ਮੁਕੇਸ਼ ਅੰਬਾਨੀ ਦੀ ਜਾਇਦਾਦ 2019 ‘ਚ ਵਧ ਕੇ 61 ਅਰਬ ਡਾਲਰ ‘ਤੇ ਪਹੁੰਚੀ

Mukesh Ambani, Wealth, Increased ,Billion 

ਅੰਬਾਨੀ ਦੀ ਜਾਇਦਾਦ ‘ਚ ਵਾਧੇ ‘ਚ ਅਹਿਮ ਭੂਮਿਕਾ ਆਰਆਈਐੱਲ ਦੇ ਸ਼ੇਅਰ ਦੀ ਰਹੀ

ਸੱਚ ਕਹੂੰ ਨਿਊਜ਼/ਨਵੀਂ ਦਿੱਲੀ। ਏਸ਼ੀਆ ਦੇ ਸਭ ਤੋਂ ਵੱਡੇ ਧਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰਆਈਐੱਲ) ਦੇ ਮਾਲਕ ਮੁਕੇਸ਼ ਅੰਬਾਨੀ ਦੀ ਜਾਇਦਾਦ ‘ਚ ਸਾਲ 2019 ‘ਚ 17 ਅਰਬ ਡਾਲਰ ਦਾ ਵਾਧਾ ਵਾਧਾ ਹੋਇਆ ਹੈ ਅਤੇ ਇਹ ਕਰੀਬ 61 ਅਰਬ ਡਾਲਰ ‘ਤੇ ਪਹੁੰਚ ਗਈ ਹੈ ਭਾਰਤੀ ਅਰਥਵਿਵਸਥਾਂ ਦੇ ਲਿਹਾਜ਼ ਨਾਲ 2019 ਬੇਸ਼ੱਕ ਚੰਗਾ ਨਹੀਂ ਰਿਹਾ ਹੋਵੇ । Mukesh Ambani,

ਪਰ ਏਸ਼ੀਆ ਦੇ ਸਭ ਤੋਂ ਵੱਡੇ ਧਨੀ ਮੁਕੇਸ਼ ਲਈ ਸਾਲ ਬਹੁਤ ਫਲਦਾਇਕ ਰਿਹਾ ਬਲੂਮਬਰਗ ਬਿਲੇਨੀਅਰਸ ਸੂਚਕਅੰਕ ਦੇ ਮੁਤਾਬਿਕ ਇਸ ਸਾਲ ਅੰਬਾਨੀ ਦੀ ਸੰਪੱਤੀ 17 ਅਰਬ ਡਾਲਰ ਵਧ ਕੇ 23 ਦਸੰਬਰ ਨੂੰ 60.8 ਅਰਬ ਡਾਲਰ ‘ਤੇ ਪਹੁੰਚ ਗਈ ਅਲੀਬਾਬਾ ਸਮੂਹ ਦੇ ਸੰਸਥਾਪਕ ਜੈਕ ਮਾ (ਹੁਣ ਸੇਵਾਮੁਕਤ) ਦੀ ਕੁੱਲ ਜਾਇਦਾਦ ‘ਚ ਇਸ ਸਾਲ 11.3 ਅਰਬ ਡਾਲਰ ਦਾ ਵਾਧਾ ਹੋਇਆ ।

ਜਦੋਂਕਿ ਅਮਰੀਕਾ ਦੇ ਇੰਟਰਨੈੱਟ ਅਤੇ ਪੁਲਾੜ ਖ਼ੇਤਰ ਦੇ ਉਦਯੋਗਪਤੀ ਸੇਫ਼ ਬੇਜਾਸ ਦੀ ਸੰਪੱਤੀ ਸਾਲ ਦੌਰਾਨ 13.2 ਅਰਬ ਡਾਲਰ ਘਟੀ ਗਈ ਆਰਆਈਐੱਲ ਦੀ ਸਾਲ 2021 ਦੇ ਸ਼ੁਰੂ ‘ਚ ਸਮੂਹ ਦੇ ਕਰਜ਼ ਨੂੰ ਜ਼ੀਰੋ ‘ਤੇ ਲਿਆਉਣ ਦੀ ਯੋਜਨਾ ਹੈ ਉਸ ਦੀ ਯੋਜਨਾ ਆਪਣੈ ਰਸਾਇਨ ਕਾਰੋਬਾਰ ਦਾ ਹਿੱਸਾ ਸਾਊਦੀ ਅਰਬ ਦੀ ਤੇਲ ਕੰਪਨੀ ਨੂੰ ਵੇਚਣ ਦੀ ਹੈ ਇਸ ਤੋਂ ਇਲਾਵਾ ਸਮੂਹ ਦੂਰ ਸੰਚਾਰ ਅਤੇ ਖੁਦਰਾ ਕਾਰੋਬਾਰ ਨੂੰ ਪੰਜ ਸਾਲਾਂ ਵਿੱਚ ਸ਼ੇਅਰ ਬਜ਼ਾਰਾਂ ‘ਚ ਵੀ ਸੂਚੀਬੱਧ ਕਰਵਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।