ਭਾਰਤ ਨੇ ਦੂਸਰੀ ਪਾਰੀ ਂਚ 3 ਵਿਕਟਾਂ ਂਤੇ ਬਣਾਈਆਂ 247 ਦੌੜਾਂ
ਵੇਲਿੰਗਟਨ, 19 ਨਵੰਬਰ
ਤਜ਼ਰਬੇਕਰ ਮੁਰਲੀ ਵਿਜੇ ਅਤੇ ਨੌਜਵਾਨ ਪ੍ਰਿਥਵੀ ਸ਼ਾ ਅਤੇ ਹਨੁਮਾ ਵਿਹਾਰੀ ਨੇ ਭਾਰਤ ਏ ਅਤੇ ਨਿਊਜ਼ੀਲੈਂਡ ਏ ਦਰਮਿਆਨ ਬਿਨਾਂ ਜਿੱਤ ਹਾਰ ਦੇ ਸਮਾਪਤ ਹੋਏ ਪਹਿਲੇ ਗੈਰ ਅਧਿਕਾਰਕ ਟੈਸਟ ਮੈਚ ‘ਚ ਅਰਧ ਸੈਂਕੜੇ ਲਾ ਕੇ ਚੰਗਾ ਮੈਚ ਅਭਿਆਸ ਕੀਤਾ ਭਾਰਤ ਏ ਨੇ ਮੈਚ ਦੇ ਚੌਥੇ ਅਤੇ ਆਖ਼ਰੀ ਦਿਨ 35 ਦੌੜਾਂ ਤੋਂ ਅੱਗੇ ਖੇਡਦਿਆਂ 65 ਓਵਰਾਂ ‘ਚ 3 ਵਿਕਟਾਂ ‘ਤੇ 247 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਮੈਚ ਡਰਾਅ ਸਮਾਪਤ ਘੋਸ਼ਿਤ ਕਰ ਦਿੱਤਾ ਗਿਆ ਭਾਰਤ ਏ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ ‘ਤੇ 467 ਦੌੜਾਂ ਬਣਾ ਕੇ ਸਮਾਪਤ ਕੀਤੀ ਜਿਸ ਦੇ ਜਵਾਬ ‘ਚ ਨਿਊਜ਼ੀਲੈਂਡ ਏ ਨੇ 9 ਵਿਕਟਾਂ ‘ਤੇ 458 ਦੌੜਾਂ ਬਣਾ ਕੇ ਪਾਰੀ ਸਮਾਪਤ ਘੋਸ਼ਿਤ ਕੀਤੀ ਸੀ
ਸਲਾਮੀ ਬੱਲੇਬਾਜ਼ ਵਿਜੇ (60 ਦੌੜਾਂ. 113 ਗੇਂਦਾਂ, 8 ਚੌਕੇ) ਅਤੇ ਸ਼ਾੱ ਨੇ ਪਹਿਲੀ ਵਿਕਟ ਲਈ 74 ਦੌੜਾਂ ਜੋੜੀਆਂ ਪ੍ਰਿਥਵੀ ਸ਼ਾ ਨੇ 50 ਦੌੜਾਂ ਦੀ ਆਕਰਸ਼ਕ ਪਾਰੀ ਖੇਡ ਕੇ ਦਿਖਾ ਦਿੱਤਾ ਕਿ ਓਪਨਿੰਗ ਵਿਭਾਗ ‘ਚ ਭਾਰਤੀ ਟੀਮ ‘ਚ ਉਹਨਾਂ ਦੀ ਜਗ੍ਹਾ ਪੱਕੀ ਹੈ ਵਿਜੇ ਨੇ ਸ਼ਾੱ ਤੋਂ ਬਾਅਦ ਅੱਗਰਵਾਲ ਨਾਲ ਉਸਨੇ ਦੂਸਰੀ ਵਿਕਟ ਲਈ 81 ਦੌੜਾਂ ਜੋੜੀਆਂ ਟੈਸਟ ਉਪ ਕਪਤਾਨ ਅਜਿੰਕੇ ਰਹਾਣੇ ਨੇ ਵੀ ਨਾਬਾਦ 41 ਦੌੜਾਂ ਬਣਾ ਕੇ ਆਸਟਰੇਲੀਆ ਵਿਰੁੱਧ ਲੜੀ ਤੋਂ ਪਹਿਲਾਂ ਚੰਗਾ ਮੈਚ ਅਭਿਆਸ ਕੀਤਾ ਹਨੁਮਾ ਵਿਹਾਰੀ ਨੇ ਨਾਬਾਦ 51 ਅਤੇ ਮਯੰਕ ਅੱਗਰਵਾਲ ਨੇ 42 ਦੌੜਾਂ ਬਣਾਈਆਂ ਰਹਾਣੇ ਅਤੇ ਵਿਹਾਰੀ ਨੇ ਇਸ ਤੋਂ ਬਾਅਦ ਅਗਲੇ 25 ਓਵਰਾਂ ਤੱਕ ਬੱਲੇਬਾਜ਼ੀ ਕੀਤੀ ਵਿਹਾਰੀ ਥੋੜ੍ਹਾ ਹਮਲਾਵਰ ਖੇਡੇ ਉਹਨਾਂ 63 ਗੇਂਦਾਂ ‘ਚ 3 ਚੌਕੇ ਅਤੇ 3 ਛੱਕੇ ਲਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।