29 ਮਈ ਨੂੰ ਸੋਲਨ ਵਿੱਚ ਗੂੰਜੇਗਾ ਰਾਮ-ਨਾਮ, ਕੀਤੇ ਜਾਣਗੇ ਮਾਨਵਤਾ ਭਲਾਈ ਕੰਮ

Naamcharcha Sachkahoon

29 ਮਈ ਨੂੰ ਸੋਲਨ ਵਿੱਚ ਗੂੰਜੇਗਾ ਰਾਮ-ਨਾਮ, ਕੀਤੇ ਜਾਣਗੇ ਮਾਨਵਤਾ ਭਲਾਈ ਕੰਮ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਹਿਮਾਚਲ ਵੱਲੋਂ 29 ਮਈ 2022 ਦਿਨ ਐਤਵਾਰ ਨੂੰ ਥੋਡੋ ਗਰਾਊਂਡ, ਰਾਜਗੜ੍ਹ ਰੋਡ, ਸੋਲਨ (ਹਿਮਾਚਲ ਪ੍ਰਦੇਸ਼) ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਨਾਮਚਰਚਾ ਦਾ ਸਮਾਗਮ ਕਰਵਾਇਆ ਜਾਵੇਗਾ। ਸੂਬਾ ਪੱਧਰ ‘ਤੇ ਹੋਣ ਵਾਲੇ ਇਸ ਵਿਸ਼ਾਲ ਨਾਮਚਰਚਾ ਪ੍ਰੋਗਰਾਮ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੰਮ ਵੀ ਕੀਤੇ ਜਾਣਗੇ। ਦੱਸ ਦੇਈਏ ਕਿ ਬੀਤੀ 22 ਤਰੀਕ ਨੂੰ ਹਿਮਾਚਲ ਪ੍ਰਦੇਸ਼ ਦੀ ਸਾਧ ਸੰਗਤ ਵੱਲੋਂ ਪਰਮਪਿਤਾ ਸ਼ਾਹ ਸਤਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ, ਪਾਲਮਪੁਰ (ਕਾਂਗੜਾ) ਵਿਖੇ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ‘ਤੇ ਪੂਰਨ ਵਿਸ਼ਵਾਸ ਪ੍ਰਗਟ ਕਰਦੇ ਹੋਏ ਪ੍ਰਣ ਲਿਆ ਕਿ ਹੁਣ ਹਰ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਵੀ ਇਸੇ ਤਰ੍ਹਾਂ ਨਾਮਚਰਚਾ ਦਾ ਆਯੋਜਨ ਕਰਿਆ ਕਰੇਗੀ।

Naamcharcha

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here