ਸਾਡੇ ਨਾਲ ਸ਼ਾਮਲ

Follow us

22.5 C
Chandigarh
Thursday, January 22, 2026
More
    Home Breaking News Murder: ਪੰਜ ਹ...

    Murder: ਪੰਜ ਹਜ਼ਾਰ ਰੁਪਏ ਪਿੱਛੇ ਨੌਜਵਾਨ ਦਾ ਕਤਲ, ਪੁਲਿਸ ਨੇ 6 ਘੰਟਿਆਂ ’ਚ ਕਾਤਲ ਫੜਿਆ

    Murder
    Murder: ਪੰਜ ਹਜ਼ਾਰ ਰੁਪਏ ਪਿੱਛੇ ਨੌਜਵਾਨ ਦਾ ਕਤਲ

    (ਸੁਖਜੀਤ ਮਾਨ), ਮਾਨਸਾ। ਜ਼ਿਲ੍ਹੇ ਦੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਇੱਕ ਵਿਅਕਤੀ ਦੇ ਹੋਏ ਕਤਲ ਦੇ ਮਾਮਲੇ ’ਚ ਪੁਲਿਸ ਨੇ ਸੂਚਨਾ ਮਿਲਣ ’ਤੇ 6 ਘੰਟਿਆਂ ’ਚ ਹੀ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੀ ਗੁੱਥੀ ਸੁਲਝਾ ਦਿੱਤੀ ਇਹ ਕਤਲ ਪੈਸਿਆਂ ਦੇ ਲੈਣ-ਦੇਣ ਦੀ ਰੰਜਿਸ਼ ’ਚ ਕੀਤਾ ਗਿਆ ਸੀ Murder

    ਇਹ ਵੀ ਪੜ੍ਹੋ: Mansa Grenade Attack: ਮਾਨਸਾ ਪੈਟਰੋਲ ਪੰਪ ਗ੍ਰਨੇਡ ਹਮਲੇ ’ਚ ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਕਾਬੂ, ਪੁਲਿਸ ਸਾਹਮਣੇ ਕੀ…

    ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ 12 ਨਵੰਬਰ ਨੂੰ ਥਾਣਾ ਭੀਖੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਮੋਹਰ ਸਿੰਘ ਵਾਲਾ ਦੇ ਗੁਰਦਾਸ ਸਿੰਘ (30 ਸਾਲ) ਪੁੱਤਰ ਲਾਲ ਸਿੰਘ ਜੋ ਕਿ ਗੁਰਲਾਲ ਸਿੰਘ ਉਰਫ ਗੁਰੀ ਨਾਲ 10 ਨਵੰਬਰ ਨੂੰ ਗਿਆ ਸੀ, ਜੋ ਉਸੇ ਦਿਨ ਤੋਂ ਹੀ ਲਾਪਤਾ ਹੈ, ਜਿਸ ਨੂੰ ਗੁਰਲਾਲ ਸਿੰਘ ਉਰਫ ਗੁਰੀ ਉਕਤ ਨੇ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਦੇ ਬਿਆਨ ’ਤੇ 12 ਨਵੰਬਰ ਨੂੰ ਮੁਕੱਦਮਾ ਨੰਬਰ 232 , ਧਾਰਾ 103, 238 ਬੀ.ਐਨ.ਐਸ ਤਹਿਤ ਥਾਣਾ ਭੀਖੀ ਵਿਖੇ ਗੁਰਲਾਲ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ । Murder

    ਮੁੱਕਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਐਸਪੀ (ਡੀ) ਮਾਨਸਾ, ਡੀਐਸਪੀ ਮਾਨਸਾ ਦੀ ਦੇਖ-ਰੇਖ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਇੰਚਰਾਜ ਸੀ.ਆਈ.ਏ ਸਟਾਫ ਮਾਨਸਾ ਅਤੇ ਥਾਣੇਦਾਰ ਦੀਪ ਸਿੰਘ ਐਡੀਸ਼ਨਲ ਮੁੱਖ ਅਫਸਰ ਥਾਣਾ ਭੀਖੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਟੀਮ ਵੱਲੋਂ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਵਿਗਿਆਨਿਕ ਤਰੀਕੇ ਨਾਲ ਗੁਰਲਾਲ ਸਿੰਘ ਉਰਫ ਗੁਰੀ ਨੂੰ ਕਾਬੂ ਕੀਤਾ ਜਿਸਨੇ ਆਪਣਾ ਦੋਸ਼ ਕਬੂਲ ਦੇ ਹੋਏ ਦੱਸਿਆ ਕਿ ਉਸਨੇ ਗੁਰਦਾਸ ਸਿੰਘ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਹੈ। ਗੁਰਲਾਲ ਸਿੰਘ ਨੇ ਗੁਰਦਾਸ ਸਿੰਘ ਦੀ ਲਾਸ਼ ਭੀਖੀ ਤੋਂ ਸੁਨਾਮ ਰੋਡ ’ਤੇ ਡਰੇਨ ਦੇ ਖੜੇ ਪਾਣੀ ਵਿੱਚ ਘਾਹ ਫੂਸ ਵਿੱਚ ਲੁਕਾ ਛੁਪਾ ਕੇ ਰੱਖੀ, ਜੋ ਪੁਲਿਸ ਨੇ ਬਰਾਮਦ ਕਰਾਈ। ਗੁਰਲਾਲ ਸਿੰਘ ਨੇ ਗੁਰਦਾਸ ਸਿੰਘ ਤੋਂ 5 ਹਜ਼ਾਰ ਰੁਪਏ ਲੈਣੇ ਸੀ, ਜਿਸਦੇ ਚਲਦਿਆਂ ਹੀ ਉਸਨੇ ਇਹ ਕਤਲ ਕਰ ਦਿੱਤਾ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਨੂੰ ਮਾਣਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ। Murder

    LEAVE A REPLY

    Please enter your comment!
    Please enter your name here