ਮੁੰਬਈ ਬਨਾਮ ਪੰਜਾਬ : ਪੰਜਾਬ ਨੇ ਰੱਖਿਆ ਮੁੰਬਈ ਸਾਹਮਣੇ ਮੁਸ਼ਕਲ ਟੀਚਾ

Punjab

(Mumbai v Punjab) ਪੰਜਾਬ ਨੇ ਬਣਾਈਆਂ 198 ਦੌੜਾਂ 

  • ਪੰਜਾਬ ਨੇ ਆਖਰੀ 5 ਓਵਰਾਂ ਵਿੱਚ ਬਣਾਈਆਂ 66 ਦੌੜਾਂ

(ਸੱਚ ਕਹੂੰ ਨਿਊਜ਼) ਮੁੰਬਈ। ਆਈਪੀਐਲ-2022 ਦਾ ਮੁਕਾਬਲਾ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦਰਮਿਆਨ ਮੈਚ ਖੇਡਿਆ ਜਾ ਰਿਹਾ ਹੈ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜੋ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ।  ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 198 ਦੌੜਾਂ ਬਣਾਈਆਂ ਅਤੇ ਮੁੰਬਈ ਨੂੰ 199 ਦੌੜਾਂ ਦਾ ਮੁਸ਼ਕਲ ਟੀਚਾ ਦਿੱਤਾ।  ਮੁੰਬਈ ਨੇ ਹਾਲੇ ਤੱਕ ਟੂਰਨਾਮੈਂਟ ’ਚ ਜਿੱਤ ਦਾ ਸਵਾਦ ਨਹੀਂ ਚੱਖਿਆ ਹੈ ਤੇ ਉਹ ਇਸ ਮੁਕਾਬਲੇ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜੋਰ ਲਾਵੇਗਾ।

ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੇ ਸ਼ਾਨਦਾਰੀ ਬੱਲੇਬਾਜ਼ੀਂ ਕੀਤੀ। ਮੈਚ ਵਿੱਚ ਪੰਜਾਬ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 50 ਗੇਂਦਾਂ ਵਿੱਚ 70 ਦੌੜਾਂ ਬਣਾ ਕੇ ਆਊਟ ਹੋ ਗਏ। ਪੰਜਾਬ ਕਿੰਗਜ਼ ਦੇ ਕਪਤਾਨ ਮਿਅੰਗ ਅਗਰਵਾਲ ਨੇ ਮੈਚ ਵਿੱਚ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 32 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਮੁਰੁਗਨ ਅਸ਼ਵਿਨ ਨੇ ਮਿਅੰਕ ਦੀ ਸ਼ਾਨਦਾਰ ਪਾਰੀ ਦਾ ਅੰਤ ਕੀਤਾ। ਅਸ਼ਵਿਨ ਨੇ ਮਿਅੰਕ ਨੂੰ ਆਫ-ਸਟੰਪ ‘ਤੇ ਫੁੱਲਰ ਡਿਲੀਵਰੀ ਦਿੱਤੀ ਅਤੇ ਮਿਅੰਕ ਇਸ ਨੂੰ ਲਾਂਗ ਆਫ ‘ਤੇ ਹਿੱਟ ਕਰਨ ਗਿਆ ਪਰ ਗੇਂਦ ਬੱਲੇ ਦੇ ਉੱਪਰਲੇ ਕਿਨਾਰੇ ਨਾਲ ਹਵਾ ਵਿਚ ਚਲੀ ਗਈ ਅਤੇ ਸੂਰਿਆਕੁਮਾਰ ਨੇ ਕੈਚ ਕਰ ਲਿਆ।

ਦੋਵੇਂ ਟੀਮਾਂ ਇਸ ਤਰ੍ਹਾਂ ਹਨ

ਮੁੰਬਈ ਇੰਡੀਅਨਜ਼ – ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕੇਟ), ਸੂਰਿਆ ਕੁਮਾਰ ਯਾਦਵ, ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਕੀਰੋਨ ਪੋਲਾਰਡ, ਟਾਇਮਲ ਮਿਲਸ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਜੈਦੇਵ ਉਨਾਦਕਟ, ਬੇਸਿਲ ਥੰਪੀ।

ਪੰਜਾਬ ਕਿੰਗਜ਼ –ਮਿਅੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਜੌਨੀ ਬੇਅਰਸਟੋ (ਡਬਲਯੂ ਕੇ), ਜਿਤੇਸ਼ ਸ਼ਰਮਾ, ਲਿਆਮ ਲਿਵਿੰਗਸਟੋਨ, ​​ਸ਼ਾਹਰੁਖ ਖਾਨ, ਓਡੀਅਨ ਸਮਿਥ, ਕਾਗਿਸੋ ਰਬਾਡਾ, ਰਾਹੁਲ ਚਾਹਰ, ਵੈਭਵ ਅਰੋੜਾ, ਅਰਸ਼ਦੀਪ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ