ਪੰਜਾਬ,ਚੰਡੀਗੜ ਅਤੇ ਹਰਿਆਣਾ ਦੀਆਂ ਟੀਮਾਂ ‘ਚ ਦੋ ਰੋਜ਼ਾ ਟੂਰਨਾਮੈਂਟ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਨੇ ਪਹਿਲੇ ਦਿਨ ਦੋਵੇਂ ਮੈਚ ਜਿੱਤ ਕੇ ਕੀਤੀ ਧਮਾਕੇਦਾਰ ਸ਼ੁਰੂਆਤ
ਸੱਚ ਕਹੂੰ ਨਿਊਜ਼, ਸਰਸਾ
ਐਮਐਸਜੀ ਭਾਰਤੀ ਖੇਡ ਪਿੰਡ ‘ਚ ਅੱਜ ਤੋਂ ਦੋ ਰੋਜ਼ਾ ਪਹਿਲੇ ਹੈਂਡਬਾਲ ਲੀਗ ਮੁਕਾਬਲੇ ਸ਼ੁਰੂ ਹੋਏ ਲੀਗ ਦਾ ਸ਼ੁਭਾਰੰਭ ਐਨਐਸਐਨਆਈਐਸ ਪਟਿਆਲਾ ਦੇ ਹੈਂਡਬਾਲ ਕੋਚ ਅਤੇ ਹੈਂਡਬਾਲ ਫੈਡਰੇਸ਼ਨ ਆਫ਼ ਇੰਡੀਆ ਦੇ ਮੁੱਖ ਰਾਸ਼ਟਰੀ ਕੋਚ ਮਹਿੰਦਰ ਲਾਲ ਨੇ ਕੀਤਾ ਇਸ ਮੌਕੇ ਉਹਨਾਂ ਨਾਲ ਲੁਧਿਆਣਾ ਦੇ ਡੀਐਸਓ ਅਤੇ ਮੁੱਕੇਬਾਜ਼ੀ ਕੋਚ ਰਾਮਾ ਵੀ ਖ਼ਾਸ ਤੌਰ ‘ਤੇ ਪਹੁੰਚੇ
ਲੀਗ ‘ਚ ਉੱਤਰੀ ਭਾਰਤ ਦੀਆਂ ਅੱਵਲ 16 ਟੀਮਾਂ ਭਾਗ ਲੈ ਰਹੀਆਂ ਹਨ ਲੀਗ ਦਾ ਪਹਿਲਾ ਮੈਚ ਸਪੀਡ ਅਕੈਡਮੀ ਦਨੌਦਾ ਅਤੇ ਤਲਵਾੜਾ ਹੈਂਡਬਾਲ ਅਕੈਡਮੀ ਦਰਮਿਆਨ ਹੋਇਆ ਜਿਸ ਵਿੱਚ ਸਪੀਡ ਅਕੈਡਮੀ ਨੇ 21-17 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਖਿਡਾਰੀਆਂ, ਅਧਿਕਾਰੀਆਂ ਅਤੇ ਮੁੱਖ ਮਹਿਮਾਨਾਂ ਵੱਲੋਂ ਦੁਸ਼ਹਿਰੇ ਦੇ ਮੌਕੇ ‘ਤੇ ਅੰਮ੍ਰਿਤਸਰ ‘ਚ ਹੋਏ ਰੇਲ ਹਾਦਸੇ ‘ਦੇ ਮਰਹੂਮ ਲੋਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਣ ਰੱਖ ਕੇ ਸ਼ਰਧਾਂਜਲੀ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਗਈ
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਐਮਐਸਜੀ ਭਾਰਤੀ ਖੇਡ ਪਿੰਡ ‘ਚ ਪਹੁੰਚਣ ‘ਤੇ ਲੀਗ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਮੁੱਖ ਮਹਿਮਾਨ ਮਹਿੰਦਰ ਲਾਲ ਨੇ ਖਿਡਾਰੀਆਂ ਨਾਲ ਜਾਣ ਪਛਾਣ ਤੋਂ ਬਾਅਦ ਸਾਂਝੇ ਸੰਬੋਧਨ ‘ਚ ਕਿਹਾ ਕਿ ਕਿ ਹੈਂਡਬਾਲ ਲੀਗ ਕਰਾਉਣ ਲਈ ਐਮਐਸਜੀ ਭਾਰਤੀ ਖੇਡ ਪਿੰਡ ਦੇ ਪ੍ਰਬੰਧਕ ਵਧਾਈ ਦੇ ਪਾਤਰ ਹੈ
ਪ੍ਰਥਮ ਹੈਂਡਬਾਲ ਲੀਗ ‘ਚ 16 ਟੀਮਾਂ ਨੂੰ ਚਾਰ ਗਰੁੱਪਾਂ ‘ਚ ਵੰਡਿਆ ਗਿਆ ਹੈ ਲੀਗ ‘ਚ ਪਹਿਲੇ ਦਿਨ ਗਰੁੱਪ ਏ ਦੇ ਮੁਕਾਬਲਿਆਂ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੀ ਟੀਮ ਨੇ ਮਾਨਸਾ ਹੈਂਡਬਾਲ ਅਕੈਡਮੀ ਨੂੰ 20-15, ਅਤੇ ਫਤਿਹਪੁਰ ਪੁੰਡਰੀ ਕੈਥਲ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ
ਇਸ ਤੋਂ ਇਲਾਵਾ ਚੰਡੀਗੜ ਹੈਂਡਬਾਲ ਅਕੈਡਮੀ ਨੇ ਵੀ ਗੁਰੁਕੁਲ ਕੈਥਲ ਅਤੇ ਮਾਨਸਾ ਐਸੋਸੀਏਸ਼ਨ ਦੀਆਂ ਟੀਮਾਂ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਗਰੁੱਪ ਬੀ ‘ਚ ਲਾਡਵਾ ਹੈਂਡਬਾਲ ਅਕੈਡਮੀ ਹਿਸਾਰ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲਾਂ ਸਰਸਵਤੀ ਸੀਨੀਅਰ ਸੈਂਕੰਡਰੀ ਸਕੂਲ ਦਨੌਦਾ ਅਤੇ ਫਿਰ ਖ਼ੈਰਕਾਂ ਹੈਂਡਬਾਲ ਅਕੈਡਮੀ ਨੂੰ ਹਰਾ ਕੇ ਗਰੁੱਪ ‘ਚ ਪਹਿਲਾ ਸਥਾਨ ਬਣਾÎÂਆ ਗਰੁੱਪ ਸੀ ‘ਚ ਸਪੀਡ ਹੈਂਡਬਾਲ ਅਕੈਡਮੀ ਦਨੌਦਾ ਨੇ ਤਲਵਾੜਾ ਹੈਂਡਬਾਲ ਅਕੈਡਮੀ ਅਤੇ ਪੰਚਕੂਲਾ ਹੈਂਡਬਾਲ ਟੀਮ ਨੂੰ ਮਾਤ ਦਿੱਤੀ ਗਰੁੱਪ ਡੀ ‘ਚ ਐਸਯੂਐਸ ਹੈਂਡਬਾਲ ਅਕੈਡਮੀ ਭਰੋਖਾਂ ਅਤੇ ਨਰਵਾਣਾ ਹੈਂਡਬਾਲ ਅਕੈਡਮੀ ਨੇ ਵਿਰੋਧੀ ਟੀਮਾਂ ਨੂੰ ਹਰਾ ਕੇ ਲੀਗ ‘ਚ ਜੇਤੂ ਸ਼ੁਰੂਆਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।