ਪ੍ਰਵੀਣ ਦੀ ਕ੍ਰਿਕਟ ਨੂੰ ਅਲਵਿਦਾ

2011 ‘ਚ ਇੰਗਲੈਂਡ ਦੌਰੇ ਦੌਰਾਨ ਪ੍ਰਵੀਣ ਤਿੰਨ ਟੈਸਟ ਮੈਚਾਂ ‘ਚ 15 ਵਿਕਟਾਂ ਝਟਕ ਕੇ ਸਭ ਤੋਂ ਜ਼ਿਆਦਾ ਵਿਕਟਾਂ ਝਟਕਾਉਣ ਵਾਲੇ ਗੇਂਦਬਾਜ਼

 

ਆਈਪੀਐਲ ‘ਚ ਰਾਇਲ ਚੈਲੰਜ਼ਰ ਬੰਗਲੁਰੂ ਵੱਲੋਂ ਖੇਡਦਿਆਂ ਮੇਰਠ ਦੇ ਇਸ ਗੇਂਦਬਾਜ਼ ਨੇ 2010 ‘ਚ ਰਾਜਸਥਾਨ ਰਾਇਲਜ਼ ਵਿਰੂੱਧ ਹੈਟ੍ਰਿਕ ਬਣਾਈ ਸੀ

 
ਲਖਨਊ, 20 ਅਕਤੂਬਰ

 

ਲੰਮੇ ਸਪੈਲ ਅਤੇ ਵਿਕਟਾਂ ਦੇ ਦੋਵੇਂ ਪਾਸੇ ਗੇਂਦ ਨੂੰ ਸਵਿੰਗ ਕਰਕੇ ਬੱਲੇਬਾਜ਼ਾਂ ਨੂੰ ਖ਼ਾਸੀ ਮੁਸ਼ਕਲਅ ‘ਚ ਪਾਉਣ ਲਈ ਮਸ਼ਹੂਰ ਭਾਰਤੀ ਟੀਮ ਦੇ ਮੱਧਮ ਤੇਜ਼ ਗੇਂਦਬਾਜ਼ ਪ੍ਰਵੀਣ ਕੁਮਾਰ ਨੇ ਅੱਜ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ

 
ਪ੍ਰਵੀਣ ਨੇ ਟਵੀਟ ‘ਤੇ ਕਿਹਾ’ ਇਹ ਮਹਾਨ ਸਫ਼ਰ ਰਿਹਾ ਭਰੇ ਦਿਲ ਨਾਲ ਮੈਂ ਕ੍ਰਿਕਟ ਨੂੰ ਅਲਵਿਦਾ ਕਹਿਣਾ ਚਾਹੁੰਦਾ ਹਾਂ ਇਹ ਮੇਰਾ ਪਹਿਲਾ ਪਿਆਰ ਹੈ ਅਤੇ ਹਮੇਸ਼ਾ ਰਹੇਗਾ ਮੇਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੈਂ ਬੀਸੀਸੀਆਈ ਅਤੇ ਯੂਪੀਸੀਏ ਦਾ ਸ਼ੁਕਰਗੁਜਾਰ ਹਾਂ ਜਿੰਨ੍ਹਾਂ ਮੈਨੂੰ ਮੇਰੇ ਮੁਕਾਮ ਤੱਕ ਪਹੁੰਚਣ ‘ਚ ਮੱਦਦ ਕੀਤੀ

 
ਪ੍ਰਵੀਣ ਨੂੰ ਆਸ ਹੈ ਕਿ ਉਹਨਾਂ ਨੂੰ ਭਵਿੱਖ ‘ਚ ਕੋਚ ਦੇ ਤੌਰ ‘ਤੇ ਅਜ਼ਮਾਇਆ ਜਾ ਸਕਦਾ ਹੈ ਉਹ ਕੋਚ ਦੇ ਲਈ ਬੀਸੀਸੀਆਈ ਦਾ ਮੁਢਲਾ ਲੈਵਲ ਪਾਰ ਕਰ ਚੁੱਕੇ ਹਨ ਕੋਚ ਬਣਨ ਦੀ ਤਮੰਨਾ ਉਹਨਾਂ ਜਨਤਕ ਤੌਰ ‘ਤੇ ਕੀਤੀ ਹੈ ਉਹਨਾਂ ਕਿਹਾ ਕਿ ਮੈਂ ਗੇਂਦਬਾਜ਼ੀ ਕੋਚ ਬਣਨਾ ਚਾਹੁੰਦਾ ਹਾਂ ਲੋਕ ਜਾਣਦੇ ਹਨ ਕਿ ਮੈਨੂੰ ਇਸ ਦਾ ਤਜ਼ਰਬਾ ਹੈ ਮੈਨੂੰ ਲੱਗਦਾ ਹੈ ਕਿ ਇਸ ਖੇਤਰ ‘ਚ ਵੀ ਮੈਂ ਦਿਲ ਤੋਂ ਆਪਣਾ ਸਰਵਸ੍ਰੇਸ਼ਠ ਦੇ ਸਕਦਾ ਹਾਂ ਮੈਂ ਆਪਣਾ ਤਜ਼ਰਬਾ ਨੌਜਵਾਨ ਗੇਂਦਬਾਜ਼ਾਂ ਨੂੰ ਦੇਣ ਲਈ ਉਤਾਵਲਾ ਹਾਂ

 

ਮੇਰਠ ਦੇ ਇਸ 32 ਸਾਲਾ ਗੇਂਦਬਾਜ਼ ਨੇ 2007 ਤੋਂ 2012 ਦਰਮਿਆਨ 84 ਅੰਤਰਰਾਸ਼ਟਰੀ ਮੈਚਾਂ ‘ਚ ਦੇਸ਼ ਦੀ ਅਗਵਾਈ ਕੀਤੀ ਸੀ ਅਤੇ ਸਾਰੇ ਫਾਰਮੇਟ ‘ਚ 112 ਵਿਕਟਾਂ ਲਈਆਂ ਉਹਨਾਂ ਭਾਰਤ ਲਈ 68 ਇੱਕ ਰੋਜ਼ਾ ਅਤੇ 6 ਟੈਸਟ ਮੈਚ ਖੇਡੇ ਜਿਸ ਵਿੱਚ 77 ਇੱਕ ਰੋਜ਼ਾ ਅਤੇ 27 ਟੈਸਟ ਵਿਕਟਾਂ ਝਟਕਾਈਆਂ ਉਹਨਾਂ ਨੂੰ ਵਿਸ਼ਵ ਕੱਪ 2011’ਚ ਸੱਟ ਕਾਰਨ ਬਾਹਰ ਹੋਣਾ ਪਿਆ ਸੀ ਭਾਰਤ ਲਈ ਪ੍ਰਵੀਣ ਨੇ ਆਖ਼ਰੀ ਮੈਚ 30 ਮਾਰਚ 2012 ਨੂੰ ਦੱਖਣੀ ਅਫ਼ਰੀਕਾ ਵਿਰੁੱਧ ਖੇਡਿਆ ਸੀ

 
ਉੱਤਰ ਪ੍ਰਦੇਸ਼ ਵੱਲੋਂ ਪ੍ਰਥਮ ਸ਼੍ਰੇਣੀ ਮੈਚ ਖੇਡਣ ਵਾਲੇ ਪ੍ਰਵੀਣ ਨੇ ਕਿਹਾ ਕਿ ਮੇਰਾ ਸਮਾਂ ਹੁਣ ਖ਼ਤਮ ਹੋ ਗਿਆ ਹੈ ਅਤੇ ਮੈਂ ਇਸਨੂੰ ਮਨਜ਼ੂਰ ਕਰਦਾ ਹਾਂ ਮੈਂ ਖ਼ੁਸ਼ ਹਾਂ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਉਸਨੇ ਮੈਨੂੰ ਇਹ ਮੌਕਾ ਦਿੱਤਾ
ਪ੍ਰਵੀਣ ਨੇ ਹਾਲਾਂਕਿ ਸਿਰਫ਼ ਛੇ ਟੈਸਟ ਮੈਚ ਖੇਡੇ ਪਰ ਇਸ ਵਿੱਚ ਅਮਿੱਟ ਛਾਪ ਛੱਡੀ 2011 ‘ਚ ਇੰਗਲੈਂਡ ਦੌਰੇ ਦੌਰਾਨ ਪ੍ਰਵੀਣ ਤਿੰਨ ਟੈਸਟ ਮੈਚਾਂ ‘ਚ 15 ਵਿਕਟਾਂ ਝਟਕ ਕੇ ਸਭ ਤੋਂ ਜ਼ਿਆਦਾ ਵਿਕਟਾਂ ਝਟਕਾਉਣ ਵਾਲੇ ਗੇਂਦਬਾਜ਼ ਬਣੇ
ਆਈਪੀਐਲ ‘ਚ ਰਾਇਲ ਚੈਲੰਜ਼ਰ ਬੰਗਲੁਰੂ ਵੱਲੋਂ ਖੇਡਦਿਆਂ ਮੇਰਠ ਦੇ ਇਸ ਗੇਂਦਬਾਜ਼ ਨੇ 2010 ‘ਚ ਰਾਜਸਥਾਨ ਰਾਇਲਜ਼ ਵਿਰੂੱਧ ਹੈਟ੍ਰਿਕ ਬਣਾਈ ਸੀ

 
ਰਣਜੀ ਟਰਾਫ਼ੀ ‘ਚ ਉਹਨਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 68 ਦੌੜਾਂ ‘ਤੇ 8 ਵਿਕਟਾਂ ਸੀ ਜੋ ਉਹਨਾਂ 2008 ‘ਚ ਦਿੱਲੀ ਵਿਰੁੱਧ ਬਣਾਇਆ ਸੀ ਹਾਲਾਂਕਿ ਉੱਤਰ ਪ੍ਰਦੇਸ਼ ਨੂੰ ਖ਼ਿਤਾਬ ਦਿਵਾਉਣ ਲਈ ਇਹ ਨਾਕਾਫ਼ੀ ਸੀ ਉਹਨਾਂ ਆਪਣੀ ਆਖ਼ਰੀ ਮੈਚ ਉੱਤਰ ਪ੍ਰਦੇਸ਼ ਵੱਲੋਂ ਬੜੌਦਾ ਵਿਰੁੱਧ ਸਈਅਦ ਮੁਸ਼ਤਾਕ ਅਲੀ ਟਰਾਫ਼ੀ ‘ਚ ਜਨਵਰੀ ‘ਚ ਖੇਡਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।