ਬੇਮਿਸਾਲ ਸਾਧ-ਸੰਗਤ ਦਾ ਉਤਸ਼ਾਹ, ਦੇਖੋ ਸ਼ਾਨਦਾਰ ਪ੍ਰਬੰਧ

ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐਮਐਸਜੀ ਮਹਾਂ ਰਹਿਮੋ ਕਰਮ (ਗੁਰੂਗੱਦੀਨਸ਼ੀਨੀ) ਦਿਵਸ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ’ਚ ਐੱਮਐੱਸਜੀ ਭੰਡਾਰਾ (Msg Bhandara) ਸਾਧ-ਸੰਗਤ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਵਿੱਤਰ ਐੱਮਐੱਸਜੀ ਮਹਾਂ ਰਹਿਮੋ ਕਰਮ ਦਿਵਸ ’ਤੇ ਪਹੰੁਚਣ ਵਾਲੀ ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਦੁਆਰਾ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ। ਇਸ ਦੇ ਬਾਵਜ਼ੂਦ ਸਾਧ-ਸੰਗਤ ਦੇ ਭਾਰੀ ਉਤਸ਼ਾਹ ਦੇ ਸਾਹਮਣੇ ਸਾਰੇ ਪ੍ਰਬੰਧ ਛੋਟੇ ਪੈਂਦੇ ਦਿਖਾਈ ਦੇ ਰਹੇ ਹਨ। ਐੱਮਐੱਸਜੀ ਭੰਡਾਰੇ ਦੀ ਸ਼ੁਰੂਆਤ ’ਚ ਹੀ ਸਾਰੇ ਟਰੈਫਿਕ ਗਰਾਊਂਡ ਸਾਧ-ਸੰਗਤ ਦੇ ਵਾਹਨਾਂ ਨਾਲ ਭਰ ਗਏ।

Msg Bhandara

ਇਸ ਦੌਰਾਨ ਟਰੈਫਿਕ ਸੰਮਤੀ ਦੇ ਸੇਵਾਦਾਰਾਂ ਨੇ ਮੁੱਖ ਮਾਰਗਾਂ ’ਤੇ ਆਵਾਜਾਈ ਨੂੰ ਬੜੇ ਸੋਹਣੇ ਢੰਗ ਨਾਲ ਚਲਾਇਆ ਹੋਇਆ ਹੈ। ਉੱਥੇ ਹੀ ਪਾਣੀ ਸੰਮਤੀ ਦੇ ਸੇਵਾਦਾਰਾਂ ਨੇ ਵੀ ਬਾਖੂਬੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਸਫ਼ਾਈ ਪ੍ਰਬੰਧਾਂ ਨੂੰ ਵੀ ਬੜੇ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਹੈ।

ਦੇਖੋ ਸਾਧ-ਸੰਗਤ ਦੀ ਖੁਸ਼ੀ ਤੇ ਪ੍ਰਬੰਧਾਂ ਦੀਆਂ ਕੁਝ ਵੀਡੀਓ | Msg Bhandara

ਭੰਡਾਰੇ ਦੀ ਖੁਸ਼ੀ ’ਚ ਮਹਿਕਿਆ ਆਲਮ | Msg Bhandara

ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਕੁੱਲ ਆਲਮ ਮਹਿਕਿਆ ਹੋਇਆ ਮਹਿਸੂਸ ਹੋ ਰਿਹਾ ਹੈ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਹੈ ਅਤੇ ਹਰ ਕੋਈ ਇਸ ਪਵਿੱਤਰ ਦਿਵਸ ਦੀਆਂ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ’ਤੇ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਉੱਥੇ ਹੀ ਸ਼ਾਹ ਸਤਿਨਾਮ ਜੀ ਧਾਮ ਅਤੇ ਸ਼ਾਹ ਮਸਤਾਨਾਂ ਜੀ ਧਾਮ ਨੂੰ ਦੀਵਿਆਂ, ਰੰਗ ਬਿਰੰਗੀਆਂ ਲੜੀਆਂ, ਝੰਡੀਆਂ ਨਾਲ ਬੜੇ ਸੋਹਣੇ ਤਰੀਕੇ ਨਾਲ ਸਜ਼ਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।