ਸੈਮੀਫਾਈਨਲ ‘ਚ ਸੂਰਤਗੜ੍ਹ ਨੂੰ 19 ਦੌੜਾਂ ਨਾਲ ਹਰਾਇਆ
ਟੂਰਨਾਮੈਂਟ ਦੀ ਜੇਤੂ ਟੀਮ ਨੂੰ 51 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ ਮਿਲੇਗੀ 31 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ
ਸੱਚ ਕਹੂੰ ਨਿਊਜ਼/ਸੁਰਿੰਦਰ ਗੁੰਬਰ/ਗੋਲੂਵਾਲਾ। ਨੇੜਲੇ ਪਿੰਡ ਖਰਲੀਆਂ ‘ਚ ਚੱਲ ਰਹੇ 34ਵੇਂ ਓਪਨ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਐੱਮਐੱਸਜੀ ਮੀਤ ਸਟੇਡੀਅਮ ਸ੍ਰੀਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀਗੰਗਾਨਗਰ ਦੀ ਕ੍ਰਿਕਟ ਟੀਮ ਨੇ ਵਿਰੋਧੀ ਸੂਰਤਗੜ੍ਹ ਦੀ ਟੀਮ ਨੂੰ 19 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਫਾਈਨਲ ‘ਚ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ ਟੀਮ ਦੇ ਕੋਚ ਜਸਕਰਨ ਸਿੰਘ ਨੇ ਦੱਸਿਆ ਕਿ ਅੱਜ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਐਮਐਸਜੀ ਮੀਤ ਸਟੇਡੀਅਮ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। Cricket
ਇਸ ਦੌਰਾਨ ਟੀਮ ਦੇ ਖਿਡਾਰੀ ਅਦਿੱਤਿਆ ਦੀਆਂ 35 ਦੌੜਾਂ ਅਤੇ ਸਰਵਣ ਦੀਆਂ 25 ਦੌੜਾਂ ਦੀ ਬਦੌਲਤ ਕੁੱਲ 18 ਓਵਰਾਂ ‘ਚ ਸੂਰਤਗੜ੍ਹ ਦੀ ਟੀਮ ਨੂੰ 110 ਦੌੜਾਂ ਦਾ ਟੀਚਾ ਦਿੱਤਾ ਪਰ ਸੂਰਤਗੜ੍ਹ ਦੀ ਟੀਮ 90 ਦੌੜਾਂ ‘ਤੇ ਹੀ ਆਲ ਆਊਟ ਹੋ ਗਈ ਜਿਸ ‘ਚ ਮੀਤ ਸਟੇਡੀਅਮ ਦੀ ਟੀਮ ਦੇ ਗੇਂਦਬਾਜ਼ਾਂ ਰਣਦੀਪ ਨੇ 4 ਓਵਰਾਂ ‘ਚ 15 ਦੌੜਾਂ ਦੇ ਕੇ 4 ਵਿਕਟਾਂ ਉੱਥੇ ਨਵਨੀਤ ਨੇ 4 ਓਵਰਾਂ ‘ਚ 18 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਪਹਿਲਾਂ ਵੀ ਮੀਤ ਸਟੇਡੀਅਮ ਦੀ ਟੀਮ ਨੇ ਕੁਆਰਟਰ ਫਾਈਨਲ ‘ਚ ਬੀਕਾਨੇਰ ਦੀ ਟੀਮ ਨੂੰ ਹਰਾਇਆ ਸੀ ਇਸ ਕ੍ਰਿਕਟ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਆਯੋਜਕਾਂ ਵੱਲੋਂ 51 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਚਮਕਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।