ਫਾਈਨਲ ਮੁਕਾਬਲੇ ‘ਚ ਬਿਰਮਾਨਾ ਦੀ ਟੀਮ ਨੂੰ 38 ਦੌੜਾਂ ਨਾਲ ਹਰਾ ਕੇ ਟਰਾਫੀ ‘ਤੇ ਕੀਤਾ ਕਬਜ਼ਾ
51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਚਮਕਦੀ ਟਰਾਫੀ ਦੇ ਕੇ ਕੀਤਾ ਸਨਮਾਨਿਤ
ਸੁਰਿੰਦਰ ਗੁੰਬਰ/ਗੋਲੂਵਾਲਾ। ਨੇੜਲੇ ਪਿੰਡ ਖਰਲੀਆਂ ‘ਚ ਖੇਡੇ ਗਏ 34ਵੇਂ ਓਪਨ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ ਦੀ ਕ੍ਰਿਕਟ ਟੀਮ ਐਮਐਸਜੀ ਮੀਤ ਕ੍ਰਿਕਟ ਸਟੇਡੀਅਮ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਫਾਈਨਲ ਮੁਕਾਬਲੇ ‘ਚ ਬਿਰਮਾਨਾ (ਸੂਰਤਗੜ੍ਹ) ਦੀ ਟੀਮ ਨੂੰ 38 ਦੌੜਾਂ ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ।
ਆਯੋਜਕਾਂ ਵੱਲੋਂ ਸ੍ਰੀ ਗੁਰੂਸਰ ਮੋਡੀਆ ਦੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਉਪ ਜੇਤੂ ਬਿਰਮਾਨਾ ਦੀ ਟੀਮ ਨੂੰ 31 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਇੱਕ-ਇੱਕ ਚਮਕਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਉੱਥੇ ਮੈਨ ਆਫ ਦ ਸੀਰੀਜ਼ ਰਹੇ ਖਿਡਾਰੀ ਨੂੰ 5100 ਰੁਪਏ ਦੀ ਨਗਦ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਟੂਰਨਾਮੈਂਟ ਦੇ ਆਖਰੀ ਦਿਨ ਫਾਈਨਲ ਮੁਕਾਬਲੇ ‘ਚ ਮੀਤ ਕ੍ਰਿਕਟ ਸਟੇਡੀਅਮ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਸ਼ਾਨਦਾਰ ਸ਼ੁਰੂਆਤ ਦੇ ਦਮ ‘ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ 138 ਦੌੜਾਂ ਦਾ ਟੀਚਾ ਦਿੱਤਾ
ਇਸ ਮੁਕਾਬਲੇ ‘ਚ ਰਾਜਸਥਾਨ ਵੱਲੋਂ ਹਿੱਸਾ ਲੈ ਚੁੱਕੇ ਤੇਜ਼ ਤਰਾਰ ਖਿਡਾਰੀਆਂ ਨਾਲ ਲੈਸ ਬਿਰਮਾਨਾ ਨੂੰ ਸੰਭਾਵਿਤ ਜੇਤੂ ਮੰਨਿਆ ਜਾ ਰਿਹਾ ਸੀ ਪਰ ਮੀਤ ਕ੍ਰਿਕਟ ਸਟੇਡੀਅਮ ਦੀ ਟੀਮ ਨੇ ਸਲਾਮੀ ਜੋੜੀ ਦੀ ਸ਼ਾਨਦਾਰ ਸ਼ੁਰੂਆਤ ਦੇ ਦਮ ‘ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ 138 ਦੌੜਾਂ ਦਾ ਟੀਚਾ ਦਿੱਤਾ ਅਸ਼ਵਨੀ ਨੇ 89 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਸ਼ਵਨੀ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ ਉਨ੍ਹਾਂ ਨੇ 89 ਦੌੜਾਂ ਦੇ ਨਾਲ ਤਿੰਨ ਵਿਕਟਾਂ ਵੀ ਹਾਸਲ ਕੀਤੀਆਂ ਇਸ ਤੋਂ ਇਲਾਵਾ ਮਨੀਸ਼ ਨੇ 12 ਦੌੜਾਂ ਬਣਾਈਆਂ ਉੱਥੇ ਟੀਮ ਕਪਤਾਨ ਰਣਦੀਪ ਨੇ 20 ਦੌੜਾਂ ਦੀ ਪਾਰੀ ਖੇਡੀ ਅਤੇ 2 ਵਿਕਟਾਂ ਵੀ ਹਾਸਲ ਕੀਤੀਆਂ ਟੀਮ ਦੇ ਸਾਰੇ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਕੋਈ ਵੀ ਬੱਲੇਬਾਜ਼ ਕ੍ਰੀਜ ‘ਤੇ ਨਹੀਂ ਟਿਕ ਸਕਿਆ।
ਬਿਰਮਾਨਾ ਦੀ ਪੂਰੀ ਟੀਮ 99 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ 38 ਦੌੜਾਂ ਨਾਲ ਮੀਤ ਕ੍ਰਿਕਟ ਸਟੇਡੀਅਮ ਨੇ ਇਹ ਟੂਰਨਾਮੈਂਟ ਆਪਣੇ ਨਾਂਅ ਕਰ ਲਿਆ ਮੈਨ ਆਫ ਦ ਸੀਰੀਜ਼ ਮੀਤ ਕ੍ਰਿਕਟ ਸਟੇਡੀਅਮ ਕਪਤਾਨ ਰਣਦੀਪ ਨੂੰ ਐਲਾਨਿਆ ਗਿਆ ਜਿਨ੍ਹਾਂ ਨੇ ਪੂਰੇ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਦੌੜਾਂ ਅਤੇ 9 ਵਿਕਟਾਂ ਹਾਸਲ ਕਰਦਿਆਂ ਸ਼ਾਨਦਾਰ ਕਪਤਾਨੀ ਦਾ ਨਮੂਨਾ ਪੇਸ਼ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ ਜੇਤੂ ਟੀਮ ਦੇ ਖਿਡਾਰੀਆਂ ਅਤੇ ਕੋਚ ਜਸਕਰਨ ਸਿੰਘ ਸਿੱਧੂ ਨੇ ਜਿੱਤ ਦਾ ਪੂਰਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।