ਬ੍ਰਹਿਮੰਡ ਤੋਂ ਦਿਸੀ ਸਫੈਦ ਪਰੀ ਵਰਗੀ ਰਹੱਸਮਈ ਤਸਵੀਰ, NASA ਨੇ ਕੀਤੀ ਸਾਂਝੀ

NASA

ਡਾ. ਸੰਦੀਪ ਸਿੰੰਘਮਾਰ। ਸਾਡਾ ਬ੍ਰਹਿਮੰਡ ਅਣਗਿਣਤ ਰਹੱਸਾਂ ਨਾਲ ਭਰਿਆ ਪਿਆ ਹੈ, ਜਿਸ ਬਾਰੇ ਅਜੇ ਤੱਕ ਦੁਨੀਆਂ ਦਾ ਕੋਈ ਵੀ ਵਿਗਿਆਨੀ ਜਾਨ ਨਹੀਂ ਸਕਿਆ ਹੈ। ਪਰ ਆਏ ਦਿਨ ਕੋਈ ਨਾ ਕੋਈ ਅਜਿਹਾ ਰਹੱਸ ਮਿਲ ਜਾਂਦਾ ਹੈ ਜੋ ਹਰ ਕਿਸੇ ਲਈ ਹੈਰਾਨ ਕਰਨ ਵਾਲਾ ਹੁੰਦਾ ਹੈ। ਅਜਿਹੇ ਹੀ ਇੱਕ ਖੂਬਸੂਰਤ ਰਹੱਸ ਦੀ ਤਸਵੀਰ ਨਾਸਾ ਨੇ ਆਪਣੇ ਖੂਫ਼ੀਆ ਕੈਮਰੇ ’ਚ ਕੈਦ ਕੀਤੀ ਹੈ। ਜੋ ਸੋਸ਼ਲ ਮੀਡੀਆ ਐਕਸ (ਸਾਬਕਾ ਟਵਿੱਟਰ) ’ਤੇ ਖੂਬ ਵਾਇਰਲ ਹੋ ਰਹੀ ਹੈ। ਦੁਨੀਆ ਭਰ ਦੀਆਂ ਸਪੇਸ ਏਜੰਸੀਆਂ ਉਂਜ ਤਾਂ ਆਏ ਦਿਨ ਕਿਸੇ ਨਾ ਕਿਸੇ ਨਵੇਂ ਗ੍ਰਹਿ ਦੀ ਖੋਜ ਕਰ ਲੈਂਦੀਆਂ ਹਨ। (NASA)

 

View this post on Instagram

 

A post shared by NASA (@nasa)

ਵਿਗਿਆਨੀਆਂ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਤਸਵੀਰਾਂ ’ਚ ਬ੍ਰਹਿਮੰਡ ’ਚ ਕਦੇ ਪ੍ਰਕਿਰਤੀ ਦੇ ਖੂਬਸੂਰਤੀ ਦੇਖਣ ਨੂੰ ਮਿਲਦੀ ਹੈ, ਤਾਂ ਕਦੇ ਉਸ ਦਾ ਵਿਕਰਾਲ ਰੂਪ ਦਿਖਾਈ ਦਿੰਦਾ ਹੈ। ਅਮਰੀਕਨ ਸਪੇਸ ਏਜੰਸੀ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟੇਸ਼ਨ ਵੱਲੋਂ ਜਾਰੀ ਕੀਤੀ ਗਈ ਤਸਵੀਰ ’ਚ ਕੁਝ ਅਜਿਹੇ ਹੀ ਰਹੱਸ ਦਿਖਾਈ ਦੇ ਰਹੇ ਹਨ।

Also Read : ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਦਿੱਤਾ ਇੱਕ ਹੋਰ ਤੋਹਫਾ

ਨਾਸਾ ਦੇ ਹਬਲ ਟੈਲੀਸਕੋਪ ਦੁਆਰਾ ਲਈਆਂ ਗਈਆਂ ਤਾਜ਼ਾ ਤਸਵੀਰਾਂ ਬਹੁਤ ਹੀ ਵਿਲੱਖਣ ਹਨ ਅਤੇ ਸਭ ਨੂੰ ਹੈਰਾਨ ਕਰ ਰਹੀਆਂ ਹਨ। ਇਹ ਤਸਵੀਰ ਸਾਡੇ ਗ੍ਰਹਿ ਤੋਂ 2000 ਪ੍ਰਕਾਸ਼ ਸਾਲ ਦੂਰ ਸਥਿੱਤ ਇੱਕ ਆਕਾਸ਼ਗੰਗਾ ਦੀ ਹੈ, ਜੋ ਇੱਕ ਸੁੰਦਰ ਚਿੱਟੇ ਦੂਤ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਐਕਸ ’ਤੇ ਸ਼ੇਅਰ ਕੀਤੀ ਗਈ ਫੋਟੋ ਨੂੰ ਦੇਖ ਕੇ ਦਰਸ਼ਕਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਅਸਲੀ ਕਲਿੱਕ ਕੀਤੀ ਫੋਟੋ ਹੈ। ਹਰ ਕੋਈ ਇਹ ਸੋਚਣ ਲਈ ਮਜ਼ਬੂਰ ਹੋ ਰਿਹਾ ਹੈ ਕਿ ਕੀ ਅਜਿਹੀ ਸੁੰਦਰ ਗਲੈਕਸੀ ਅਸਲ ਵਿੱਚ ਮੌਜ਼ੂਦ ਹੋਵੇਗੀ! ਇਹ ਸ਼ਾਨਦਾਰ ਫੋਟੋ ਇੱਕ ਸ਼ਾਰਪਲੈੱਸ 2-106 ਨੈਬੂਲਾ ਦਿਖਾਉਂਦੀ ਹੈ।

ਇਹ ਤਾਰਾ ਬਣਾਉਣ ਵਾਲਾ ਖੇਤਰ ‘ਪੁਲਾੜ ਵਿੱਚ ਉੱਡਦੇ ਬਰਫ਼ ਦੇ ਕੋਣ’ ਵਰਗਾ ਜਾਪਦਾ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ, ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ ਨੇ ਲਿਖਿਆ, ਧੂੜ ਦੀ ਇੱਕ ਰਿੰਗ ਨੇਬਿਊਲਾ ਲਈ ਇੱਕ ਪੱਟੀ ਦਾ ਕੰਮ ਕਰਦੀ ਹੈ। ‘ਆਵਰ ਗਲਾਸ’ ਆਕਾਰ ਵਿੱਚ ਸੁੰਗੜ ਰਿਹਾ ਹੈ। ਨਾਸਾ ਨੇ ਇੱਕ ਦਿਨ ਪਹਿਲਾਂ ਇਹ ਪੋਸਟ ਸ਼ੇਅਰ ਕੀਤੀ ਹੈ।

ਦ੍ਰਿਸ਼ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ | NASA

ਉਦੋਂ ਤੋਂ ਹੁਣ ਤੱਕ ਇਸ ਸ਼ੇਅਰ ’ਤੇ ਕਰੀਬ 6 ਲੱਖ ਲਾਈਕਸ ਆ ਚੁੱਕੇ ਹਨ। ਇਸ ਤੋਂ ਇਲਾਵਾ ਹਰ ਕੋਈ ਆਪਣੇ-ਆਪਣੇ ਅੰਦਾਜ਼ ’ਚ ਟਿੱਪਣੀਆਂ ਵੀ ਲਿਖ ਰਿਹਾ ਹੈ। ਕਿਸੇ ਨੇ ਲਿਖਿਆ ਕਿ ਇਹ ਦ੍ਰਿਸ਼ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ ਹੈ, ਜਦੋਂ ਕਿ ਕਿਸੇ ਹੋਰ ਨੇ ਕਿਹਾ ਕਿ ਇਹ ਮੰਨਣਯੋਗ ਨਹੀਂ ਹੈ ਕਿ ਸਾਡਾ ਬ੍ਰਹਿਮੰਡ ਇੰਨਾ ਸੁੰਦਰ ਹੋ ਸਕਦਾ ਹੈ? ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਯੂਰਪੀਅਨ ਸਪੇਸ ਏਜੰਸੀ (ਈਐੱਸਏ) ਨੇ ਇੰਸਟਾਗ੍ਰਾਮ ’ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਸਨ। ਜਿਸ ਵਿੱਚ ਡੂੰਘੇ ਸਪੇਸ ਦੇ ਅਣਦੇਖੇ ਅਤੇ ਅਦੁੱਤੀ ਨਜ਼ਾਰਾ ਦੇਖਣ ਨੂੰ ਮਿਲਦੇ ਹਨ।

ਇਹ ਫੋਟੋਆਂ, ਜੇਮਸ ਵੈਬ ਸਪੇਸ ਟੈਲੀਸਕੋਪ ਦੁਆਰਾ ਕੈਪਚਰ ਕੀਤੀਆਂ ਗਈਆਂ ਹਨ, ਇੱਕ ਤਾਰੇ ਦਾ ਸੁਪਰਨੋਵਾ ਬਚਿਆ ਹੋਇਆ ਹੈ ਜੋ ਫਟ ਗਿਆ ਹੈ। ਉਹ ਕੱਚ ਵਾਂਗ ਚਕਨਾਚੂਰ ਹੋ ਗਿਆ ਹੈ। ਪਰ ਜਿਸ ਤਰ੍ਹਾਂ ਨਾਲ ਇਹ ਤਸਵੀਰ ਖਿੱਚੀ ਗਈ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਬ੍ਰਹਿਮੰਡ ਦੀ ਖੂਬਸੂਰਤੀ ਸੱਚਮੁੱਚ ਹੀ ਅਨੋਖੀ ਹੈ। ਪਰ ਅੱਜ ਤੱਕ ਦੁਨੀਆਂ ਦਾ ਕੋਈ ਵੀ ਵਿਗਿਆਨੀ ਇਸ ਬ੍ਰਹਿਮੰਡ ਬਾਰੇ ਨਹੀਂ ਜਾਣ ਸਕਿਆ ਹੈ। ਪਰ ਪਹਿਲਾਂ ਵੀ ਯਤਨ ਕੀਤੇ ਗਏ ਹਨ ਅਤੇ ਅੱਜ ਵੀ ਜਾਰੀ ਹਨ।