ਮੋਦੀ ਦੀ ਕੈਬਨਿਟ ਵਿਚ ਨਰਿੰਦਰ ਬਣੇ ਖੇਤੀਬਾੜੀ ਮੰਤਰੀ
ਨਵੀਂ ਦਿੱਲ੍ਹੀ (ਸੱਚ ਕਹੂੰ ਨਿਊਜ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿੱਚ ਅੱਜ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਗਈ ਹੈ। ਇਸ ਵੰਡ ਤਹਿਤ ਨਰਿੰਦਰ ਸਿੰਘ ਤੋਮਰ (Narendra) ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਹੈ। ਸ਼੍ਰੀ ਤੋਮਰ ਖੇਤੀਬਾੜੀ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਦਾ ਕੰਮ ਵੀ ਵੇਖਣਗੇ। ਤੋਮਰ ਸਿਰ ਇਸ ਗੱਲ ਦਾ ਭਾਰ ਹੋਵੇਗਾ ਕਿ ਖੇਤੀ ਸੰਕਟ ਨਾਲ ਜੂਝਦੇ ਰਾਜਾਂ ਵਿੱਚ ਖੇਤੀ ਨੂੰ ਹੁਲਾਰਾ ਦੇਣ ਲਈ ਉਹ ਕੀ ਉਪਰਾਲੇ ਕਰਨਗੇ। ਪੂਰੇ ਦੇਸ਼ ਵਿਚ ਕਿਸਾਨ ਧਿਰਾਂ ਵੱਲੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੀ ਮੰਗ ਲਈ ਸਮੇਂ ਸਮੇਂ ਸਿਰ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।