ਮਿੱਥ ਤੇ ਵਿਗਿਆਨ : ਅਹੱਲਿਆ ਦਾ ਪ੍ਰਸੰਗ

ਮਿੱਥ ਤੇ ਵਿਗਿਆਨ : ਅਹੱਲਿਆ ਦਾ ਪ੍ਰਸੰਗ

ਵਿਗਿਆਨ ਦੀਆਂ ਤਮਾਮ ਵਿਗਿਆਨਕ ਖੋਜਾਂ ਸ਼ੁਰੂਆਤੀ ਦੌਰ ’ਚ ਕਲਪਨਾ ਤੋਂ ਪਰੇ ਅਤੇ ਅਸੰਭਵ ਲੱਗਦੀਆਂ ਹਨ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਪ੍ਰਾਚੀਨ ਗ੍ਰੰਥਾਂ ਦੀਆਂ ਹੈਰਾਨੀਜਨਕ ਕਥਾਵਾਂ ਨੂੰ ਮਿੱਥ ਕਹਿ ਕੇ ਨਕਾਰ ਦਿੰਦੇ ਹਾਂ ਪਰ ਅੱਗੇ ਚੱਲ ਕੇ ਕੋਈ ਖੋਜ ਜਦੋਂ ਪੂਰਨ ਰੂਪ ’ਚ ਹੋਂਦ ’ਚ ਆ ਜਾਂਦੀ ਹੈ ਤਾਂ ਅਸੀਂ ਹੈਰਾਨ ਰਹਿ ਜਾਂਦੇ ਹਾਂ ਇਹੀ ਸਾਡੇ ਮਿੱਥਕਾਂ ਦੇ ਨਾਲ ਹੈ ਜਿਵੇਂ-ਜਿਵੇਂ ਤਕਨੀਕੀ ਵਿਕਾਸ ਬ੍ਰਹਿਮੰਡ ਦੇ ਰਹੱਸਾਂ ਨੂੰ ਉਜਾਗਰ ਕਰਦਾ ਜਾ ਰਿਹਾ ਹੈ,

ਉਵੇਂ-ਉਵੇਂ ਮਿੱਥਕ ਵੀ ਸੱਚ ਦੀ ਕਸੌਟੀ ’ਤੇ ਖਰੇ ਉੁਤਰ ਰਹੇ ਹਨ ਭਾਰਤ ਸਮੇਤ ਦੁਨੀਆ ਦੇ ਵਿਗਿਆਨੀ ਅੱਜ-ਕੱਲ੍ਹ ਹਵਾ ਅਤੇ ਮੀਥੇਨ ਨਾਲ ਭੋਜਨ ਬਣਾਉਣ ਦੇ ਯਤਨ ’ਚ ਲੱਗੇ ਹਨ ਕੁਝ ਵਿਗਿਆਨੀਆਂ ਨੂੰ ਇਸ ਪ੍ਰਯੋਗ ’ਚ ਸਫ਼ਲਤਾ ਵੀ ਮਿਲ ਗਈ ਹੈ ਬਾਲਮੀਕੀ ਰਮਾਇਣ ਅਨੁਸਾਰ, ਗੌਤਮ ਰਿਸ਼ੀ ਆਪਣੀ ਪਤਨੀ ਅਹੱਲਿਆ ਦੇ ਚਰਿੱਤਰ ’ਤੇ ਸ਼ੱਕ ਕਰਕੇ ਉਸ ਨੂੰ ਹਵਾ ਖਾ-ਪੀ ਕੇ ਅਦ੍ਰਿਸ਼ ਰਹਿਣ ਦਾ ਸ਼ਰਾਪ ਦਿੰਦੇ ਹਨ

ਸਿਰਫ਼ ਹਵਾ ਪੀ ਕੇ ਜਿੰਦਾ ਰਹਿਣ ਵਾਲੀ ਇਸ ਇਸਤਰੀ ਨੂੰ ਹੋਰ ਰਮਾਇਣਾਂ ਵਿਚ ਸ਼ਿਲਾ (ਪੱਥਰ) ਦੀ ਉਪਮਾ ਦਿੱਤੀ ਗਈ ਹੈ ਜੇਕਰ ਉਹ ਸ਼ਿਲਾ ’ਚ ਬਦਲ ਗਈ ਹੁੰਦੀ ਤਾਂ ਉਨ੍ਹਾਂ ਦੇ ਪੁੱਤਰ ਸ਼ਤਾਨੰਦ ਅਤੇ ਚਿਰਕਾਰੀ ਅਤੇ ਪੁੱਤਰੀ ਅੰਜਨੀ ਉਨ੍ਹਾਂ ਦੀ ਸੇਵਾ-ਟਹਿਲ ’ਚ ਕਿਉਂ ਲੱਗੇ ਦਿਖਾਏ ਜਾਂਦੇ? ਅਰਥਾਤ ਸਾਡੇ ਰਿਸ਼ੀ ਹਵਾ ਨਾਲ ਭੋਜਨ ਬਣਾਉਣ ਦੀ ਤਰਕੀਬ ਨਾ ਸਿਰਫ਼ ਜਾਣਦੇ ਸਨ, ਸਗੋਂ ਔਖੀ ਘੜੀ ਵਿਚ ਉਸ ਦਾ ਸੇਵਨ ਵੀ ਕੀਤਾ ਜਾਂਦਾ ਸੀ

ਮਹਾਂਭਾਰਤ ’ਚ ਜਦੋਂ ਧ੍ਰਿਤਰਾਸ਼ਟਰ, ਗੰਧਾਰੀ, ਕੁੰਤੀ ਅਤੇ ਸੰਜੈ ਜਦੋਂ ਜੰਗਲ ਨੂੰ ਚਲੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਵੀ ਹਵਾ ਦਾ ਸੇਵਨ ਕਰਕੇ ਜਿੰਦਾ ਰਹਿੰਦੇ ਦਿਖਾਇਆ ਗਿਆ ਹੈ ਹਾਲੇ ਤੱਕ ਵਿਗਿਆਨ ਦੀ ਇਹੀ ਧਾਰਨਾ ਹੈ ਕਿ ਜਿਉਣ ਲਈ ਕੁਝ ਨਾ ਕੁਝ ਖਾਣਾ ਬੇਹੱਦ ਜ਼ਰੂਰੀ ਹੈ ਪਰ ਇੱਕ ਨਿਸ਼ਚਿਤ ਸਮੇਂ ਤੱਕ ਕੁਝ ਲੋਕਾਂ ਦੀ ਬਗੈਰ ਭੋਜਨ-ਪਾਣੀ ਦੇ ਜਿੰਦਾ ਰਹਿਣ ਦੀਆਂ ਖਬਰਾਂ ਵਿਗਿਆਨੀਆਂ ਨੂੰ ਹੈਰਾਨੀ ’ਚ ਪਾਉਂਦੀਆਂ ਹਨ, ਇਹ ਜਾਣਨ ਲਈ ਪ੍ਰੇਰਿਤ ਕਰਦੀ ਰਹੀਆਂ ਹਨ ਕਿ ਉਹ ਅਜਿਹੀਆਂ ਖੋਜਾਂ ਕਰਨ, ਜਿਨ੍ਹਾਂ ’ਚ ਬਿਨਾਂ ਭੋਜਨ ਦੇ ਜਿੰਦਾ ਰਹਿਣ ਦੀਆਂ ਸੰÎਭਾਨਾਵਾਂ ਬਣਦੀਆਂ ਹੋਣ

ਥੱਕੀ ਹਾਲਤ ਵਿਚ ਜਾਂ ਸੋਗਗ੍ਰਸਤ ਰਹਿੰਦੇ ਹੋਏ ਹਰੇਕ ਮਨੁੱਖ ’ਚ ਇਹ ਵਿਚਾਰ ਪੈਦਾ ਹੁੰਦਾ ਹੈ ਕਿ ਭੋਜਨ ਬਣਾਉਣਾ ਅਤੇ ਖਾਣਾ ਹੀ ਨਾ ਪਵੇ ਜਾਂ ਕੋਈ ਅਜਿਹੀ ਗੋਲੀ (ਦਵਾਈ) ਮੁਹੱਈਆ ਹੋਵੇ, ਜਿਸ ਨੂੰ ਖਾਣ ਤੋਂ ਬਾਅਦ ਭੁੱਖ ਲੱਗੇ ਹੀ ਨਾ ਦੁਨੀਆ ਦੇ ਵਿਗਿਆਨੀ ਵੀ ਭੁੱਖ ਨਾ ਲੱਗਣ ਵਾਲੀ ਜਾਂ ਭੁੱਖ ਮਿਟਾਉਣ ਵਾਲੇ ਪੌਸ਼ਟਿਕ ਤੱਤਾਂ ਦੀ ਗੋਲੀ ਬਣਾਉਣ ਦੀ ਕੋਸ਼ਿਸ਼ ’ਚ ਲੱਗੇ ਹਨ, ਪਰ ਹਾਲੇ ਪੂਰਨ ਸਫ਼ਲਤਾ ਨਹੀਂ ਮਿਲੀ ਹੈ ਇਸ ਲਈ ਪੌਦਿਆਂ ਅਤੇ ਬਨਸਪਤੀਆਂ ਤੋਂ ਵੀ ਪ੍ਰੇਰਨਾ ਲਈ ਜਾ ਰਹੀ ਹੈ, ਕਿਉਂਕਿ ਇਹ ਪ੍ਰਕਿਰਤੀ ’ਚ ਮੁਹੱਈਆ ਤੱਤਾਂ ਤੋਂ ਹੀ ਆਪਣਾ ਪੋਸ਼ਣ ਗ੍ਰਹਿਣ ਕਰਕੇ ਜਿੰਦਾ ਰਹਿੰਦੇ ਹਨ ਰੁੱਖ-ਪੌਦੇ ਪ੍ਰਕਾਸ਼ ਸੰਸਲੇਸ਼ਣ ਜ਼ਰੀਏ ਆਪਣਾ ਭੋਜਨ ਗ੍ਰਹਿਣ ਕਰਦੇ ਹਨ ਇਸ ਲਈ, ਮਨੁੱਖ ਦਾ ਸਰੀਰ ਪੰਚ ਤੱਤਾਂ ਤੋਂ ਸਿੱਧਾ ਕਿਉਂ ਭੋਜਨ ਜਾਂ ਊਰਜਾ ਗ੍ਰਹਿਣ ਨਹੀਂ ਕਰ ਸਕਦਾ?

ਵਿਗਿਆਨੀਆਂ ਨੇ ਇਸ ਦ੍ਰਿਸ਼ਟੀ ਨਾਲ 39 ਪੋਸ਼ਕ ਤੱਤਾਂ ਵਾਲਾ ਇੱਕ ਚੂਰਨ ਬਣਾਇਆ ਹੈ, ਪਰ ਹਾਲੇ ਉਹ ਆਮ ਨਹੀਂ ਹੋਇਆ ਹੈ ਸਾਡੇ ਵੇਦਾਂ ੂਅਤੇ ਯੋਗ-ਸਾਧਨਾ ’ਚ ‘ਪ੍ਰਾਣਵਾਯੂ’ ਦਾ ਜ਼ਿਕਰ ਹੈ ਇਸ ਨੂੰ ‘ਪ੍ਰਾਣਾ’ ਵੀ ਕਿਹਾ ਗਿਆ ਹੈ ਇਸ ਆਧਾਰ ’ਤੇ ਵਿਗਿਆਨੀਆਂ ਦਾ ਇੱਕ ਸਮੂਹ ਇਹ ਮੰਨ ਕੇ ਚੱਲ ਰਿਹਾ ਹੈ ਕਿ ਸਿਰਫ਼ ਹਵਾ ਪੀ ਕੇ ਜਿੰਦਾ ਰਿਹਾ ਜਾ ਸਕਦਾ ਹੈ ਸੂਰਜ ਦੇ ਪ੍ਰਕਾਸ਼ ’ਚ ਖੜੇ੍ਹ ਰਹਿ ਕੇ ਵੀ ਸਰੀਰ ਜੀਵਨਦਾਈ ਤੱਤ ਗ੍ਰਹਿਣ ਕਰ ਲੈਂਦਾ ਹੈ ਪੱਛਮੀ ਦੇਸ਼ਾਂ ’ਚ ਇਸ ਪ੍ਰਕਿਰਿਆ ਨੂੰ ‘ਬੇ੍ਰਥੀਰਿਯੰਨਿਆ’ ਕਹਿੰਦੇ ਹਨ ਬਸ਼ਰਤੇ, ਪ੍ਰਾਣਵਾਯੂ ਅਤੇ ਪ੍ਰਕਾਸ਼ ਦੀਆਂ ਕਿਰਨਾਂ ਤੋਂ ਜੀਵਨਦਾਈ ਤੱਤ ਗ੍ਰਹਿਣ ਕਰਨ ਲਈ ਪਹਿਲਾਂ ਸ਼ਾਕਾਹਾਰੀ ਹੋਣਾ ਜ਼ਰੂਰੀ ਹੈ

ਇਸ ਤੋਂ ਬਾਅਦ ਕੁਝ ਸਮੇਂ ਤੱਕ ਸਿਰਫ਼ ਤਰਲ ਪਦਾਰਥਾਂ ਨੂੰ ਗ੍ਰਹਿਣ ਕਰਨ ਦੀ ਆਦਤ ਪਾਉਣੀ ਹੋਵੇਗੀ ਇਸ ਤੋਂ ਬਾਅਦ ਹਵਾ ਅਤੇ ਪ੍ਰਕਾਸ਼ ’ਤੇ ਜਿੰਦਾ ਰਹਿਣਾ ਸੰਭਵ ਬਣ ਸਕਦਾ ਹੈ ਰਿਸ਼ੀ-ਮੁਨੀ ਇਨ੍ਹਾਂ ਕਿਰਿਆਵਾਂ ਦਾ ਆਪਣੇ ਸਰੀਰ ’ਤੇ ਪ੍ਰਯੋਗ ਕਰਕੇ ਕਈ ਸਾਲਾਂ ਤੱਕ ਜਿੰਦਾ ਰਹਿੰਦੇ ਦਿਖਾਏ ਗਏ ਹਨ ਕਿਉਂਕਿ ਅਹਿੱਲਿਆ ਰਿਸ਼ੀ ਪਤਨੀ ਸੀ, ਸੋ ਰਿਸ਼ੀਆਂ ਦੀ ਰੋਜ਼ਾਨਾ ਜਿੰਦਗੀ ਘੱਟ-ਭੋਜਨ ਅਤੇ ਵਰਤ ’ਤੇ ਨਿਰਭਰ ਰਹਿੰਦੀ ਹੈ ਯੋਗ-ਸਾਧਨਾ ਦਾ ਨਿਤਨੇਮ ਇਸ ਲਈ ਇਹ ਸਹਿਜ਼ ਹੀ ਮੰਨਿਆ ਜਾ ਸਕਦਾ ਹੈ ਕਿ ਅਹਿੱਲਿਆ ਨੇ ਹਵਾ ਪੀ ਕੇ ਸਰਾਪ ਦਾ ਸਮਾਂ ਬਿਤਾÎਇਆ ਹਵਾ ਪੀ ਕੇ ਜਿੰਦਾ ਰਹਿਣ ਦੇ ਸੰਦਰਭ ’ਚ ਇੱਕ ਤਾਜ਼ਾ ਰਿਸਰਚ ਹੋਇਆ ਹੈ ਫ਼ਿਨਲੈਂਡ ਦੇ ਵਿਗਿਆਨੀਆਂ ਨੇ ਹਵਾ, ਪਾਣੀ, ਸੂਖ਼ਮ-ਅਣੂ (ਮਾਈਕ੍ਰੋਬਸ) ਅਤੇ ਊਰਜਾ ਨੂੰ ਮਿਲਾ ਕੇ ਭੋਜਨ ਬਣਾਉਣ ਦਾ ਕੰਮ ਕੀਤਾ ਹੈ

ਵਿਗਿਆਨੀ ਇਸ ਨੂੰ ਭਵਿੱਖ ਦਾ ਭੋਜਨ ਦੱਸ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਉਨ੍ਹਾਂ ਗਰੀਬ ਦੇਸ਼ਾਂ ’ਚ, ਜਿੱਥੇ ਲੋਕਾਂ ਨੂੰ ਖਾਣ ਲਈ ਅਨਾਜ ਅਤੇ ਜਾਨਵਰਾਂ ਨੂੰ ਚਾਰਾ ਨਹੀਂ ਮਿਲਦਾ ਹੈ, ਉਨ੍ਹਾਂ ਲਈ ਇਹ ਤਕਨੀਕ ਉਪਯੋਗੀ ਹੈ ਹਾਲਾਂਕਿ ਇਸ ਭੋਜਨ ਦਾ ਸਵਾਦ ਹਾਲੇ ਬਹੁਤ ਚੰਗਾ ਨਹੀਂ ਹੈ, ਪਰ ਇਸ ’ਚ ਬੇਸਿਕ ਪ੍ਰੋਟੀਨ ਅਤੇ ਖਣਿੱਜ ਮੌਜੂਦ ਹਨ ਇਸ ਭੋਜਨ ਨੂੰ ਫਿਨਲੈਂਡ ਦੇ ‘ਵੀਟੀਟੀ ਟੈਕਨੀਕਲ ਰਿਸਰਚ ਸੈਂਟਰ’ ਨੇ ਤਿਆਰ ਕੀਤਾ ਹੈ ਸੈਂਟਰ ਦੇ ਵਿਗਿਆਨੀਆਂ ਦਾ ਦਾਅਵਾ ਹੈ, ਹਵਾ ’ਚ ਮੌਜੂਦ ਕਾਰਬਨ ਡਾਈਆਕਸਾਈਡ, ਪਾਣੀ, ਸੂਖ਼ਮ-ਅਣੂ ਅਤੇ ਸੌਰ ਊਰਜਾ ਨਾਲ ਭਵਿੱਖ ਦਾ ਭੋਜਨ ਬਣਾਇਆ ਜਾ ਸਕਦਾ ਹੈ ਇਸ ਲਈ ਇਨ੍ਹਾਂ ਚੀਜਾਂ ਨੂੰ ਕੌਫ਼ੀ ਕੱਪ ਦੇ ਆਕਾਰ ਦੇ ਇੱਕ ਬਾਇਓਰਿਐਕਟਰ ’ਚ ਮਿਕਸ ਕਰਦੇ ਹਨ

ਫ਼ਿਰ ਉਸ ’ਚ ਬਿਜਲੀ ਦਾ ਕਰੰਟ ਲੰਘਾਉਂਦੇ ਹਨ ਇਸ ਨਾਲ ਇੱਕ ਪਾਊਡਰ ਬਣਦਾ ਹੈ, ਜਿਸ ’ਚ 50 ਫੀਸਦੀ ਪ੍ਰੋਟੀਨ, 25 ਫੀਸਦੀ ਕਾਰਬੋਹਾਈਡ੍ਰੇਟ ਅਤੇ ਬਾਕੀ ’ਚ ਫੈਟ, ਨਿਊਕਲਿਕ ਐਸਿਡ ਹੁੰਦੇ ਹਨ ਹਾਲਾਂਕਿ, ਇਹ ਹਾਲੇ ਇਨਸਾਨਾਂ ਦੇ ਖਾਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕਿਆ ਹੈ, ਪਰ ਜਾਨਵਰ ਅਸਾਨੀ ਨਾਲ ਖਾ ਸਕਦੇ ਹਨ ਇਨਸਾਨ ਦੇ ਖਾਣ ਦੇ ਲਾਇਕ ਬਣਾਉਣ ਲਈ ਹਾਲੇ ਹੋਰ ਪ੍ਰਯੋਗ ਕੀਤੇ ਜਾ ਰਹੇ ਹਨ ਵਿਗਿਆਨਕਾਂ ਦੇ ਇਸ ਨੂੰ ‘ਫੂਡ ਫਾਰਮ ਇਲੈਕਟ੍ਰੀਸਿਟੀ ਪ੍ਰੋਗਰਾਮ’ ਨਾਂਅ ਦਿੱਤਾ ਹੈ ਭਾਰਤ ’ਚ ਇਸ ਤਰਜ਼ ’ਤੇ ਬੈਂਗਲੁਰੂ ਦੀ ਕੰਪਨੀ ‘ਸਟਿੰਗ ਬਾਇਓ’ ਕੰਮ ਕਰ ਰਹੀ ਹੈ ਇਹ ਕੰਪਨੀ ਮੀਥੇਨ ਨਾਲ ਪ੍ਰੋਟੀਨ ਪਾਊਡਰ ਬਣਾਉਣ ’ਚ ਲੱਗੀ ਹੈ

ਇਹ ਪਸ਼ੂਆਂ ਦਾ ਚਾਰਾ ਹੋਵੇਗਾ ਜੇਕਰ ਹਵਾ ਤੋਂ ਤਿਆਰ ਭਵਿੱਖ ਦੇ ਇਸ ਭੋਜਨ ’ਚ ਠੀਕ ਤਰ੍ਹਾਂ ਸਫ਼ਲਤਾ ਮਿਲ ਜਾਂਦੀ ਹੈ ਤਾਂ ਖੇਤੀ ’ਤੇ ਨਿਰਭਰਤਾ ਘੱਟ ਹੋ ਜਾਵੇਗੀ ਨਤੀਜੇ ਵਜੋਂ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ’ਚ ਵੀ ਕਮੀ ਆਵੇਗੀ ਇਸ ਤੋਂ ਇਲਾਵਾ ਪਸ਼ੂ ਪਾਲਣ ਨਾਲ ਕਰੀਬ 14.5 ਫੀਸਦੀ ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਹਨ, ਉਸ ’ਚ ਵੀ ਕਮੀ ਆਵੇਗੀ ਸੁਣਨ ’ਚ ਇਹ ਰਿਸਰਚ ਬੇਸ਼ੱਕ ਹੀ ਹਾਲੇ ਸੱਚ ਨਾ ਲੱਗ ਰਹੇ ਹੋਣ, ਪਰ ਭਵਿੱਖ ’ਚ ਇਹ ਸੱਚ ਸਾਬਤ ਹੋਣਗੇ ਫ਼ਿਲਹਾਲ, ਇਨ੍ਹਾਂ ਤੱਥਾਂ ਤੋਂ ਪ੍ਰਮਾਣਿਤ ਹੁੰਦਾ ਹੈ ਕਿ ਸਾਡੇ ਰਿਸ਼ੀ-ਮੁੰਨੀਹਵਾ ਤੋਂ ਭੋਜਨ ਬਣਾਉਣ ਅਤੇ ਉਸ ਦੇ ਸੇਵਨ ਕਰਨ ਦੇ ਪ੍ਰਯੋਗ ਭਲੀ-ਭਾਂਤ ਜਾਣਦੇ ਸਨ

ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.