Sunam News: ਸਰੀਰਦਾਨੀ ਵਿਜੇ ਕੁਮਾਰ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ

Sunam News

Sunam News: ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦਾ ਕੀਤਾ ਸੀ ਪ੍ਰਣ

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਸਰੀਰਦਾਨੀ ਵਿਜੇ ਕੁਮਾਰ ਇੰਸਾਂ ਦਾ ਬੀਤੇ ਦਿਨੀ ਦੇਹਾਤ ਹੋ ਗਿਆ ਸੀ, ਜਿਨਾ ਦੀ ਉਮਰ (74) ਸਾਲ ਦੀ ਸੀ। ਉਨ੍ਹਾਂ ਨੇ ਜਿਉਦੇ ਜੀਅ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਅਨੁਸਾਰ ਪ੍ਰਣ ਕੀਤਾ ਹੋਇਆ ਸੀ, ਕਿ ਮਰਨੋ ਉਪਰੰਤ ਮੇਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਇਸ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਪੂਰਾ ਕਰਦਿਆਂ ਉਨ੍ਹਾਂ ਵਿਜੇ ਕੁਮਾਰ ਇੰਸਾਂ ਦਾ ਸਰੀਰਦਾਨ ਕਰ ਦਿੱਤਾ ਗਿਆ ਸੀ।

Sunam News

ਅੱਜ ਉਨ੍ਹਾਂ ਦੇ ਅੰਤਿਮ ਅਰਦਾਸ ਸਬੰਧੀ ਨਾਮ ਚਰਚਾ ਬਾਬਾ ਭਾਈ ਮੁਲ ਚੰਦ ਸਾਹਿਬ ਜੀ ਧਰਮਸਾਲਾ ਵਿਖੇ ਕੀਤੀ ਗਈ। ਜਿਸ ਵਿੱਚ ਸਾਕ-ਸਬੰਧੀ, ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਿਰਕਤ ਕੀਤੀ ਜਿਨ੍ਹਾਂ ਸਰੀਰਦਾਨੀ ਵਿਜੇ ਕੁਮਾਰ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। Sunam News

Sunam News

ਇਸ ਮੌਕੇ ਜਿੰਮੇਵਾਰਾਂ ਨੇ ਕਿਹਾ ਕਿ ਸਰੀਰਦਾਨੀ ਵਿਜੇ ਕੁਮਾਰ ਇੰਸਾਂ ਜੀ ਹਮੇਸ਼ਾ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤੇ ਚਲਦੇ ਹੋਏ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ‘ਚ ਪਰਿਵਾਰ ਦਾ ਸਾਥ ਦਿੰਦੇ ਸਨ ਅਤੇ ਉਹਨਾਂ ਵੱਲੋਂ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ। ਇਸ ਸਲਾਗਾਯੋਗ ਕਾਰਜ ਲਈ ਉਹ ਸਟੇਟ ਕਮੇਟੀ ਵੱਲੋਂ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ।

ਸਟੇਟ ਕਮੇਟੀ ਵੱਲੋਂ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ

ਜੇਕਰਯੋਗ ਹੈ ਕਿ ਇਹ ਸਰੀਰਦਾਨ ਸੁਨਾਮ ਬਲਾਕ ਦੇ ਵਿੱਚੋਂ 36ਵਾਂ ਸਰੀਰਦਾਨ ਹੈ, ਇਸ ਦੇ ਲਈ ਸਰੀਰਦਾਨ ਕਰਨ ਦੇ ਲਈ ਸਟੇਟ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਪਰਿਵਾਰ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸਟੇਟ ਕਮੇਟੀ ਮੈਂਬਰ ਸਹਿਦੇਵ ਇੰਸਾਂ, ਗਗਨਦੀਪ ਇੰਸਾਂ, ਰਾਜੇਸ਼ ਬਿੱਟੂ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਪ੍ਰੇਮੀ ਸੇਵਕ ਜਗਤਪੁਰਾ ਪਾਲੀ ਇੰਸਾਂ, ਗੁਲਜਾਰ ਸਿੰਘ ਇੰਸਾਂ, ਜਸਪਾਲ ਸਿੰਘ ਇੰਸਾਂ, ਭਰਤ ਸੁਨਾਮੀ, ਜਸਵੰਤ ਭੰਮ ਇੰਸਾ, ਨਾਨਕ ਇੰਸਾਂ, ਪ੍ਰੇਮੀ ਸੇਵਕ ਨੀਲੋਵਾਲ ਮੇਘ ਇੰਸਾਂ, ਮਨਜੀਤ ਸਿੰਘ ਇੰਸਾ, ਗੁਰਜੀਤ ਮੀਤਾ ਇੰਸਾਂ, ਸੰਜੀਵ ਇੰਸਾ, ਡਾ. ਬੁੱਧਰਾਮ ਇੰਸਾਂ, ਦੀਦਾਰ ਇੰਸਾਂ, ਭੈਣ ਅਮਰਜੀਤ ਇੰਸਾਂ,

ਭੈਣ ਚਰਨਜੀਤ ਇੰਸਾ, ਭੈਣ ਮੋਨੀਕਾ ਇੰਸਾਂ, ਭੈਣ ਮਨਜੀਤ ਇੰਸਾ, ਭੈਣ ਸੰਜਨਾ ਇੰਸਾ, ਭੈਣ ਸ਼ਾਂਤੀ ਭੈਣ, ਭੈਣ ਮਨਜੀਤ ਜੌੜਾ ਇੰਸਾਂ ਤੋਂ ਇਲਾਵਾ ਸੱਚਖੰਡ ਵਾਸੀ ਵਿਜੇ ਕੁਮਾਰ ਇੰਸਾਂ ਦੇ ਪਰਿਵਾਰਿਕ ਮੈਂਬਰ ਸਪੁੱਤਰ ਸੁਰਿੰਦਰ ਇੰਸਾਂ, ਓਗਿੰਦਰ ਇੰਸਾਂ, ਜੋਗਿੰਦਰ ਇੰਸਾਂ, ਸੁੱਖਵਿੰਦਰ ਇੰਸਾਂ, ਗੁਰਵਿੰਦਰ ਇੰਸਾਂ (ਸਾਰੇ ਸਪੁੱਤਰ), ਅਤੇ ਸਮੂਹ ਪਰਿਵਾਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸੁਜਾਨ ਭੈਣਾ, ਸਾਕ ਸਬੰਧੀ, ਰਿਸ਼ਤੇਦਾਰ ਤੇ ਸੰਗਰੂਰ, ਸੁਨਾਮ ਆਦਿ ਬਲਾਕਾਂ ਤੋਂ ਸਮੂਹ ਸਾਧ-ਸੰਗਤ ਨੇ ਨਾਮ ਚਰਚਾ ਦੌਰਾਨ ਸਰੀਰਦਾਨੀ ਵਿਜੇ ਕੁਮਾਰ ਇੰਸਾਂ ਨੂੰ ਸ਼ਰਧਾਂਜਲੀ ਦਿੱਤੀ।