ਸਵੇਰੇ 11 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਹੋਵੇਗੀ ਨਾਮ ਚਰਚਾ
(ਸੁਰਿੰਦਰ ਪਾਲ) ਸਲਾਬਤਪੁਰਾ। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ੁੱਭ ਭੰਡਾਰਾ ਪੰਜਾਬ ਦੀ ਧਰਤੀ ’ਤੇ ਸਥਾਪਿਤ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (ਬਠਿੰਡਾ) ਵਿਖੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਭੰਡਾਰੇ ਸਬੰਧੀ ਪੰਜਾਬ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਾਧ-ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਗੁਰਮੇਲ ਸਿੰਘ ਆਦਮਪੁਰਾ ਨੇ ਦੱਸਿਆ ਕਿ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਭੰਡਾਰਾ 9 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਇੱਕ ਵਜੇ ਤੱਕ ਨਾਮ ਚਰਚਾ ਕਰਕੇ ਮਨਾਇਆ ਜਾਵੇਗਾ। ਵਰਨਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ ਇਸ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਰੂਹਾਨੀ ਸਥਾਪਨਾ ਮਹੀਨੇ ਦੇ ਰੂਪ ’ਚ ਮਨਾਉਂਦੀ ਹੈ।
ਮਾਨਵਤਾ ਭਲਾਈ ਦੇ 156 ਕਾਰਜਾਂ ਨੂੰ ਹੋਰ ਦਿੱਤੀ ਜਾਵੇਗੀ ਰਫਤਾਰ
ਭੰਡਾਰੇ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 156 ਕਾਰਜਾਂ ਨੂੰ ਹੋਰ ਰਫਤਾਰ ਦਿੱਤੀ ਜਾਵੇਗੀ। ਭੰਡਾਰੇ ਦੀਆਂ ਤਿਆਰੀਆਂ ਲਈ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਪਹੁੰਚੇ ਹਨ ਅਤੇ ਪ੍ਰਬੰਧਾਂ ਨੂੰ ਮੁੰਕਮਲ ਕਰ ਲਿਆ ਗਿਆ ਹੈ। ਗਰਮੀ ਦੀ ਰੁੱਤ ਨੂੰ ਵੇਖਦਿਆਂ ਪਾਣੀ ਦੀਆਂ ਛਬੀਲਾਂ ਦੇ ਪ੍ਰਬੰਧ ਵੱਡੇ ਪੱਧਰ ’ਤੇ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਰੂਹਾਨੀਅਤ ਦੇ ਇਸ ਸੱਚੇ ਦਰ ਨਾਲ ਜੁੜ ਕੇ ਕਰੋੜਾਂ ਲੋਕ ਨਸ਼ੇ ਤੇ ਸਮਾਜਿਕ ਬੁਰਾਈਆਂ ਛੱਡ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ