ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਭਾਰਤ ਲਈ ਜਿੱਤ ਜਰੂਰੀ

ਮੌਜ਼ੂਦਾ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੂੰ 4 ਦੌੜਾਂ ਦੀ ਕਰੀਬੀ ਹਾਰ ਮਿਲੀ ਦੂਸਰਾ ਟੀ20 ਬਰਸਾਤ ਕਰਨ ਰੱਦ ਹੋ ਗਿਆ

ਸਿਡਨੀ, 24 ਨਵੰਬਰ

ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦਾ ਆਖ਼ਰੀ ਅਤੇ ਤੀਸਰਾ ਮੈਚ ਸਿਡਨੀ ‘ਚ ਖੇਡਿਆ ਜਾਵੇਗਾ ਲੜੀ ਬਚਾਉਣ ਅਤੇ ਬਰਾਬਰ ਕਰਨ ਲਈ ਕੋਹਲੀ ਐਂਡ ਕੰਪਨੀ ਨੂੰ ਇਹ ਮੈਚ ਜਿੱਤਣਾ ਬੇਹੱਦ ਜਰੂਰੀ ਹੈ ਆਸਟਰੇਲੀਆ 3 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਹੈ ਅਤੇ ਜੇਕਰ ਉਹ ਤੀਜਾ ਮੈਚ ਜਿੱਤਦਾ ਹੈ ਤਾਂ ਲੜੀ ਵੀ ਉਸਦੇ ਨਾਂਅ ਹੋ ਜਾਵੇਗੀ ਅਤੇ ਭਾਰਤ ਨੂੰ ਲਗਾਤਾਰ ਸੱਤ ਲੜੀਆਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰ ਦੀ ਸ਼ਰਮ ਝੱਲਣੀ ਪਵੇਗੀ ਸਿਡਨੀ ਦੀ ਪਿੱਚ ਆਮ ਤੌਰ ‘ਤੇ ਧੀਮੀ ਹੀ ਰਹਿੰਦੀ ਹੈ ਅਤੇ ਦੂਜੇ ਮੈਚ ‘ਚ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਟੀਮ ‘ਚ ਫੇਰ ਬਦਲ ਦੇ ਜ਼ਿਆਦਾ ਆਸਾਰ ਨਜ਼ਰ ਨਹੀਂ ਆਉਂਦੇ ਹਾਲਾਂਕਿ ਭਾਰਤ ਧੀਮੀ ਪਿੱਚ ਨੂੰ ਦੇਖਦਿਆਂ ਸਪਿੱਨਰ ਯੁਜਵੇਂਦਰ ਚਹਿਲ ਨੂੰ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਜਗ੍ਹਾ ‘ਤੇ ਪਰਖ਼ ਸਕਦਾ ਹੈ ਖਲੀਲ ਅਜੇ ਤੱਕ ਦੋ ਮੈਚਾਂ ‘ਚ ਮਹਿੰਗੇ ਹੀ ਸਾਬਤ ਹੋਏ ਹਨ

 

ਤੀਸਰੇ ਨੰਬਰ ‘ਤੇ ਨਿੱਤਰ ਸਕਦੇ ਹਨ ਕੋਹਲੀ

 

ਮੈਲਬੌਰਨ ‘ਚ ਜਦੋਂ ਬਰਸਾਤ ਰੁਕਣ ਦਾ ਨਾਂਅ ਨਹੀਂ ਲੈ ਰਹੀ ਸੀ ਉਸ ਸਮੇਂ ਸਲਾਮੀ ਬੱੇਬਾਜ਼ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਬੱਲੇਬਾਜ਼ੀ ਲਈ ਤਿਆਰ ਸਨ ਤੇ ਕੋਹਲੀ ਵੀ ਪੈਡ ਪਾ ਕੇ ਬੈਠੇ ਸਨ ਇਸ ਤੋਂ ਸੰਕੇਤ ਮਿਲਦਾ ਹੈ ਕਿ ਕੇਐਲ ਰਾਹੁਲ ਦੀ ਲਗਾਤਾਰ ਅਸਫਲਤਾ ਨੂੰ ਦੇਖਦੇ ਹੋਏ ਕੋਹਲੀ ਤੀਸਰੇ ਨੰਬਰ ‘ਤੇ ਆ ਸਕਦੇ ਹਨ
ਐਤਵਾਰ ਨੂੰ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਜੇਕਰ ਹਾਲਾਤ ਬਹੁਤ ਖ਼ੁਸ਼ਕ ਨਾ ਰਹੇ ਤਾਂ ਆਰੋਨ ਫਿਚ ਆਪਣੀ ਆਖ਼ਰੀ ਇਕਾਦਸ਼ ‘ਚ ਸ਼ਾਇਦ ਬਦਲਾਅ ਨਾ ਕਰਨ
ਲਗਾਤਾਰ ਸੱਤ ਲੜੀਆਂ ਜਿੱਤਣ ਵਾਲੇ ਭਾਰਤ ਦੀ ਇਹ ਲੜੀ ਭਾਵੇਂ ਟੁੱਟ ਗਈ ਪਰ ਹੁਣ ਭਾਰਤ ਦੀਆਂ ਨਜ਼ਰਾਂ ਆਪਣੇ ਗੇਂਦਬਾਜ਼ਾਂ ਤੋਂ ਇੱਕ ਹੋਰ ਜਾਨਦਾਰ ਪ੍ਰਦਰਸ਼ਨ ਦੀ ਆਸ ਕਰਕੇ ਤਿੰਨ ਮੈਚਾਂ ਦੀ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ

 

 
ਭਾਰਤ ਕੋਲ ਮੈਲਬੌਰਨ ‘ਚ ਹੋਏ ਦੂਸਰੇ ਮੈਚ ਨੂੰ ਜਿੱਤ ਕੇ ਲੜੀ ਬਰਾਬਰ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ਬਰਸਾਤ ਨੇ ਉਸ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਬਰਸਾਤ ਕਾਰਨ ਜਦੋਂ ਖੇਡ ਰੋਕੀ ਗਈ ਓਦੋਂ ਆਸਟਰੇਲੀਆ ਨੇ 19 ਓਵਰਾਂ ‘ਚ 7 ਵਿਕਟਾਂ ‘ਤੇ ਸਿਰਫ਼ 132 ਦੌੜਾਂ ਬਣਾਈਆਂ ਸਨ

 

 

 

ਹੁਣ ਹਾਰੇ ਤਾਂ ਲੜੀ ਹਾਰੇ

ਭਾਰਤ ਦੀ ਟੀ20 ‘ਚ ਸ਼ਾਨਦਾਰ ਮੁਹਿੰਮ ਜੁਲਾਈ 2017 ਤੋਂ ਚੱਲੀ ਆ ਰਹੀ ਹੈ ਇਸ ਤੋਂ ਬਾਅਦ ਉਸਨੇ ਜੋ 27 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਉਹਨਾਂ ਵਿੱਚੋਂ 20 ਵਿੱਚ ਉਸਨੂੰ ਜਿੱਤ ਮਿਲੀ ਇਹੀ ਨਹੀਂ ਅਗਸਤ 2017 ਤੋਂ ਭਾਰਤ ਲ ਗਾਤਾਰ 9 ਟੀ20 ਲੜੀਆਂ ‘ਚ ਅਜੇਤੂ ਰਿਹਾ ਹੈ ਇਹਨਾਂ ਵਿੱਚ ਆਸਟਰੇਲੀਆ ਵਿਰੁੱਧ ਅਕਤੂਬਰ 2017 ‘ਚ ਦੋ ਮੈਚਾਂ ਦੀ ਡਰਾਅ ਲੜੀ ਵੀ ਸ਼ਾਮਲ ਹੈ ਭਾਰਤ ਹੁਣ ਇਸ ਤੀਸਰੇ ਅਤੇ ਫੈਸਲਾਕੁੰਨ ਮੈਚ ‘ਚ ਆਪਣੀ ਅਜੇਤੂ ਮੁਹਿੰਮ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।