ਨਿਊਯਾਰਕ, 5 ਸਤੰਬਰ
ਪਿਛਲੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਆਸਟਰੀਆ ਦੇ
ਡੋਮਿਨਿਕ ਥਿਏਮ ਵਿਰੁੱਧ ਕੁਆਰਟਰ ਫਾਈਨਲ ਮੁਕਾਬਲੇ ਦੇ ਪਹਿਲੇ ਸੈੱਟ ‘ਚ ਹੈਰਾਨੀਜਨਕ ਢੰਗ ਨਾਲ ਇੱਕ ਵੀ ਗੇਮ ਨਹੀਂ ਜਿੱਤ ਸਕੇ ਪਰ ਉਹਨਾਂ ਫਿਰ ਸ਼ਾਨਦਾਰ ਵਾਪਸੀ ਕਰਦੇ ਹੋਏ 0-6, 6-4, 7-5, 6-7, 7-6 ਨਾਲ ਜਿੱਤ ਹ ਾਸਲ ਕੀਤੀ ਅਤੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸਓਪਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ
ਨਡਾਲ ਅਤੇ ਥਿਏਮ ਦਾ ਇਹ ਮੁਕਾਬਲਾ ਦੇਰ ਰਾਤ ਦੋ ਵਜੇ ਸਮਾਪਤ ਹੋਇਆ ਪੰਜ ਸੈੱਟਾਂ ਦੇ ਇਸ ਮੁਕਾਬਲੇ ਨੂੰ ਜਿੱਤਣ ਲਈ ਨਡਾਲ ਨੂੰ ਆਪਣਾ ਪੂਰਾ ਤਜ਼ਰਬਾ ਲਾਉਣਾ ਪਿਆ ਮੈਚ ਚਾਰ ਘੰਟੇ 48 ਮਿੰਟ ਤੱਕ ਚੱਲਿਆ ਥਿਏਮ ਇਹ ਮੈਚ ਹਾਰ ਤਾਂ ਗਏ ਪਰ ਉਹ ਐਂਡੀ ਰੌਡਿਕ ਦੇ ਯੂਐਸ ਓਪਨ ‘ਚ ਨਡਾਲ ਤੋਂ ਕੋਈ ਸੈੱਟ 6-0 ਨਾਲ ਜਿੱਤਣ ਦੇ 14 ਸਾਲ ਬਾਅਦ ਅਜਿਹਾ ਕਾਰਨਾਮਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਤੇ ਅੱਵਲ ਦਰਜਾ ਪ੍ਰਾਪਤ ਨਡਾਲ ਦਾ ਸੈਮੀਫਾਈਨਲ ‘ਚ ਤੀਸਰਾ ਦਰਜਾ ਪ੍ਰਾਪਤ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਮੁਕਾਬਲਾ ਹੋਵੇਗਾ ਮਹਿਲਾ ਵਰਗ ‘ਚ ਸੱਤਵੀਂ ਵਾਰ ਯੂਐਸਓਪਨ ਖ਼ਿਤਾਬ ਦੀ ਤਲਾਸ਼ ‘ਚ ਨਿੱਤਰੀ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਅੱਠਵਾਂ ਦਰਜਾ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਨੂੰ 6-4, 6-3 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੇਰੇਨਾ ਨੇ ਇਹ ਮੈਚ ਇੱਕ ਘੰਟੇ 26 ਮਿੰਟ ‘ਚ ਜਿੱਤਿਆ ਸੇਰੇਨਾ ਹੁਣ ਸੈਮੀਫਾਈਨਲ ‘ਚ 19ਵਾਂ ਦਰਜਾ ਪ੍ਰਾਪਤ ਲਾਤਵੀਆ ਦੀ ਸੇਵਸਤੋਵਾ ਨਾਲ ਭਿੜੇਗੀ