ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home ਸੂਬੇ ਪੰਜਾਬ ਪਵਿੱਤਰ ਅਵਤਾਰ ...

    ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਕੀਤੀ ਨਾਮ ਚਰਚਾ, ਲੋੜਵੰਦ ਪਰਿਵਾਰਾ ਨੂੰ ਦਿੱਤਾ ਰਾਸ਼ਨ

    Ration Distributed Sachkahoon

    ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਕੀਤੀ ਨਾਮ ਚਰਚਾ, ਲੋੜਵੰਦ ਪਰਿਵਾਰਾ ਨੂੰ ਦਿੱਤਾ ਰਾਸ਼ਨ

    (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖ਼ੁਸ਼ੀ ਵਿੱਚ ਸੁਨਾਮ ਸ਼ਹਿਰ ਦੀ ਨਾਮ ਚਰਚਾ ਭੈਣ ਨੀਸਾ ਗੇਰਾ ਇੰਸਾਂ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਮੌਕੇ ਕਵੀਰਾਜ ਵੀਰਾਂ ਵੱਲੋਂ ਖੁਸ਼ੀ ਪਰਥਾਏ ਸ਼ਬਦ ਬੋਲੇ ਗਏ ਅਤੇ ਸੰਤਾਂ ਮਹਾਤਮਾਵਾਂ ਦੇ ਪਵਿੱਤਰ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ। ਉਪਰੰਤ ਭੈਣ ਨੀਸਾ ਗੇਰਾ ਇੰਸਾਂ ਜੀ ਦੇ ਪਰਿਵਾਰ ਵੱਲੋਂ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿਚ ਇੱਕ ਅਤਿ ਲੋੜਵੰਦ ਪਰਿਵਾਰਾਂ ਨੂੰ ਮਹੀਨੇ ਭਰ ਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸ਼ਹਿਰੀ ਭੰਗੀਦਾਸ ਗੁਲਜਾਰ ਸਿੰਘ ਇੰਸਾਂ, ਪੰਦਰਾਂ ਮੈਂਬਰ ਓਮ ਪ੍ਰਕਾਸ਼ ਇੰਸਾਂ, ਮਾਸਟਰ ਮੇਜਰ ਸਿੰਘ ਇੰਸਾਂ, ਮਾਸਟਰ ਜਾਗਰ ਸਿੰਘ ਇੰਸਾਂ, ਸੁਜਾਨ ਭੈਣ ਨਿਰਮਲਾ ਇੰਸਾਂ, ਭੈਣ ਮਮਤਾ ਇੰਸਾਂ ਆਈ.ਟੀ.ਵਿੰਗ ਅਤੇ ਸ਼ਹਿਰ ਦੀ ਸਮੂਹ ਸਾਧ ਸੰਗਤ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here