ਪੰਜਾਬ ਪਹੁੰਚੀ ਮੁੰਬਈ ਪੁਲਿਸ, ਸਲਮਾਨ ਖਾਨ ਦੀ ਰੇਕੀ ਮਾਮਲ ’ਚ ਮੂਸੇਵਾਲਾ ਦੇ ਕਾਤਲ ਕਪਿਲ ਪੰਡਤ ਤੋਂ ਕਰੇਗੀ ਪੁੱਛਗਿਛ

(ਸੱਚ ਕਹੂੰ ਨਿਊਜ਼)
ਲੁਧਿਆਣਾ । ਪੰਜਾਬੀ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਤੋਂ ਬਾਅਦ ਹੁਣ ਬਾਲੀਵੁਡ ਐਕਟਰ ਸਲਮਾਨ ਖਾਨ ਨੂੰ ਮਾਰਨ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵੱਲੋਂ ਪਲਾਨ ਤਿਆਰ ਕੀਤਾ ਗਿਆ ਸੀ ਪਰ ਪਲਾਨ ਫੇਲ ਹੋਣ ਤੋਂ ਬਾਅਦ ਇੱਕ ਹੋਰ ਪਲੈਨ ਵੀ ਤਿਆਰ ਕੀਤਾ ਗਿਆ ਸੀ। ਇਸ ਗੱਲ ਦੀ ਪੁਸ਼ਟੀ ਨੇਪਾਲ ਬਾਰਡਰ ਤੋਂ ਫੜੇ ਗਏ ਗੈਂਗਸਟਰ ਕਪਿਲ ਪੰਡਤ ਨੇ ਦਿੱਲੀ ਪੁਲਿਸ ਨੂੰ ਦਿੱਤਾ ਸੀ। ਗੈਂਗਸਟਰ ਕਪਿਲ ਮੂਸੇਵਾਲਾ ਦੇ ਕਤਲ ਕਰਨ ਦੇ ਮਾਮਲੇ ਸਬੰਧੀ ਲਗਾਤਾਰ ਕਈ ਪੁਸ਼ਟੀਆਂ ਕਰ ਰਿਹਾ ਹੈ। ਇਸ ਦਰਮਿਆਣ ਮੁੰਬਈ ਪੁਲਿਸ ਪੰਜਾਬ ਪਹੁੰਚੀ ਹੈ। ਮੁੰਬਈ ਪੁਲਿਸ ਹੁਣ ਇਸ ਗੈਂਗਸਟਰ ਤੋਂ ਪੁੱਛਗਿਛ ਕਰੇਗੀ। ਉਸ ਤੋਂ ਬਾਅਦ ਕੁੱਝ ਖੁਲਾਸੇ ਹੋਣਗੇ ਕਿ ਕਿਸ ਤਰ੍ਹਾਂ ਸਲਮਾਨ ਖਾਨ ਨੂੰ ਮਾਰਨ ਦਾ ਪਲਾਨ ਬਣਾਇਆ ਸੀ।

ਕਿਵੇਂ ਹੋਇਆ ਖੁਲਾਸਾ

ਦਰਅਸਲ ਪੰਜਾਬ ਪੁਲਿਸ ਨੇ ਤਿੰਨ ਦਿਨ ਪਹਿਲਾਂ ਸ਼ੂਟਰ ਕਪਿਲ ਪੰਡਿਤ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਪੁੱਛਗਿੱਛ ਦੌਰਾਨ ਸਲਮਾਨ ਦੇ ਕਤਲ ਦਾ ਖੁਲਾਸਾ ਕੀਤਾ ਅਤੇ ਸਾਰੀ ਸਾਜ਼ਿਸ਼ ਦਾ ਪਤਾ ਲੱਗਾ।

ਸ਼ੂਟਰ ਡੇਢ ਮਹੀਨਾ ਫਾਰਮ ਹਾਊਸ ਰੂਕੇ, ਰੇਕੀ ਵੀ ਕੀਤੀ

ਕਪਿਲ ਪੰਡਿਤ, ਸੰਤੋਸ਼ ਜਾਧਵ, ਦੀਪਕ ਮੁੰਡੀ ਅਤੇ ਬਾਕੀ ਸ਼ੂਟਰ ਮੁੰਬਈ ਦੇ ਪਨਵੇਲ ‘ਚ ਕਿਰਾਏ ਦੇ ਕਮਰੇ ‘ਚ ਰਹੇ ਕਿਉਂਕਿ ਇਹ ਸਲਮਾਨ ਦਾ ਫਾਰਮ ਹਾਊਸ ਹੈ। ਉਹ ਵੀ ਕਰੀਬ ਡੇਢ ਮਹੀਨਾ ਰੁਕੇ। ਲਾਰੈਂਸ ਗੈਂਗ ਦੇ ਇਨ੍ਹਾਂ ਸਾਰੇ ਸ਼ੂਟਰਾਂ ਨੇ ਕਮਰੇ ‘ਚ ਸਲਮਾਨ ‘ਤੇ ਹਮਲਾ ਕਰਨ ਲਈ ਛੋਟੇ ਹਥਿਆਰ, ਪਿਸਤੌਲ ਅਤੇ ਕਾਰਤੂਸ ਰੱਖੇ ਹੋਏ ਸਨ। ਖਬਰਾਂ ਮੁਤਾਬਕ ਸ਼ੂਟਰਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਸਲਮਾਨ ਖਾਨ ਹਿੱਟ ਐਂਡ ਰਨ ਕੇਸ ਦੇ ਬਾਅਦ ਤੋਂ ਹੀ ਗੱਡੀ ਦੀ ਸਪੀਡ ਘੱਟ ਰੱਖ ਰਹੇ ਹਨ। ਸਲਮਾਨ ਜਦੋਂ ਵੀ ਪਨਵੇਲ ਸਥਿਤ ਉਨ੍ਹਾਂ ਦੇ ਫਾਰਮ ਹਾਊਸ ‘ਤੇ ਆਉਂਦੇ ਹਨ ਤਾਂ ਸ਼ੇਰਾ ਉਨ੍ਹਾਂ ਦੇ ਨਾਲ ਮੌਜੂਦ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ