ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home Breaking News ਛੋਟੇ ਨੇ ਵੱਡੇ ...

    ਛੋਟੇ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਵੱਢਿਆ, ਮੌਤ

    Phagwara News

    ਮੋਗਾ (ਵਿੱਕੀ ਕੁਮਾਰ)। ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਲੋਹਗੜ੍ਹ ’ਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਬੇਰਹਿਮੀ ਨਾਲ ਤਲਵਾਰਾਂ ਮਾਰਕੇ ਕਤਲ (Murder) ਕੀਤਾ ਗਿਆ ਜੋ ਕਿ ਮਿ੍ਰਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਅਤੇ ਅਕਸਰ ਹੀ ਉਹ ਆਪਣੀ ਮਾਂ ਦੇ ਨਾਲ ਕੁਟ ਮਾਰ ਕਰਦਾ ਰਹਿੰਦਾ ਸੀ। ਜਾਣਕਾਰੀ ਅਨੁਸਾਰ ਮਿ੍ਰਤਕ ਸੁਖਜੀਤ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਸੀ, ਜਿਸ ਕਾਰਨ ਉਹ ਅਕਸਰ ਆਪਣੀ ਮਾਂ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਛੋਟਾ ਭਰਾ ਜਸਵੰਤ ਸਿੰਘ ਇਹ ਗੱਲ ਬਰਦਾਸ਼ਤ ਨਹੀਂ ਕਰਦਾ ਸੀ।

    ਇਹ ਵੀ ਪੜ੍ਹੋ : ਨਜਾਇਜ਼ ਕਬਜਿਆਂ ਸਬੰਧੀ ਮੁੱਖ ਮੰਤਰੀ ਨੇ ਦਿੱਤੀ ਚੇਤਾਵਨੀ

    ਬੀਤੀ ਰਾਤ ਕਰੀਬ 8 ਵਜੇ ਜਸਵੰਤ ਸਿੰਘ ਨੇ ਆਪਣੇ ਭਰਾ ਸੁਖਜੀਤ ਸਿੰਘ ਦਾ ਤਲਵਾਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਥਾਣਾ ਧਰਮਕੋਟ ਪੁਲਿਸ ਨੇ ਲਾਸ ਨੂੰ ਕਬਜੇ ’ਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਦੇ ਲਾਸ਼ ਘਰ ਵਿੱਚ ਜਮਾਂ ਕਰਵਾਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Murder)

    LEAVE A REPLY

    Please enter your comment!
    Please enter your name here