ਸਾਡੇ ਨਾਲ ਸ਼ਾਮਲ

Follow us

21.8 C
Chandigarh
Tuesday, March 10, 2026
More
    Home Breaking News MSG Gurmantar...

    MSG Gurmantar Bhandara: ਸਲਾਬਤਪੁਰਾ ’ਚ ਸੰਗਤ ਸ਼ਰਧਾ ਨਾਲ ਮਨਾ ਰਹੀ ਹੈ ‘ਪਵਿੱਤਰ ਐਮਐਸਜੀ ਗੁਰਮੰਤਰ ਭੰਡਾਰਾ’

    MSG Gurmantar Bhandara
    MSG Gurmantar Bhandara: ਸਲਾਬਤਪੁਰਾ ’ਚ ਸੰਗਤ ਸ਼ਰਧਾ ਨਾਲ ਮਨਾ ਰਹੀ ਹੈ ‘ਪਵਿੱਤਰ ਐਮਐਸਜੀ ਗੁਰਮੰਤਰ ਭੰਡਾਰਾ’

    MSG Gurmantar Bhandara: ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ‘ਪਵਿੱਤਰ ਐਮਐਸਜੀ ਗੁਰਮੰਤਰ ਭੰਡਾਰਾ’ ਮੌਕੇ ਨਾਮ ਚਰਚਾ ਸਤਿਸੰਗ ਚੱਲ ਰਿਹਾ ਹੈ। ਐਤਵਾਰ ਦਾ ਦਿਨ ਅਤੇ ਖੇਤੀ ਸੈਕਟਰ ’ਚ ਹਾਲ ਦੀ ਘੜੀ ਕੋਈ ਰੁਝੇਵੇਂ ਨਾ ਹੋਣ ਕਰਕੇ ਪਿੰਡਾਂ-ਸ਼ਹਿਰਾਂ ’ਚੋਂ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ ਹੈ।

    ਪੰਡਾਲ ਨੂੰ ਸੁੰਦਰ ਲੜੀਆਂ ਅਤੇ ਰੰਗੋਲੀ ਨਾਲ ਸਜ਼ਾਇਆ ਹੋਇਆ ਹੈ ।ਪੰਡਾਲ ਵੱਲ ਆਉਂਦੇ ਰਸਤੇ ਸਾਧ ਸੰਗਤ ਨਾਲ ਭਰੇ ਹੋਏ ਹਨ। ਸਾਧ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਜਿੰਮੇਵਾਰ ਸੇਵਾਦਾਰਾਂ ਨੇ ਹਰ ਪੱਖੋਂ ਮੁਕੰਮਲ ਪ੍ਰਬੰਧ ਕੀਤੇ ਹੋਏ ਹਨ । ਸਵੇਰੇ 11 ਵਜੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਇਲਾਹੀ ਨਾਅਰੇ ਤੋਂ ਬਾਅਦ ਅਰਦਾਸ ਭਜਨ ਬੋਲ ਕੇ ਨਾਮ ਚਰਚਾ ਸਤਿਸੰਗ ਸ਼ੁਰੂ ਹੋਇਆ ਹੈ।

    ਸਾਧ-ਸੰਗਤ ਪੂਰੇ ਅਨੁਸ਼ਾਸਨ ’ਚ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਸ਼ਬਦਬਾਣੀ ਸੁਣ ਰਹੀ ਹੈ। ਪੰਡਾਲ ’ਚ ਬੈਠੀ ਸਾਧ ਸੰਗਤ ਨੂੰ ਪਾਣੀ ਪਿਆਉਣ ਵਾਲੇ ਸੇਵਾਦਾਰ ਸੇਵਾ ’ਚ ਜੁਟੇ ਹੋਏ ਹਨ । ਦੱਸਣਯੋਗ ਹੈ ਕਿ ਮਾਰਚ ਮਹੀਨੇ ਦੌਰਾਨ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੂੰ ਨਾਮ ਦੀ ਪਵਿੱਤਰ ਅਨਮੋਲ ਦਾਤ ਬਖਸ਼ੀ ਸੀ। ਦੇਸ਼ਾਂ-ਵਿਦੇਸ਼ਾਂ ’ਚ ਵਸਦੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਇਸ ਪੂਰੇ ਮਹੀਨੇ ਨੂੰ ‘ਪਵਿੱਤਰ ਐਮਐਸਜੀ ਗੁਰਮੰਤਰ ਭੰਡਾਰਾ’ ਮਹੀਨੇ ਵਜੋਂ ਮਨਾਉਂਦੀ ਹੈ।

    Read Also : ਪੰਜਾਬ ਬਜ਼ਟ ਦੌਰਾਨ ਸਿਹਤ ਦਾ ਰੱਖਿਆ ਗਿਆ ਖਾਸ ਖਿਆਲ