ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਨਾਭਾ ਪੁਲਿਸ ਵੱ...

    ਨਾਭਾ ਪੁਲਿਸ ਵੱਲੋਂ ਜਾਅਲੀ ਕਰੰਸੀ ਸਮੇਤ ਤਿੰਨ ਕਾਬੂ

    Fake Currency

    (ਤਰੁਣ ਕੁਮਾਰ ਸ਼ਰਮਾ) ਨਾਭਾ। ਜਿਲ੍ਹਾ ਪੁਲਿਸ ਮੁੱਖੀ ਪਟਿਆਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲਦੀ ਨਜ਼ਰ ਆਈ ਜਦੋਂ ਦਵਿੰਦਰ ਅੱਤਰੀ ਡੀ.ਐਸ.ਪੀ ਨਾਭਾ ਦੀ ਅਗਵਾਈ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਜਸਵੀਰ ਸਿੰਘ ਇੰਚਾਰਜ ਪੁਲਿਸ ਚੌਕੀ ਗਲਵੱਟੀ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਪਿੰਡ ਹਰੀਗੜ ਮੌਜੂਦ ਸੀ ਤਾ ਕਥਿਤ ਰੂਪ ’ਚ ਮਿਲੀ ਗੁਪਤ ਇਤਲਾਹ ਅਨੁਸਾਰ ਹਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਬਿਸਨਪੁਰ ਛੰਨਾ, ਅਸੋਕ ਕੁਮਾਰ ਪੁੱਤਰ ਲੇਖ ਰਾਜ ਵਾਸੀ ਅੰਮ੍ਰਿਤਸਰ ਅਤੇ ਮਹਾਵੀਰ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਪਿੰਡ ਕੋਰਜੀਵਾਲਾ ਦੇ ਜਾਅਲੀ ਕਰੰਸੀ ਦੇ ਕੰਮ ਦੀ ਜਾਣਕਾਰੀ ਮਿਲੀ। (Fake Currency)

    ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਵੱਲੋਂ ਕਥਿਤ ਰੂਪ ’ਚ ਇੱਕ ਗਿਰੋਹ ਬਣਾ ਕੇ ਜਾਅਲੀ ਕਰੰਸੀ ਨਾਲ ਭੋਲੇ ਭਾਲੇ ਲੋਕਾਂ ਨੂੰ ਠੱਗਣ ਲਈ ਵਰਤਦੇ ਹਨ। ਸੂਚਨਾ ਮਿਲੀ ਕਿ ਕਥਿਤ ਦੋਸ਼ੀ ਅੱਜ ਵੀ ਭਾਰੀ ਮਾਤਰਾ ਵਿੱਚ ਜਾਅਲੀ ਕਰੰਸੀ ਲੈ ਕਰ ਨਾਭਾ ਤੋਂ ਮਲੇਰਕੋਟਲਾ ਨੂੰ ਜਾ ਰਹੇ ਹਨ। ਜਿਸ ਸੰਬੰਧੀ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਹਰੀਗੜ ਬੱਸ ਅੱਡਾ ਨਾਕਾਬੰਦੀ ਕਰਕੇ ਉਕਤਾਨ ਵਿਅਕਤੀਆਂ ਨੂੰ ਸਮੇਤ ਮੋਟਰਸਾਈਕਲ ਅਤੇ 1, 25, 000/- (ਇੱਕ ਲੱਖ ਪੰਚੀ ਹਜਾਰ ਰੁਪਏ) ਦੀ ਜਾਅਲੀ ਕਰੰਸੀ ਕਥਿਤ ਰੂਪ ’ਚ ਬ੍ਰਾਮਦ ਕੀਤੀ। ਉਪਰੋਕਤ ਕਥਿਤ ਦੋਸ਼ੀਆਨਾਂ ਨੂੰ ਗਿ੍ਰਫਤਾਰ ਕਰਕੇ ਨਾਭਾ ਪੁਲਿਸ ਵੱਲੋ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। (Fake Currency)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here