ਦੇ ਬਾਲਣ ਦੇ ਰੂਪ ‘ਚ ਹੀਲੀਅਮ-3 ਦੇ ਵੱਡੀ ਮਾਤਰਾ ‘ਚ ਮੁਹੱਈਆ ਹੋਣ ਦੀਆਂ ਜਾਣਕਾਰੀਆਂ ਮਿਲਣ ਲੱਗੀਆਂ ਵਿਗਿਆਨੀ ਦਾਅਵਾ ਕਰ ਰਹੇ ਹਨ ਕਿ ਊਰਜਾ ਉਤਪਾਦਨ ਦੀ ਫਿਊਜਨ ਤਕਨੀਕ ਦੇ ਵਿਵਹਾਰਿਕ ਹੁੰਦੇ ਹੀ ਬਾਲਣ ਦੇ ਸ੍ਰੋਤ ਦੇ ਰੂਪ ‘ਚ ਚੰਦ ਦੀ ਉਪਯੋਗਿਤਾ ਵਧ ਜਾਵੇਗੀ ਇਹ ਸਥਿਤੀ ਆਉਣ ਵਾਲੇ ਦੋ ਦਹਾਕਿਆਂ ਦੇ ਅੰਦਰ ਬਣ ਸਕਦੀ ਹੈ

ਉਂਜ, ਭਵਿੱਖ ‘ਚ ਉਨ੍ਹਾਂ ਦੇਸ਼ਾਂ ਨੂੰ ਇਹ ਬਾਲਣ ਮੁਹੱਈਆ ਹੋ ਸਕੇਗਾ ਜੋ ਹੁਣੇ ਤੋਂ ਚੰਦਰਮੇ ਤੱਕ ਦੀ ਆਵਾਜਾਈ ਨੂੰ ਸਸਤਾ ਅਤੇ ਉਪਯੋਗੀ ਬਣਾਉਣ ‘ਚ ਲੱਗੇ ਹਨ ਜਾਪਾਨ ਅਤੇ ਭਾਰਤ ਦੀ ਚੰਦਰਮੇ ਦੇ ਪਰਿਪੱਖ ‘ਚ ਤਕਨੀਕੀ ਮੁਹਾਰਤ ਸਸਤੀ ਹੋਣ ਦੇ ਨਾਲ ਪਰਸਪਰ ਪੂਰਕ ਵੀ ਹੈ ਇਸ ਲਈ ਦੋਵੇਂ ਦੇਸ਼ ਚੰਦਰ ਮਿਸ਼ਨ ਨਾਲ ਜੁੜੇ ਕਈ ਪਹਿਲੂਆਂ ‘ਤੇ ਇਕੱਠੇ ਕੰਮ ਵੀ ਕਰ ਰਹੇ ਹਨ ਦੂਜੇ ਪਾਸੇ ਜਾਪਾਨ ਨੇ ਹਾਲ ਹੀ ਚੰਦਰਮੇ ‘ਤੇ 50 ਕਿ.ਮੀ. ਲੰਮੀ ਇੱਕ ਅਜਿਹੀ ਕੁਦਰਤੀ ਸੁਰੰਗ ਲੱਭੀ ਹੈ,

ਜਿਸ ਤੋਂ ਭਿਆਨਕ ਲਾਵਾ ਫੁੱਟ ਰਿਹਾ ਹੈ ਚੰਦਰਮੇ ਦੀ ਸਤ੍ਹਾ ‘ਤੇ ਰੈਡੀਏਸ਼ਨ ਨਾਲ ਯੁਕਤ ਇਹ ਲਾਵਾ ਹੀ ਅੱਗ ਰੂਪੀ ਉਹ ਤੱਤ ਹੈ, ਜੋ ਚੰਦਰਮੇ ‘ਤੇ ਮਨੁੱਖ ਦੇ ਟਿਕੇ ਰਹਿਣ ਦੀਆਂ ਬੁਨਿਆਦੀ ਸ਼ਰਤਾਂ ‘ਚੋਂ ਇੱਕ ਹੈ ਇਨ੍ਹਾਂ ਲਾਵਾ ਸੁਰੰਗਾਂ ਦੇ ਨੇੜੇ-ਤੇੜੇ ਹੀ ਅਜਿਹਾ ਵਾਤਾਵਰਨ ਬਣਾਇਆ ਜਾਣਾ ਸੰਭਵ ਹੈ, ਜਿੱਥੇ ਮਨੁੱਖ ਜੀਵਨ ਰੱਖਿਆ ਦੇ ਬਨਾਉਟੀ ਉਪਕਰਨਾਂ ਤੋਂ ਮੁਕਤ ਰਹਿੰਦੇ ਹੋਏ, ਕੁਦਰਤੀ ਰੂਪ ਨਾਲ ਜੀਵਨ ਬਿਤਾ ਸਕੇਗਾ ਇਸ ਲਿਹਾਜ ਨਾਲ ਨਾਸਾ ਦਾ ਇਹ ਦਾਅਵਾ ਕਰਨਾ ਸਹੀ ਨਹੀਂ ਹੈ ਕਿ ਚੰਦਰਮੇ ‘ਤੇ ਪਾਣੀ ਦੀ ਖੋਜ ਉਸ ਨੇ ਕੀਤੀ ਹੈ ਇਸ ਨਜ਼ਰੀਏ ਨਾਲ ਭਾਰਤ, ਜਾਪਾਨ ਅਤੇ ਰੂਸ ਦੀ ਵੀ ਅਹਿਮ ਭੂਮਿਕਾ ਹੈ
ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.