ਮੁੰਬਈ ਬਨਾਮ ਲਖਨਊ : ਰਾਹੁਲ ਦਾ ਸੈਂਕੜਾ, ਮੁੰਬਈ ਨੂੰ 169 ਦੌੜਾਂ ਦੀ ਚੁਣੌਤੀ

Kl rahul

ਮੁੰਬਈ ਬਨਾਮ ਲਖਨਊ : ਰਾਹੁਲ ਦਾ ਸੈਂਕੜਾ, ਮੁੰਬਈ ਨੂੰ 169 ਦੌੜਾਂ ਦੀ ਚੁਣੌਤੀ

ਮੁੰਬਈ। ਆਈਪੀਐਲ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਲਖਨਊ ਸੁਪਰ ਜਾਇੰਟਸ (Mumbai Vs Lucknow) ਦਰਮਿਆਨ ਖੇਡਿਆ ਜਾ ਰਿਹਾ ਹੈ। ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 6 ਵਿਕਟਾਂ ‘ਤੇ 168 ਦੌੜਾਂ ਬਣਾਈਆਂ। ਲਖਨਊ ਦੇ ਕਪਤਾਨ ਕੇਐਲ ਰਾਹੁਲ ਨੇ ਆਈਪੀਐਲ ਦਾ ਚੌਥਾ ਸੈਂਕੜਾ ਲਗਾਇਆ। ਉਸ ਨੇ 62 ਗੇਂਦਾਂ ‘ਤੇ ਨਾਬਾਦ 103 ਦੌੜਾਂ ਦੀ ਪਾਰੀ ਖੇਡੀ। ਉਸ ਦੇ ਬੱਲੇ ਤੋਂ 12 ਚੌਕੇ ਅਤੇ 4 ਛੱਕੇ ਆਏ। ਕੇਐੱਲ ਰਾਹੁਲ ਨੇ ਆਪਣੀ ਪਾਰੀ ਹੌਲੀ-ਹੌਲੀ ਸ਼ੁਰੂ ਕੀਤੀ ਪਰ ਆਖਰ ’ਚ ਉਸ ਨੇ ਵਿਸਫੋਟਕ ਬੱਲੇਬਾਜ਼ੀ ਕੀਤੀ। ਉਸਨੇ 37 ਗੇਂਦਾਂ ਵਿੱਚ ਆਪਣੇ ਆਈਪੀਐਲ ਕਰੀਅਰ ਦਾ 29ਵਾਂ ਅਰਧ ਸੈਂਕੜਾ ਪੂਰਾ ਕੀਤਾ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਦੀ ਸ਼ੁਰੂਆਤ ਖਰਾਬ ਰਹੀ। ਚੌਥੇ ਓਵਰ ਵਿੱਚ ਕਵਿੰਟਨ ਡੀ ਕਾਕ (10) ਨੇ ਬੁਮਰਾਹ ਨੂੰ ਆਪਣਾ ਵਿਕਟ ਦਿਵਾਇਆ। ਪਾਵਰ ਪਲੇ ਤੱਕ ਮੁੰਬਈ ਹਾਵੀ ਰਿਹਾ। ਲਖਨਊ ਨੇ ਪਹਿਲੇ 6 ਓਵਰਾਂ ਵਿੱਚ 32/1 ਦਾ ਸਕੋਰ ਬਣਾਇਆ।  ਲੋਕੇਸ਼ ਰਾਹੁਲ ਅਤੇ ਮਨੀਸ਼ ਪਾਂਡੇ ਨੇ ਦੂਜੇ ਵਿਕਟ ਲਈ 47 ਗੇਂਦਾਂ ਵਿੱਚ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਕੀਰੋਨ ਪੋਲਾਰਡ ਨੇ ਮਨੀਸ਼ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਉਹ 22 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਉਸ ਦਾ ਕੈਚ ਸ਼ਾਰਟ ਫਾਈਨ ਲੈੱਗ ਰਿਲੇ ਮੈਰੀਡੀਥ ਨੇ ਫੜਿਆ।

ਮਨੀਸ਼ ਪਾਂਡੇ ਦੇ 22 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਸਟੋਇਨਿਸ ਅਤੇ ਕੁਣਾਲ ਪਾਂਡਿਆ ਨੇ ਨਿਰਾਸ਼ ਕੀਤਾ। ਦੋਵਾਂ ਤੋਂ ਵੱਡੀ ਪਾਰੀ ਦੀ ਉਮੀਦ ਸੀ ਪਰ ਸਟੋਇਨਿਸ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਇਸ ਦੇ ਨਾਲ ਹੀ ਦੀਪਕ ਹੁੱਡਾ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਗਏ ਕੁਣਾਲ ਪਾਂਡਿਆ ਸਿਰਫ 1 ਦੌੜਾਂ ਹੀ ਬਣਾ ਸਕੇ। ਦੋਵੇਂ ਇਸ ਸੀਜ਼ਨ ‘ਚ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਹਨ। ਦੀਪਕ ਹੁੱਡਾ ਦਾ ਬੱਲਾ ਵੀ ਮੈਚ ’ਚ ਨਹੀਂ ਚੱਲਿਆ ਅਤੇ ਉਹ ਸਿਰਫ 10 ਦੌੜਾਂ ਬਣਾ ਕੇ ਆਊਟ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ